ਆਈ ਤਾਜਾ ਵੱਡੀ ਖਬਰ
ਕਹਿੰਦੇ ਹਨ ਜੇਕਰ ਹੌਸਲੇ ਬੁਲੰਦ ਹੋਣ ਤਾਂ, ਮਨੁੱਖ ਜ਼ਿੰਦਗੀ ਦੇ ਵਿੱਚ ਵੱਡੀ ਤੋਂ ਵੱਡੀ ਰੁਕਾਵਟ ਨੂੰ ਦੂਰ ਕਰ ਸਕਦਾ ਹੈ, ਤੇ ਵੱਡੀਆਂ ਉਪਲਬਧੀਆਂ ਤੱਕ ਪਹੁੰਚ ਸਕਦਾ ਹੈ। ਆਪਣੇ ਬੁਲੰਦ ਹੌਸਲੇ ਸਦਕਾ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਈ ਵੱਡੀਆਂ ਉਪਲਬਧੀਆਂ ਛੋਟੀ ਹੀ ਉਮਰ ਦੇ ਵਿੱਚ ਹਾਸਿਲ ਕੀਤੀਆਂ ਗਈਆਂ ਹਨ l ਜਿਸ ਕਾਰਨ ਉਨਾਂ ਦੇ ਚਰਚੇ ਪੂਰੀ ਦੁਨੀਆਂ ਭਰ ਦੇ ਵਿੱਚ ਛਿੜ ਜਾਂਦੇ ਹਨ l ਹੁਣ ਦੁਨੀਆਂ ਦੇ ਇੱਕ ਅਜਿਹੇ ਨੌਜਵਾਨ ਬਾਰੇ ਦੱਸਾਂਗੇ, ਜਿਹੜਾ ਛੋਟੀ ਜਿਹੀ ਉਮਰ ਦੇ ਵਿੱਚ ਅਰਬਪਤੀ ਬਣ ਚੁੱਕਿਆ ਹੈ, ਇਨਾ ਹੀ ਨਹੀਂ ਸਗੋਂ ਇਹ ਨੌਜਵਾਨ ਫੋਬਰਸ ਦੀ ਲਿਸਟ ਵਿੱਚ ਵੀ ਸ਼ਾਮਿਲ ਹੋ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਫੋਬਰਸ ਹਰ ਸਾਲ ਦੁਨੀਆ ਦੇ ਅਰਬਪਤੀਆਂ ਦੀ ਲਿਸਟ ਜਾਰੀ ਕਰਦਾ, ਜਿਸ ਵਿੱਚ ਹਰ ਸਾਲ ਦੁਨੀਆਂ ਭਰ ਦੇ ਅਮੀਰ ਲੋਕਾਂ ਦਾ ਜ਼ਿਕਰ ਹੁੰਦਾ ਹੈ , ਜਿਸ ਕਾਰਨ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੁੰਦੀਆਂ ਹਨ ਕਿ ਆਖਰ ਕਿਹੜਾ ਅਰਬਪਤੀ ਕਿੰਨਵੇ ਨੰਬਰ ਤੇ ਆਉਂਦਾ ਪਿਆ ਹੈ । ਇਸ ਲਿਸਟ ਵਿੱਚ ਕਲੇਮੇਂਟੇ ਸਿਰਫ 19 ਸਾਲ ਦੀ ਉਮਰ ‘ਚ ਅਰਬਪਤੀਆਂ ਚ ਸ਼ਾਮਲ ਹੋ ਚੁੱਕਿਆ ਹੈ । ਇਸ ਤਰ੍ਹਾਂ ਉਹ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਅਰਬਪਤੀ ਬਣ ਚੁੱਕੇ ਹਨ।
ਜਿਸ ਕਾਰਨ ਸਾਰੇ ਲੋਕ ਹੈਰਾਨ ਹੁੰਦੇ ਪਏ ਹਨ ਕਿ ਆਖਰ ਇਨੀ ਛੋਟੀ ਉਮਰ ਦੇ ਵਿੱਚ ਇਹ ਨੌਜਵਾਨ ਇੰਨੀ ਛੇਤੀ ਅਮੀਰ ਕਿਵੇਂ ਬਣ ਗਿਆ l ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕਲੇਮੇਂਟੇ ਦੇ ਪਿਤਾ ਇਟੈਲੀਅਨ ਬਿਲੀਨੇਅਰ ਡੇਲ ਵੇਚਿਓ ਸੀ। ਉਹ ਦੁਨੀਆ ਵਿਚ ਆਈ ਗਲਾਸੇਸ ਦੀ ਸਭ ਤੋਂ ਵੱਡੀ ਫਰਮ ਏਸਿਲੋਰਲਗਜੋਟਿਕਾ ਦੇ ਚੇਅਰਮੈਨ ਰਹਿ ਚੁੱਕੇ ਸਨ। ਬੀਤੇ ਸਾਲ ਜੂਨ ਵਿਚ 87 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਦੇਹਾਂਤ ਹੋ ਗਿਆ ਸੀ।
ਡੇਲ ਵੇਚਿਓ ਦੀ ਕੁੱਲ ਜਾਇਦਾਦ 25.5 ਬਿਲੀਅਨ ਡਾਲਰ ਦੀ ਸੀ ਜਿਸ ਦੇ ਉਤਰਾਧਿਕਾਰੀ ਉਨ੍ਹਾਂ ਦੀ ਪਤਨੀ ਤੇ 6 ਬੱਚੇ ਹਨ। ਇਨ੍ਹਾਂ ਕਲੇਮੇਂਟੇ ਵੀ ਸ਼ਾਮਲ ਹਨ ਜੋ ਸਾਲ 2022 ਵਿਚ ਦੁਨੀਆ ਦਾ ਸਭ ਤੋਂ ਨੌਜਵਾਨ ਅਰਬਪਤੀ ਬਣ ਗਿਆ ਸੀ। ਆਪਣੀ ਪਿਤਾ ਦੀ ਮੌਤ ਤੋਂ ਬਾਅਦ ਇਹ ਨੌਜਵਾਨ ਭਟਕਿਆ ਨਹੀਂ ਸਗੋਂ ਇਸ ਨੌਜਵਾਨ ਦੇ ਵੱਲੋਂ ਪੂਰੀ ਲਗਨ ਦੇ ਨਾਲ ਕੰਮ ਕੀਤਾ ਗਿਆ ਜਿਸ ਦੇ ਨਤੀਜੇ ਅੱਜ ਪੂਰੀ ਦੁਨੀਆ ਭਰ ਦੇ ਲੋਕ ਵੇਖਦੇ ਪਏ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …