ਆਈ ਤਾਜਾ ਵੱਡੀ ਖਬਰ
ਜਿੱਥੇ ਅੱਜਕੱਲ ਦੇ ਸਮੇਂ ਵਿੱਚ ਲੋਕ ਵਿਆਹਾਂ ਵਿੱਚ ਲੱਖਾਂ ਰੁਪਏ ਖਰਚ ਕਰਦੇ ਹਨ l ਲੋਕ-ਦਿਖਾਵਾ ਕਰਨ ਦੇ ਲਈ ਲੋਕਾਂ ‘ਚ ਇਨਾ ਜ਼ਿਆਦਾ ਮੁਕਾਬਲਾ ਚੱਲ ਰਿਹਾ ਹੈ ਕਿ ਕਈ ਲੋਕ ਤਾਂ ਕਰਜ਼ਾ ਲੈਣ ਤੋਂ ਵੀ ਨਹੀਂ ਡਰਦੇ l ਅਜਿਹੇ ਲੋਕ ਪਹਿਲਾ ਤਾਂ, ਵਾਹ ਵਾਹੀ ਖਟ ਲੈਂਦੇ ਹਨ ਤੇ ਬਾਅਦ ਵਿੱਚ ਉਹਨਾਂ ਨੂੰ ਭਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ l ਪਰ ਅੱਜ ਤੁਹਾਨੂੰ ਇੱਕ ਅਜਿਹੇ ਵਿਆਹ ਬਾਰੇ ਦੱਸਾਂਗੇ, ਜਿਸ ਵਿਆਹ ਦੇ ਚਰਚੇ ਚਾਰੇ ਪਾਸੇ ਛਿੜੇ ਹੋਏ ਹਨ l ਇਸ ਵਿਆਹ ਦੀ ਖਾਸੀਅਤ ਇਹ ਹੈ ਕਿ ਇਹ ਵਿਆਹ ਸਿਰਫ ਇਕ ਰੁਪਏ ਦੇ ਵਿੱਚ ਹੋਇਆ ਹੈ। ਜੀ ਬਿਲਕੁਲ ਇਸ ਵਿਆਹ ਦੇ ਵਿੱਚ ਲੱਖਾ ਕਰੋੜਾਂ ਰੁਪਏ ਖਰਚਣ ਦੀ ਬਜਾਏ ਸਿਰਫ ਇਕ ਰੁਪਏ ਦੇ ਵਿੱਚ ਇਸ ਵਿਆਹ ਨੂੰ ਸੰਪੂਰਨ ਕੀਤਾ ਗਿਆ ਹੈ।
ਮਾਮਲਾ ਹਰਿਆਣਾ ਦੇ ਮੇਵਾਤ ਖੇਤਰ ਤੋਂ ਸਾਹਮਣੇ ਆਇਆ, ਜਿੱਥੇ ਸਿਰਫ ਇਕ ਰੁਪਏ ‘ਚ ਵਿਆਹ ਹੋਇਆ। ਜਿਸ ਵਿਆਹ ਦੇ ਚਰਚੇ ਹੁਣ ਦੂਰ ਦੂਰ ਤੱਕ ਛਿੜੇ ਹੋਏ ਹਨ, ਕਿਉਂਕਿ ਇਹ ਵਿਆਹ ਦਾਜ ਵਰਗੀ ਭੈੜੀ ਪ੍ਰਥਾ ਤੋਂ ਉੱਪਰ ਉੱਠ ਕੇ ਹੋਇਆ ਤੇ ਇਹ ਵਿਆਹ ਇਲਾਕੇ ਲਈ ਇਕ ਮਿਸਾਲ ਬਣ ਗਿਆ । ਦੱਸਦਿਆ ਕਿ ਨੂਹ ਜ਼ਿਲ੍ਹੇ ਦੇ ਪਿੰਡ ਖਵਾਜਲੀ ਕਲਾਂ ਦੇ ਰਹਿਣ ਵਾਲੇ ਸਾਬਕਾ ਸਰਪੰਚ ਪਹਿਲੂ ਖਾਨ ਨੇ ਆਪਣੀ ਪੋਤੀ ਦਾ ਵਿਆਹ ਰਾਜਸਥਾਨ ਦੇ ਭਰਤਪੁਰ ਵਾਸੀ ਲੜਕੇ ਨਾਲ ਕੀਤਾ l ਇਸ ਸਬੰਧੀ ਸਾਬਕਾ ਸਰਪੰਚ ਪਹਿਲੂ ਖਾਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੋਤੀ ਇਰਫਾਨਾ ਦਾ ਵਿਆਹ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਪਿੰਡ ਪਾਦਪੁਰੀ ਖੋਹ ਦੇ ਵਾਸੀ ਸਾਜਿਦ ਖਾਨ ਨਾਲ ਕੀਤਾ ।
ਉਸ ਦੀ ਪੋਤੀ 8ਵੀਂ ਜਮਾਤ ਪਾਸ ਹੈ, ਜਦਕਿ ਸਾਜਿਦ ਖਾਨ B.SC ਪਾਸ ਹੈ। ਉਸ ਦੇ ਪਿਤਾ ਮੌਲਾਨਾ ਸੰਮਾ ਹਰ ਸਾਲ ਗਰੀਬ ਲੋਕਾਂ ਦੀ ਮਦਦ ਕਰਦੇ ਹਨ ਤੇ ਗਰੀਬ ਕੁੜੀਆਂ ਦੇ ਵਿਆਹ ਕਰਵਾਉਂਦੇ ਹਨ। ਪਹਿਲੂ ਖਾਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੋਤੀ ਦੇ ਵਿਆਹ ਵਿਚ ਨਾ ਤਾਂ ਕੋਈ ਸਾਮਾਨ ਦਿੱਤਾ ਅਤੇ ਨਾ ਹੀ ਕੋਈ ਨਕਦੀ ਦਿੱਤੀ।
ਉਹਨਾਂ ਵੱਲੋਂ ਆਪਣੀ ਪੋਤੀ ਦੇ ਵਿਆਹ ਦੇ ਵਿੱਚ ਸਿਰਫ ਇਕ ਰੁਪਿਆ ਦਿੱਤਾ ਗਿਆ ਤੇ ਇਕ ਰੁਪਿਆ ਦੇ ਕੇ ਉਸ ਦੀ ਵਧਾਈ ਕੀਤੀ ਗਈ l ਜਿਸ ਕਾਰਨ ਉਹਨਾਂ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਕਿ ਸਮਾਜ ਵਿੱਚੋਂ ਦਾਜ ਵਰਗੀ ਭੈੜੀ ਪ੍ਰਥਾ ਨੂੰ ਜੜ ਤੋਂ ਹੀ ਖਤਮ ਕੀਤਾ ਜਾ ਸਕੇ l ਜਿਸ ਕਾਰਨ ਹੁਣ ਸਾਰੇ ਲੋਕਾਂ ਵੱਲੋਂ ਇਸ ਪਰਿਵਾਰ ਦੀਆਂ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …