Breaking News

ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਕੁੱਤਾ , ਏਨੇ ਅਰਬਾਂ ਦਾ ਹੈ ਮਾਲਕ ਸੇਵਾ ਲਈ ਰੱਖੇ ਹਨ ਨੌਕਰ ਚਾਕਰ

ਆਈ ਤਾਜਾ ਵੱਡੀ ਖਬਰ 

ਆਮਤੌਰ ਤੇ ਲੋਕ ਆਪਣੇ ਘਰਾਂ ‘ਚ ਪਾਲਤੂ ਜਾਨਵਰ ਰੱਖਦੇ ਹਨ l ਜਿਨਾਂ ਦੀ ਸਾਂਭ ਸੰਭਾਲ ਦੇ ਲਈ ਲੋਕ ਉਨਾਂ ਦੀ ਖੁਰਾਕ ਮੁਤਾਬਕ ਪ੍ਰਬੰਧ ਕਰਦੇ ਹਨ l ਗੱਲ ਕੀਤੀ ਜਾਵੇ ਕੁੱਤਿਆਂ ਦੀ, ਤਾਂ ਲੋਕ ਨਸਲ ਮੁਤਾਬਕ ਆਪਣੇ ਘਰਾਂ ਪਾਲਦੇ ਹਨ, ਕਈ ਲੋਕ ਅਵਾਰਾ ਕੁੱਤਿਆਂ ਨੂੰ ਵੀ ਆਪਣੇ ਘਰਾਂ ਦੇ ਵਿੱਚ ਪਾਲਦੇ ਹਨ ਪਰ ਕਈ ਅਜਿਹੇ ਲੋਕ ਵੀ ਹਨ, ਜਿਹੜੇ ਕੁੱਤਿਆਂ ਦਾ ਵੀ ਕਾਰੋਬਾਰ ਕਰਦੇ ਹਨ l ਪਰ ਅੱਜ ਤੁਹਾਨੂੰ ਦੁਨੀਆਂ ਦਾ ਸਭ ਤੋਂ ਅਮੀਰ ਕੁੱਤੇ ਬਾਰੇ ਦੱਸਾਂਗੇ, ਜਿਹੜਾ ਅਰਬਾਂ ਰੁਪਿਆਂ ਦਾ ਮਾਲਕ ਹੈ ਤੇ ਉਸ ਵੱਲੋਂ ਆਪਣੀ ਸਾਂਭ ਸੰਭਾਲ ਦੇ ਲਈ ਕਈ ਨੌਕਰ ਵੀ ਰੱਖੇ ਹੋਏ ਹਨ। ਜੀ ਬਿਲਕੁਲ ਇਸ ਦੁਨੀਆਂ ਦੇ ਵਿੱਚ ਅਮੀਰ ਬੰਦਿਆਂ ਦੀ ਕਹਾਣੀ ਤਾਂ ਤੁਸੀਂ ਜਰੂਰ ਸੁਣੀ ਹੋਵੇਗੀ ਪਰ ਅੱਜ ਤੁਹਾਨੂੰ ਅਮੀਰ ਕੁੱਤੇ ਦੀ ਕਹਾਣੀ ਦੱਸਣ ਜਾ ਰਹੇ ਹਾਂ, ਉਸ ਦੀ ਲਗਜ਼ਰੀ ਲਾਈਫ ਬਾਰੇ ਅੱਜ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ l ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ।

ਦੱਸਦਿਆ ਕਿ ਇਸ ਕੁੱਤੇ ਦਾ ਨਾਂ ਗੰਥਰ VI ਹੈ, ਜਿਸ ਦੀ ਨਸਲ ਜਰਮਨ ਸ਼ੈਫਰਡ ਹੈ। ਇਸ ਕੁੱਤੇ ਕੋਲ ਕਰੀਬ 30 ਅਰਬ ਰੁਪਏ ਦੀ ਜਾਇਦਾਦ ਹੈ, ਇਸ ਕੁੱਤੇ ਦੇ ਚਰਚੇ ਦੂਰ ਦੂਰ ਤੱਕ ਹਨ । ਇਹ ਕੁੱਤਾ ਆਮ ਤੌਰ ਤੇ BMW ਦੀ ਸਵਾਰੀ ਕਰਦਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਕੁੱਤੇ ਦੇ ਨਾਂ ‘ਤੇ ਨਾ ਸਿਰਫ ਕਈ ਬੰਗਲੇ ਹਨ, ਇਸ ਤੋਂ ਇਲਾਵਾ ਇਕ ਫੁੱਟਬਾਲ ਕਲੱਬ ਵੀ ਹੈ । ਗੰਥਰ VI ਮਸ਼ਹੂਰ ਪੌਪ ਗਾਇਕਾ ਮੈਡੋਨਾ ਦੇ ਪੁਰਾਣੇ ਘਰ ਵਿੱਚ ਰਹਿੰਦਾ ਹੈ, ਜਿਸ ਕੋਲ ਇੱਕ ਵੱਡੀ ਯਾਟ ਵੀ ਹੈ। ਬਹਾਮਾਸ ਦੇ ਵਿਲਾ ਤੋਂ ਵੀ ਨੌਕਰ ਇੱਥੇ ਆਉਂਦੇ ਹਨ।

ਇਹ ਕੁੱਤਾ ਕੈਰੇਬੀਅਨ ਟਾਪੂ ‘ਤੇ ਸਥਿਤ 6 ਅਰਬ 81 ਕਰੋੜ ਰੁਪਏ ਦੇ ਆਪਣੇ ਘਰ ‘ਚ ਰਹਿੰਦਾ ਹੈ। ਇਹ ਕੁੱਤਾ ਐਨੀ ਲਗਜ਼ਰੀ ਲਾਈਫ ਜਿਉਂਦਾ ਪਿਆ ਹੈ ਜਿਸ ਲਾਈਫ ਨੂੰ ਜਿਉਣ ਦਾ ਸੁਪਨਾ ਬਹੁਤ ਸਾਰੇ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਵੇਖਦੇ ਹਨ l ਉਥੇ ਹੀ ਗੰਥਰ ਦੀ ਟੀਮ ਨੇ ਇਹ ਵੀ ਦੱਸਿਆ ਹੈ ਕਿ ਆਲੀਸ਼ਾਨ ਡਿਨਰ ਕਰਨ ਤੋਂ ਇਲਾਵਾ ਉਹ ਅਕਸਰ ਯਾਟ ਟ੍ਰਿਪ ‘ਤੇ ਦੁਨੀਆ ਦੀ ਯਾਤਰਾ ਕਰਦਾ ਹੈ।

ਇਕ ਰਿਪੋਰਟ ਮੁਤਾਬਕ ਇਸ ਕੁੱਤੇ ਦਾ ਪੈਸਾ ਇਟਲੀ ਦੇ 66 ਸਾਲਾ ਉਦਯੋਗਪਤੀ ਮੌਰੀਜ਼ਿਓ ਮੀਆਂ ਕੋਲ ਹੈ। ਅਸਲ ਵਿੱਚ ਮੀਆਂ ਗੰਥਰ ਕਾਰਪੋਰੇਸ਼ਨ ਦਾ ਸੀਈਓ ਹੈ, ਜੋ ਇਸ ਕੁੱਤੇ ਦੇ ਅਸਲੀ ਮਾਲਕ ਵੱਲੋਂ ਛੱਡੀ ਗਈ 29 ਅਰਬ 2 ਕਰੋੜ ਰੁਪਏ ਦੀ ਜਾਇਦਾਦ ਦੀ ਦੇਖ-ਰੇਖ ਕਰ ਰਿਹਾ ਹੈ। ਜਰਮਨ ਕਾਊਂਟੇਸ ਕਾਰਲੋਟਾ ਲੇਬੇਨਸਟਾਈਨ ਨੇ ਆਪਣੀ ਸਾਰੀ ਦੌਲਤ ਇਸ ਕੁੱਤੇ ਦੇ ਨਾਮ ਕਰ ਦਿੱਤੀ ਸੀ। ਜਿਸ ਤੋਂ ਬਾਅਦ ਇਹ ਕੁੱਤਾ ਅਰਬਪਤੀ ਬਣ ਗਿਆ ਤੇ ਹੁਣ ਇਸ ਕੁੱਤੇ ਦੇ ਚਰਚੇ ਪੂਰੀ ਦੁਨੀਆਂ ਭਰ ਦੇ ਵਿੱਚ ਹਨ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …