ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਦੇ ਕਾਰਨ ਪੂਰਾ ਵਿਸ਼ਵ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ।ਹੁਣ ਸਭ ਦੇਸ਼ਾਂ ਨੂੰ ਆਪਣੇ ਪੈਰਾਂ ਸਿਰ ਹੋਣ ਲਈ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਕਿ ਸਭ ਦੇਸ਼ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਹਨ। ਇਸ ਮਹਾਮਾਰੀ ਦਾ ਸਭ ਤੋਂ ਜਿਆਦਾ ਅਸਰ ਹਵਾਈ ਆਵਾਜਾਈ ਤੇ ਪਿਆ ਹੈ। ਇਸ ਮਹਾਮਾਰੀ ਕਾਰਨ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ । ਸਭ ਦੇਸ਼ਾਂ ਵਿਚ ਤਾਲਾਬੰਦੀ ਕਾਰਨ ਹਵਾਈ ਆਵਾਜਾਈ ਠੱਪ ਕਰ ਦਿੱਤੀ ਗਈ ਸੀ।
ਜਿਸ ਨੂੰ ਹੁਣ ਮੁੜ ਤੋਂ ਬਹਾਲ ਕੀਤਾ ਜਾ ਰਿਹਾ ਹੈ। ਹੁਣ ਇੰਟਰਨੈਸ਼ਨਲ ਫਲਾਈਟਸ ਲਈ ਇਕ ਮੁਲਕ ਵੱਲੋਂ ਇੱਕ ਹੋਰ ਐਲਾਨ ਹੋਇਆ ਹੈ । ਜਿਸ ਨਾਲ ਯਾਤਰੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਪਾਈਸ ਜੈੱਟ 5 ਨਵੰਬਰ ਤੋਂ ਭਾਰਤ ਅਤੇ ਬੰਗਲਾਦੇਸ਼ ਵਿਚਕਾਰ 8 ਨਵੀਆਂ ਉਡਾਨਾਂ ਸ਼ੁਰੂ ਕਰਨ ਜਾ ਰਹੀ ਹੈ ।ਕੰਪਨੀ ਦੀ ਮੁੱਖ ਵਣ ਅਧਿਕਾਰੀਆਂ ਨੇ ਕਿਹਾ ਹੈ ਕਿ ਬੰਗਲਾਦੇਸ਼ ਤੋਂ ਸਾਨੂੰ ਮਜਬੂਤ ਮੰਗ ਮਿਲੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਇਹ ਨਵੀਆਂ ਉਡਾਨਾਂ ਇਨ੍ਹਾਂ ਮਾਰਗਾਂ ਤੇ ਯਾਤਰੀਆਂ ਨੂੰ ਬਿਹਤਰ ਸੰਪਰਕ ਉਪਲੱਬਧ ਕਰਵਾਉਣਗੀਆ।ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ 17 ਅਕਤੂਬਰ ਨੂੰ ਟਵੀਟ ਕਰਕੇ ਘੋਸ਼ਣਾ ਕੀਤੀ ਸੀ ਕਿ ਭਾਰਤ ਬੰਗਲਾਦੇਸ਼ ਵਿਚਕਾਰ ਹਰ ਹਫ਼ਤੇ 28 ਉਡਾਨਾਂ ਦਾ ਸੰਚਾਲਨ ਹੋਵੇਗਾ। ਕੋਵਿਡ 19 ਦੇ ਦੌਰ ਵਿੱਚ ਕੌਮਾਂਤਰੀ ਉਡਾਨਾਂ ਦੇ ਵੱਖ-ਵੱਖ ਤਰਾਂ ਦੀ ਪਾਬੰਦੀ ਹੈ ।ਅਜਿਹੇ ਵਿਚ ਕਈ ਦੇਸ਼ਾਂ ਨੇ ਆਪਣੀ ਸੁਵਿਧਾ ਅਤੇ ਲੋੜ ਮੁਤਾਬਕ ਦੋ ਪੱਖੀ ਸਮਝੌਤੇ ਕੀਤੇ ਹਨ ।
ਚਟਗਾਓਂ ਸਪਾਈਸਜੈੱਟ ਦੇ ਸੇਵਾ ਨੈਟਵਰਕ ਵਿੱਚ 11 ਕੌਮਾਂਤਰੀ ਸਥਾਨ ਹੋਵੇਗਾ । ਇਸ ਤੋਂ ਇਲਾਵਾ ਦਿੱਲੀ ,ਕਲਕੱਤਾ ਅਤੇ ਚੇਨਈ ਤੋਂ ਢਾਕਾ ਨੂੰ ਵੀ ਜੋੜੇਗੀ। ਸਾਰੀਆਂ ਨਵੀਆਂ ਉਡਾਨਾਂ 5 ਨਵੰਬਰ ਤੋਂ ਸ਼ੁਰੂ ਹੋਣਗੀਆਂ। ਸਪਾਈਸਜੈੱਟ ਇਨ੍ਹਾਂ ਦੀ ਸ਼ੁਰੂਆਤ ਦੋਹਾਂ ਦੇਸ਼ਾਂ ਵਿਚਕਾਰ ਵਿਸ਼ੇਸ਼ ਦੋ ਪੱਖੀ ਸਮਝੌਤੇ ਤਹਿਤ ਕਰੇਗੀ। ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਕਿ ਉਹ ਹਫਤੇ ਵਿਚ ਚਾਰ ਦਿਨ ਕਲਕੱਤਾ ਤੋਂ ਚਟਗਾਓ ਵਿਚਕਾਰ ਸਿੱਧੀ ਉਡਾਣ ਸੇਵਾ ਦਾ ਸੰਚਾਲਨ ਕਰੇਗੀ। ਨਿੱਜੀ ਖੇਤਰ ਦੀ ਹਵਾਬਾਜ਼ੀ ਕੰਪਨੀ ਸਪਾਈਸਜੈੱਟ ਵੱਲੋਂ ਭਾਰਤ ਅਤੇ ਬੰਗਲਾਦੇਸ਼ ਵਿਚਕਾਰ 8 ਨਵੀਆਂ ਉਡਾਣਾਂ 5 ਨਵੰਬਰ ਤੋਂ ਸ਼ੁਰੂ ਹੋ ਜਾਣਗੀਆਂ। ਇਸ ਨਾਲ ਯਾਤਰੀ ਵਧੇਰੇ ਖੁਸ਼ ਨਜ਼ਰ ਆ ਰਹੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …