ਆਈ ਤਾਜਾ ਵੱਡੀ ਖਬਰ
ਮੌਸਮ ਦੇ ਬਦਲਾਅ ਕਾਰਨ ਹਿਮਾਚਲ ਪ੍ਰਦੇਸ਼ ਦੇ ਵਿੱਚ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਪਿਛਲੇ ਹਫਤੇ ਬੱਦਲ ਫਟਣ ਅਤੇ ਮੀਂਹ ਪੈਣ ਕਾਰਨ ਹੜ੍ਹ ਵਾਲੀ ਸਥਿਤੀ ਪੈਦਾ ਹੋ ਗਈ ਸੀ। ਜਿਸ ਵਿੱਚ ਬਹੁਤ ਸਾਰੀਆਂ ਗੱਡੀਆਂ ਵੀ ਬਹਿ ਗਈਆਂ ਸਨ ਅਤੇ ਭਾਰੀ ਮਾਲੀ ਨੁਕਸਾਨ ਹੋਇਆ ਸੀ। ਉਸ ਤੋਂ ਬਾਅਦ ਫਿਰ 24 ਅਗਸਤ ਤੋਂ ਹਿਮਾਚਲ ਵਿੱਚ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਜਿੱਥੇ ਸ਼ਨੀਵਾਰ ਤੋਂ ਹੋਈ ਬਰਸਾਤ ਕਾਰਨ ਅਤੇ ਬੱਦਲ ਫਟਣ ਕਾਰਨ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਵਿਚ ਭਾਰੀ ਨੁਕਸਾਨ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ। ਉਥੇ ਹੀ ਪਹਾੜਾਂ ਤੋਂ ਪੱਥਰ ਡਿੱਗਣ ਕਾਰਨ ਬਹੁਤ ਸਾਰੇ ਸੈਲਾਨੀਆਂ ਦੇ ਵਾਹਨ ਇਸ ਦੀ ਚਪੇਟ ਵਿਚ ਆਏ ਹਨ ਅਤੇ 9 ਲੋਕਾਂ ਦੀ ਮੌਤ ਵੀ ਹੋ ਗਈ ਹੈ।
ਕਿਉਂਕਿ ਪ੍ਰਸ਼ਾਸਨ ਵੱਲੋਂ ਆਵਾਜਾਈ ਨੂੰ ਬੰਦ ਨਹੀਂ ਕੀਤਾ ਗਿਆ ਸੀ ਅਤੇ ਸੜਕੀ ਆਵਾਜਾਈ ਜਾਰੀ ਰਹਿਣ ਕਾਰਨ ਇਹ ਹਾਦਸਾ ਵਾਪਰਿਆ ਹੈ। ਇਹ ਫੋਟੋ ਸੋਸ਼ਲ ਮੀਡੀਆ ਤੇ ਪਾਉਣ ਦੇ ਤੁਰੰਤ ਬਾਅਦ ਇਸ ਤਰਾਂ ਲੜਕੀ ਦੀ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਹਿਮਾਚਲ ਵਿਚ ਸੈਲਾਨੀਆਂ ਦੀਆਂ ਗੱਡੀਆਂ ਉਪਰ ਪੱਧਰ ਡਿਗਣ ਕਾਰਨ ਬਹੁਤ ਸਾਰੇ ਸੈਲਾਨੀਆਂ ਦੀ ਮੌਤ ਹੋ ਗਈ ਹੈ ਇਸ ਬਾਰੇ ਜਿਸ ਵਿੱਚ 34 ਸਾਲ ਦੀ ਡਾਕਟਰ ਦੀਪਾ ਸ਼ਰਮਾ ਵੀ ਸ਼ਾਮਲ ਸੀ । ਹਾਦਸਾ ਵਾਪਰਨ ਤੋਂ ਪਹਿਲਾਂ ਇਸ ਲੜਕੀ ਵੱਲੋਂ ਸੋਸ਼ਲ ਮੀਡੀਆ ਤੇ ਇਕ ਫੋਟੋ ਟਵੀਟ ਕੀਤਾ ਗਿਆ ਸੀ।
ਜਿਸ ਵਿਚ ਉਸ ਨੇ ਲਿਖਿਆ ਸੀ ਕਿ ਉਹ ਉਸ ਆਖਰੀ ਪੁਆਇੰਟ ਤੇ ਖੜੀ ਹੈ ਜਿਸ ਤੋਂ ਅੱਗੇ ਜਾਣ ਦੇ ਨਾਗਰਿਕਾਂ ਨੂੰ ਇਜ਼ਾਜ਼ਤ ਨਹੀਂ ਦਿੱਤੀ ਜਾਂਦੀ, ਕਿਉਂਕਿ ਅੱਗੇ ਤਿੱਬਤ ਦਾ ਬਾਰਡਰ ਸ਼ੁਰੂ ਹੋ ਜਾਂਦਾ ਹੈ ਜੋ ਇਸ ਜਗਾ ਤੋਂ 80 ਕਿਲੋਮੀਟਰ ਦੂਰ ਹੈ ,ਜਿਸ ਤੇ ਚੀਨ ਵੱਲੋਂ ਕਬਜ਼ਾ ਕੀਤਾ ਗਿਆ ਹੈ। ਉਨ੍ਹਾਂ ਦੇ ਦਿਹਾਂਤ ਤੇ ਇੱਕ ਔਰਤ ਨੇ ਲਿਖਿਆ ਹੈ ਮੈਂ ਹਮੇਸ਼ਾ ਤੁਹਾਨੂੰ ਸੁਪਰ ਐਨਰਜੇਟਿਕ , ਫਨ, ਲਵਿੰਗ, ਅਤੇ ਖੂਬਸੂਰਤ ਸਖਸ਼ ਦੇ ਤੌਰ ਤੇ ਯਾਦ ਰਖਾਗੀ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।
ਪੇਸ਼ੇ ਤੋਂ ਡਾਕਟਰ ਸੰਦੀਪ ਸ਼ਰਮਾ ਪਹਿਲੀ ਵਾਰ ਹਿਮਾਲਿਆ ਦੀ ਸੈਰ ਤੇ ਇਕੱਲੀ ਨਿਕਲੀ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਯਾਤਰਾ ਆਖਰੀ ਹੋਵੇਗੀ। ਉਸ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਲੋਕਾਂ ਵੱਲੋਂ ਉਸ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਦੀਪਾ ਸ਼ਰਮਾ ਵੱਲੋਂ ਟਵੀਟ ਕਰਨ ਤੋਂ ਕੁਝ ਦੇਰ ਬਾਅਦ ਹੀ ਉਨ੍ਹਾਂ ਦਾ ਟੈਂਪੂ-ਟ੍ਰੈਵਲ ਜ਼ਮੀਨ ਖਿਸਕਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਿਸ ਵਿੱਚ 4 ਔਰਤਾਂ ਦੀ ਮੌਤ ਹੋਈ ਸੀ ਜਿਹਨਾਂ ਮਰਨ ਵਾਲਿਆਂ ਵਿੱਚ ਸਾਰੇ ਲੋਕ ਜੈਪੁਰ ਤੋਂ ਸਨ ਉਨ੍ਹਾਂ ਵਿਚ ਦੀਪਾ ਸ਼ਰਮਾ ਜੈਪੁਰ ਤੋਂ ਸ਼ਾਮਲ ਸੀ। ਕਿਉਂਕਿ ਹਿਮਾਚਲ ਵਿੱਚ ਜ਼ਮੀਨ ਖਿਸਕਣ ਦੇ ਕਾਰਨ ਲਪੇਟ ਵਿੱਚ ਆਉਣ ਵਾਲੇ ਵਾਹਨ ਵਿਚ ਸਵਾਰ 9 ਦੀ ਮੌਤ ਹੋ ਗਈ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …