ਆਈ ਤਾਜਾ ਵੱਡੀ ਖਬਰ
ਭਾਰਤ ਦੇਸ਼ ਦੇ ਲੋਕ ਚਾਹ ਦੇ ਬਹੁਤ ਜਿਆਦਾ ਸ਼ੌਕੀਨ ਹੁੰਦੇ ਹਨ l ਜਿਸ ਕਾਰਨ ਹਰ ਦੁੱਖ ਸੁੱਖ ਦੀ ਘੜੀ ਵਿੱਚ ਉਹਨਾਂ ਵੱਲੋਂ ਚਾਹ ਪੀਤੀ ਜਾਂਦੀ ਹੈ l ਪਰ ਕਦੇ ਸੁਣਿਆ ਹੈ ਕਿ ਕੋਈ ਸ਼ਖਸ ਸਾਰੀ ਜ਼ਿੰਦਗੀ ਚਾਹ ਪੀ ਕੇ ਜਿੰਦਾ ਰਹਿ ਰਿਹਾ ਹੋਵੇ l ਅੱਜ ਇਕ ਅਜਿਹੀ ਔਰਤ ਬਾਰੇ ਤੁਹਾਨੂੰ ਦੱਸਾਂਗੇ ਕਿ ਜਿਹੜੀ ਪਿਛਲੇ 60 ਸਾਲਾਂ ਤੋਂ ਸਿਰਫ ਤੇ ਸਿਰਫ ਚਾਹ ਪੀ ਕੇ ਜਿੰਦਾ ਰਹਿ ਰਹੀ ਹੈ l ਇਸ ਦੌਰਾਨ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਸਦੇ ਸਰੀਰ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਬਿਮਾਰੀ ਨਹੀਂ, ਕਿਉਂਕਿ ਅਕਸਰ ਹੀ ਇਹ ਸੁਣਨ ਨੂੰ ਮਿਲਦਾ ਹੈ ਕਿ ਚਾਹ ਪੀਣ ਦੇ ਨਾਲ ਸਰੀਰ ਨੂੰ ਬਹੁਤ ਜਿਆਦਾ ਨੁਕਸਾਨ ਹੁੰਦੇ ਹਨ l ਪਰ ਇਹ ਔਰਤ ਪਿਛਲੇ 60 ਸਾਲਾਂ ਤੋਂ ਚਾਹ ਪੀਣ ਦੇ ਬਾਵਜੂਦ ਵੀ ਕਿਸੇ ਵੀ ਸਰੀਰਕ ਬਿਮਾਰੀ ਤੋਂ ਪੀੜਿਤ ਨਹੀਂ ਹੈ। ਇਸ ਦੌਰਾਨ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਸਨੂੰ ਬੀ.ਪੀ ਤੇ ਸ਼ੂਗਰ ਵਰਗੀ ਕੋਈ ਵੀ ਬਿਮਾਰੀ ਨਹੀਂ ਹੈ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਦਾਦੀ ਦਾ ਨਾਂ ਅਨੀਮਾ ਚੱਕਰਵਰਤੀ ਹੈ। ਉਹ ਕੋਲਕਾਤਾ ਦੀ ਰਹਿਣ ਵਾਲੀ ਹੈ। ਉਹ ਬਚਪਨ ਤੋਂ ਹੀ ਗਰੀਬ ਪਰਿਵਾਰ ‘ਚ ਵੱਡੀ ਹੋਈ l ਫਿਰ ਵਿਆਹ ਤੋਂ ਬਾਅਦ ਦੂਜੇ ਲੋਕਾਂ ਦੇ ਘਰਾਂ ‘ਚ ਕੰਮ ਕਰਦੀ ਸੀ। ਗਰੀਬੀ ਕਾਰਨ ਘਰ ਵਿੱਚ ਅਨਾਜ ਨਹੀਂ ਸੀ। ਇਸ ਕਾਰਨ ਉਹ ਸਮੇਂ ਸਿਰ ਖਾਣਾ ਨਹੀਂ ਖਾ ਪਾਉਂਦੀ ਸੀ। ਜਿਸ ਕਾਰਨ ਉਸ ਨੂੰ ਚਾਹ ਪੀਣ ਦੀ ਆਦਤ ਲੱਗ ਪਈ, ਜਦੋਂ ਵੀ ਉਸਨੂੰ ਭੁੱਖ ਲੱਗਦੀ ਸੀ ਤਾਂ ਉਹ ਚਾਹ ਦਾ ਗਿਲਾਸ ਪੀ ਲੈਂਦੀ ਸੀ, ਇਹੀ ਇੱਕ ਕਾਰਨ ਸੀ ਕਿ ਇਸ ਪਾਪੀ ਪੇਟ ਨੂੰ ਭਰਨ ਦੇ ਲਈ ਉਹ ਹੌਲੀ ਹੌਲੀ ਚਾਹ ਦੀ ਇਨੀ ਜਿਆਦਾ ਅਮਲੀ ਬਣ ਗਈ ਕਿ ਉਸ ਤੋਂ ਬਾਅਦ ਉਸਨੇ ਖਾਣਾ ਖਾਣਾ ਬਿਲਕੁਲ ਹੀ ਬੰਦ ਕਰ ਦਿੱਤਾ।
ਉਥੇ ਹੀ ਅਨੀਮਾ ਚੱਕਰਵਰਤੀ ਦੇ ਬੇਟੇ ਨੇ ਦੱਸਿਆ ਕਿ 50-60 ਸਾਲ ਪਹਿਲਾਂ ਸਾਡੇ ਪਰਿਵਾਰ ਦੀ ਹਾਲਤ ਠੀਕ ਨਹੀਂ ਸੀ। ਮੇਰੀ ਮਾਂ ਲੋਕਾਂ ਦੇ ਘਰ ਕੰਮ ਕਰਨ ਜਾਂਦੀ ਸੀ। ਜੋ ਚੌਲ ਉਹ ਉਥੋਂ ਲਿਆਉਂਦੀ ਸੀ, ਉਹ ਸਾਨੂੰ ਸਾਰਿਆਂ ਬੱਚਿਆਂ ਨੂੰ ਖਵਾਉਂਦੀ ਸੀ। ਫਿਰ ਉਹ ਭੁੱਖੀ ਸੌਂ ਜਾਂਦੀ। ਇਸ ਤਰ੍ਹਾਂ ਅਨੀਮਾ ਚੱਕਰਵਰਤੀ ਲਗਭਗ ਹਰ ਰੋਜ਼ ਚਾਹ ਪੀ ਕੇ ਗੁਜ਼ਾਰਾ ਕਰਦੀ ਸੀ।
ਦੋਂ ਤੋਂ ਉਸ ਨੇ ਚਾਹ ਪੀ ਕੇ ਦਿਨ ਬਿਤਾਉਣ ਦੀ ਆਦਤ ਪਾ ਲਈ। ਹੌਲੀ-ਹੌਲੀ ਉਸ ਨੇ ਖਾਣਾ ਬਿਲਕੁਲ ਬੰਦ ਕਰ ਦਿੱਤਾ। ਇਹ ਸਭ ਕੁਝ 50-60 ਸਾਲ ਪਹਿਲਾਂ ਹੋਇਆ ਸੀ। ਉਸ ਨੂੰ ਕੋਈ ਬਿਮਾਰੀ ਨਹੀਂ ਸੀ ਪਰ ਉਹ ਚਾਹ ਹੀ ਪੀਂਦੀ ਸੀ। ਉਸ ਵੱਲੋਂ ਦੱਸਿਆ ਗਿਆ ਕਿ ਉਹ ਸਰੀਰਕ ਪੱਖੋਂ ਵੀ ਬਿਲਕੁਲ ਤੰਦਰੁਸਤ ਹੈ ਤੇ ਚਾਹ ਪੀਣ ਦੇ ਉਸਦੇ ਸਰੀਰ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਨੁਕਸਾਨ ਨਹੀਂ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …