ਆਈ ਤਾਜ਼ਾ ਵੱਡੀ ਖਬਰ
ਜਿੱਥੇ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਕੰਮਕਾਰ ਠੱਪ ਹੋ ਗਏ ਸਨ ਅਤੇ ਲੋਕਾਂ ਨੂੰ ਭਾਰੀ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜਰਨਾ ਪਿਆ। ਉੱਥੇ ਹੀ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਵੀ ਇਸ ਪ੍ਰਭਾਵ ਦੇ ਕਾਰਨ ਕਈ ਗ਼ਲਤ ਫ਼ੈਸਲੇ ਲੈ ਰਹੀਆਂ ਹਨ। ਜਿੱਥੇ ਕਰੋਨਾ ਪਾਬੰਦੀਆਂ ਦੇ ਕਾਰਨ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰਨ ਦੇ ਕਾਰਨ ਘਰ ਦਾ ਗੁਜਾਰਾ ਕਰਨਾ ਮੁਸ਼ਕਿਲ ਹੋ ਗਿਆ ਉਥੇ ਹੀ ਬਹੁਤ ਸਾਰੇ ਲੋਕਾਂ ਦਾ ਕੈਰੀਅਰ ਦਾਅ ਤੇ ਲੱਗ ਗਿਆ। ਜਿਸ ਕਾਰਨ ਵੱਖ-ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਵੱਲੋਂ ਕਈ ਕਾਰਨਾਂ ਦੇ ਚਲਦੇ ਹੋਏ ਆਪਣੀ ਜ਼ਿੰਦਗੀ ਸਮਾਪਤ ਕਰ ਲਈ ਗਈ । ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਖਬਰਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਹੁਣ ਇਸ ਮਸ਼ਹੂਰ ਹਸਤੀ ਵੱਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਜਿਥੇ ਸੋਨੂੰ ਸੂਦ ਲਈ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਝਾਰਖੰਡ ਦੀ ਉਭਰਦੀ ਹੋਈ ਮਹਿਲਾ ਨਿਸ਼ਾਨੇਬਾਜ਼ ਕੋਨਿਕਾ ਲਾਇਕ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਵੱਲੋਂ ਆਪਣੇ ਹੋਸਟਲ ਦੇ ਕਮਰੇ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਗਈ ਹੈ। ਦਸਿਆ ਗਿਆ ਹੈ ਕਿ ਇਸ ਲੜਕੀ ਵੱਲੋਂ ਕਲਕੱਤਾ ਦੇ ਵਿੱਚ ਰਾਇਫਲ ਸ਼ੂਟਿੰਗ ਦੀ ਟ੍ਰੇਨਿੰਗ ਦਿੱਗਜ਼ ਸ਼ੂਟਰ ਜੈਦੀਪ ਕਰਮਾਕਰ ਦੀ ਅਕੈਡਮੀ ਵਿੱਚ ਲਈ ਜਾ ਰਹੀ ਸੀ ਅਤੇ ਇਸ ਸਮੇਂ ਉਹ ਹੋਸਟਲ ਵਿਚ ਰਹਿ ਰਹੀ ਸੀ।
ਉੱਭਰਦੀ ਹੋਈ ਇਸ ਖਿਡਾਰਨ ਵੱਲੋਂ ਜਿੱਥੇ ਝਾਰਖੰਡ ਸੂਬੇ ਵਾਸਤੇ ਸੂਬਾ ਪੱਧਰ ਤੇ ਮੈਡਲ ਜਿੱਤੇ ਗਏ ਸਨ। ਉੱਥੇ ਹੀ 10 ਮੀਟਰ ਏਅਰ ਰਾਇਫ਼ਲ ਕੈਟੇਗਰੀ ਵਿੱਚ ਵੀ ਉਹ ਸਟੇਟ ਚੈਂਪੀਅਨ ਸੀ। ਦੱਸਿਆ ਗਿਆ ਹੈ ਕਿ ਇਹ ਖਿਡਾਰਨ ਪਿਛਲੇ ਤਿੰਨ-ਚਾਰ ਦਿਨ ਤੋਂ ਅਕੈਡਮੀ ਵਿੱਚ ਨਹੀਂ ਆ ਰਹੀ ਸੀ। ਉੱਥੇ ਹੀ ਇਸ ਖਿਡਾਰਨ ਵੱਲੋਂ ਚੁੱਕੇ ਗਏ ਕਦਮ ਦੀ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸੋਨੂੰ ਸੂਦ ਵੱਲੋਂ ਇਸ ਖਿਡਾਰਨ ਨੂੰ ਪ੍ਰੈਕਟਿਸ ਵਾਸਤੇ 2.70 ਲੱਖ ਰੁਪਏ ਦੀ ਕੀਮਤ ਵਾਲੀ ਜਰਮਨ ਰਾਈਫ਼ਲ ਦਿੱਤੀ ਗਈ ਸੀ।
ਜਿੱਥੇ ਇਸ ਖਿਡਾਰਨ ਵੱਲੋਂ ਸੋਨੂ ਸੂਦ ਕੋਲੋਂ ਇਸ ਲਈ ਮਦਦ ਮੰਗੀ ਸੀ। ਜਿਸ ਕੋਲ ਆਪਣੀ ਰਾਈਫਲ ਨਹੀਂ ਸੀ ਅਤੇ ਉਸ ਵੱਲੋਂ ਆਪਣੇ ਦੋਸਤਾਂ ਅਤੇ ਆਪਣੇ ਕੋਚ ਦੀ ਰਾਇਫਲ ਦੇ ਜ਼ਰੀਏ ਹੀ ਅਭਿਆਸ ਕੀਤਾ ਜਾਂਦਾ ਸੀ। ਇਸ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਵੀ ਬੀਤੇ ਦਿਨੀਂ ਇੱਕ ਸੂਟਰ ਖਿਡਾਰਣ ਵੱਲੋਂ ਆਪਣੀ ਰਾਇਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …