ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਜ਼ਿਲ੍ਹੇ ਦੀ ਸਭ ਤੋਂ ਵੱਡੀ ਮੰਡੀ ਤਰਨ ਤਾਰਨ ਵਿਖੇ ਅਗੇਤੇ ਝੋਨੇ ਦੀ ਆਮਦ ਸ਼ੁਰੂ ਹੋ ਚੁਕੀ ਹੈ | ਅੱਜ ਕੱਲ 1509 ਬਾਸਮਤੀ ਅਤੇ ਗੋਵਿੰਦਾ ਕਿਸਮ ਦੀ ਪਰਮਲ (ਝੋਨਾ) ਮੰਡੀ ਵਿਚ ਆ ਰਿਹਾ ਹੈ | ਅੱਜ ਮੰਡੀ ਵਿਚ ਕਲਵਿੰਦਰ ਸਿੰਘ ਪਿੰਡ ਝੁਗੀਆਂ ਤੋਂ 1509 ਬਾਸਮਤੀ ਲੈ ਕੇ ਆਇਆ, ਜਿਸ ‘ਚ ਕੁਝ ਹਰੇ ਦਾਣੇ ਹੋਣ ਕਰਕੇ ਉਸ ਦਾ ਭਾਅ 2050 ਰੁਪਏ ਲੱਗਾ | 1509 ਸਰਵਣ ਸਿੰਘ ਪਿੰਡ ਕੁੜਮ ਤੋਂ ਆਪਣੀਆਂ ਦੋ ਢੇਰੀਆਂ ਲੈ ਕੇ ਆਇਆ ਜਿਸ ਦਾ ਮੁੱਲ 1900 ਅਤੇ 2150 ਰੁਪਏ ਲੱਗਾ |
ਇਸੇ ਤਰ੍ਹਾਂ ਇਕ ਹੋਰ ਜ਼ਿਮੀਦਾਰ ਦੇ ਝੋਨੇ ਦਾ ਮੁੱਲ ਕਰੀਬ 2270 ਰੁਪਏ ਲੱਗਾ | ਇਸ ਸਬੰਧੀ ਜਦ ਜ਼ਿਮੀਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਝੋਨਾ ਅਸੀ ਮੰਡ ਇਲਾਕੇ ਵਿਚ ਲਗਾਇਆ ਸੀ ਅੱਜ ਕੱਲ ਪਾਣੀ ਆਉਣ ਤੋਂ ਘਬਰਾ ਕੇ ਅਸੀਂ ਇਸ ਨੂੰ ਥੋੜਾ ਪਹਿਲਾਂ ਹੀ ਵੱਢ ਲਿਆ ਹੈ, ਕਿਉਂਕਿ ਜੇ ਪਾਣੀ ਇਸ ਝੋਨੇ ਦੀ ਉਪਰੋਂ ਲੰਘ ਗਿਆ ਤਾਂ ਇਹ ਝੋਨੇ ਕਿਸੇ ਕੰਮ ਦਾ ਨਹੀਂ ਸੀ ਰਹਿਣਾ |
ਇਸ ਸਬੰਧੀ ਜਦ ਮੰਡੀ ਦੇ ਦਲਾਲਾਂ ਅਤੇ ਵਪਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਵੇਲੇ ਵੀ 1509 ਕਿਸਮ ਦੀ ਬਾਸਮਤੀ ਦਾ ਭਾਅ ਕਰੀਬ 2500 ਤਕ ਵੀ ਹੈ | ਪਰ ਝੋਨਾ ਗਿੱਲਾ ਅਤੇ ਹਰਿਆ ਦਾਣਾ ਹੋਣ ਕਰਕੇ ਹੀ ਇਸ ਦਾ ਭਾਅ ਘੱਟ ਲੱਗਦਾ ਹੈ | ਇਸ ਸਮੇਂ ਬੋਲੀ ਮੌਕੇ ਰਾਜੂ ਬ੍ਰੋਕਰ, ਕਸਤੂਰੀ ਲਾਲ, ਸਤੀਸ਼, ਸੁਰਿੰਦਰਪਾਲ ਟੈਨੀ, ਸੁਖਵੰਤ ਸਿੰਘ, ਬਾਊ ਰਾਕੇਸ਼ ਕੁਮਾਰ, ਮੋਹਨ ਲਾਲ ਦਲਾਲ ਆਦਿ ਹਾਜ਼ਰ ਸਨ |
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ