ਮਸ਼ਹੂਰ ਬੋਲੀਵੁਡ ਹੀਰੋ ਦੀ ਅਚਾਨਕ ਹੋਈ ਮੌਤ
ਪਿਛਲੇ ਕਈ ਦਿਨਾਂ ਤੋਂ ਬਾਲੀਵੁੱਡ ਤੋਂ ਕਈ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਨੇ। ਇਸ ਸਾਲ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਫ਼ਿਲਮੀ ਸਿਤਾਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਬੀਤੇ ਦਿਨੀਂ ਬਾਲੀਵੁੱਡ ਜਗਤ ਤੋਂ ਇਕ ਹੋਰ ਮਾਇਨਾਜ਼ ਹਸਤੀ ਸਾਡੇ ਤੋਂ ਸਦਾ ਲਈ ਦੂਰ ਹੋ ਗਈ।
ਬਾਲੀਵੁੱਡ ਅਦਾਕਾਰ ਵਿਸ਼ਾਲ ਆਨੰਦ ਦਾ ਬੀਤੇ ਦਿਨ 4 ਅਕਤੂਬਰ ਨੂੰ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਨ੍ਹਾਂ ਨੇ ‘ਚਲਤੇ ਚਲਤੇ’, ‘ਸਾ ਰੇ ਗਾ ਮਾ ਪਾ’, ‘ਦਿਲ ਸੇ ਮਿਲੇ ਦਿਲ’, ‘ਟੈਕਸੀ ਡਰਾਈਵਰ’ ਆਦਿ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ ਸੀ। ਵਿਸ਼ਾਲ ਆਨੰਦ ਇੱਕ ਬੇਹਤਰੀਨ ਬਾਲੀਵੁੱਡ ਅਦਾਕਾਰ ਸੀ ਜੋ ਭਾਰਤ ਦੇ ਮਹਾਰਾਸ਼ਟਰ ਰਾਜ ਵਿੱਚ ਮੁੰਬਈ ਵਿੱਚ ਪੈਦਾ ਹੋਇਆ ਸੀ। ਵਿਸ਼ਾਲ ਆਨੰਦ ਨੂੰ ਚਲਤੇ-ਚਲਤੇ (1976) ਅਤੇ ਟੈਕਸੀ ਡਰਾਈਵਰ (1973) ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਸੀ ।
ਉਹਨਾਂ ਨੇ ਆਪਣੇ ਫਿਲਮੀ ਕਰੀਅਰ ਵਿੱਚ ਕੁੱਲ 11 ਫਿਲਮਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ ਉਨ੍ਹਾਂ ਨੇ ਬਤੌਰ ਅਦਾਕਾਰ, ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਦੇ ਰੂਪ ਵਿਚ ਕੰਮ ਕੀਤਾ। ਅਦਾਕਾਰ ਪੂਰਬ ਕੋਹਲੀ ਉਹਨਾਂ ਦੇ ਭਰਾ ਹਰਸ਼ ਦਾ ਬੇਟਾ ਹੈ। ਵਿਸ਼ਾਲ ਆਨੰਦ ਦੀ ਸਭ ਤੋਂ ਮਸ਼ਹੂਰ ਅਤੇ ਹਿੱਟ ਫਿਲਮ ਸੀ ਚਲਤੇ-ਚਲਤੇ, ਜਿਸ ਵਿੱਚ ਉਨ੍ਹਾਂ ਨੇ ਅਭਿਨੇਤਰੀ ਸਿੰਮੀ ਗਰੇਵਾਲ ਦੇ ਨਾਲ ਕੰਮ ਕੀਤਾ ਸੀ ਅਤੇ ਇਸ ਫਿਲਮ ਦਾ ਨਿਰਮਾਣ ਵੀ ਆਨੰਦ ਜੀ ਨੇ ਹੀ ਕੀਤਾ ਸੀ।
ਉਸ ਸਮੇਂ ਵਿਚ ਵਿਸ਼ਾਲ ਅਨੰਦ ਜੀ ਨੇ ਬਾਲੀਵੁੱਡ ਮਿਊਜ਼ਿਕ ਇੰਡਸਟਰੀ ਨੂੰ ਇਕ ਬਹੁਤ ਵੱਡੀ ਦੇਣ ਦਿੱਤੀ ਸੀ। ਉਨ੍ਹਾਂ ਨੇ ਬੱਪੀ ਲਹਿਰੀ ਨੂੰ ਬਾਲੀਵੁੱਡ ਇੰਡਸਟਰੀ ਵਿੱਚ ਮੌਕਾ ਦੇ ਕੇ ਉਸ ਨੂੰ ਮਿਊਜ਼ਿਕ ਨਿਰਮਾਤਾ ਬਣਾਇਆ ਸੀ। ਵਿਸ਼ਾਲ ਜੀ ਦੀ ਲੰਬੀ ਬਿਮਾਰੀ ਕਾਰਨ 4 ਅਕਤੂਬਰ 2020 ਨੂੰ ਮੌਤ ਹੋ ਗਈ। ਵਿਸ਼ਾਲ ਜੀ ਨੇ ਆਪਣੇ ਫਿਲਮੀ ਕਰੀਅਰ ਦੇ ਵਿਚ ਕੁੱਲ 11 ਫਿਲਮਾਂ ਕੀਤੀਆਂ ਜਿਨ੍ਹਾਂ
ਵਿੱਚ ਹਮਾਰਾ ਅਧਿਕਾਰ (1970), ਸਾ-ਰੇ-ਗਾ-ਮਾ-ਪਾ (1972), ਟੈਕਸੀ ਡਰਾਈਵਰ (1973), ਇੰਤਜ਼ਾਰ (1973), ਹਿੰਦੁਸਤਾਨ ਕੀ ਕਸਮ (1973), ਚਲਤੇ-ਚਲਤੇ (1976), ਦਿਲ ਸੇ ਮਿਲ ਦਿਲ (1978), ਕਿਸਮਤ (1980) ਅਤੇ ਮੈਨ ਜੀਨਾ ਸਿੱਖ ਲਿਆ (1982) ਸ਼ਾਮਿਲ ਸਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …