ਆਈ ਤਾਜਾ ਵੱਡੀ ਖਬਰ
ਪਿਛਲੇ ਸਮੇਂ ਜਦੋ ਤੋਂ ਕਰੋਨਾ ਮਹਾਂਮਾਰੀ ਕਰਕੇ ਲੌਕਡਾਊਨ ਲੱਗਿਆ ਸੰਗੀਤਕ ਜਥੇਬੰਦੀਆਂ ਲਗਾਤਾਰ ਸ਼ੋਸ਼ਲ ਮੀਡੀਆ ਤੇ ਸਰਗਮਰ ਹਨ, ਪਰ ਹਾਲੇ ਤੱਕ ਬਿੱਲੀ ਦੇ ਗਲ ਟੱਲੀ ਪਾਉਣ ਵਾਲੀ ਗੱਲ ਬਣੀ ਪਈ ਆਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਗਾਇਕ ਬੂਟਾ ਸੋਨੀ ਨੇ ਕਲਾਕਾਰਾਂ ਦਾ ਦਰਦ ਸਾਂਝਾ ਕਰਦਿਆ ਦੱਸਿਆ ਕਿ ‘ਸੰਗੀਤਕ ਜਥੇਬੰਦੀਆਂ ਸਿਰਫ ਫੋਕੀ ਵਾਹ-ਵਾਹ ਖੱਟਣ ਲਈ ਹੀ ਜਥੇਬੰਦੀਆਂ ਦੇ ਪ੍ਰਧਾਨ ਬਣੇ ਆਂ, ਪਰ ਕਲਾਕਾਰਾਂ ਤੇ ਪਏ ਮਾੜੇ ਟਾਇਮ ਚ ਹਾਲੇ ਤੱਕ ਕੋਈ ਨਹੀਂ ਬਹੁੜਿਆ। ਇੱਥੇ ਇਹ ਜਿਕਰ ਕਰਦਿਆ ਬੜੇ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਸੰਗੀਤਕ ਖੇਤਰ ਵਿੱਚ ਵੀ ਚੜ੍ਹਦੇ ਸੂਰਜ ਨੂੰ ਹੀ ਸਲਾਮਾਂ ਹੁੰਦੀਆ ਹਨ।
ਉਦਾਹਰਣ ਤੁਹਾਡੇ ਸਾਹਮਣੇ ਆਂ, ਪਰ ਇਹ ਵੀ ਕਿਸੇ ਇੱਕ ਕਲਾਕਾਰ ਦੀ ਨਹੀਂ ਪਤਾ ਨਹੀ ਕਿੰਨੇ ਕੁ ਸੰਗੀਤ ਜਗਤ ਦੇ ਅਨਮੋਲ ਹੀਰੇ ਐਸੇ ਹਨ ਜੋ ਸਾਡੇ ਸੰਗੀਤਕ ਸਮਾਜ ਦੇ ਆਗੂਆ ਤੋਂ ਸਾਂਭੇ ਨਹੀਂ ਗਏ, ਜਿੱਡੀਆਂ ਵੱਡੀਆਂ-ਵੱਡੀਆਂ ਇਹ ਗੱਲਾਂ ਕਰਦੇ ਨੇ, ਉਹੋ ਸਭ ਅੱਕਾਂ ਦੇ ਭੰਬੂਆਂ ਵਾਂਗ ਸਰੇਆਮ ਉੱਡਦੀਆਂ ਵੇਖੀਆਂ ਗਈਆਂ ਜਾਂ ਕਹਿ ਸਕਦੇ ਹਾਂ ਕਿ ਇਹਨਾਂ ਦਾ ਹਾਲ ਲੀ – ਰਾਂ ਦੀ ਖੁੱਦੋ ਵਰਗਾ।
ਪਰ ਵ- ਖ -ਤ ਪਏ ਤੋਂ ਕੋਈ ਮਾਈ ਦਾ ਲਾਲ ਨਾਲ ਖੜ੍ਹਦੈ, ਸ਼ੋਸ਼ਲ ਮੀਡੀਆ ਤੇ ਆ ਕੇ ਵੱਡੀਆ-ਵੱਡੀਆਂ ਗੱਲਾਂ ਮਾਰਨ ‘ਚ ਕੋਈ ਮੁੱਲ ਨਹੀਂ ਲੱਗਦਾ। ਬਠਿੰਡਾ ਸ਼ਹਿਰ ਦੇ ਆਪਣੇ ਸਮੇਂ ਦੇ ਚੋਟੀ ਦੇ ਗਵੱਈਆ ਦੀ ਗੱਲ ਕਰੀਏ ਤਾਂ ਪੰਜਾਬੀ ਲੋਕ ਗਾਇਕ ਜੋਗਿੰਦਰ ਰਫੀ ਤੇ ਗੁਰਚਰਨ ਮਾਹੀ (ਜਿੰਨ੍ਹਾਂ ਨੇ ਬਠਿੰਡਾ ਕਲਾਕਾਰ ਯੂਨੀਅਨ ਦਾ ਮੁੱਢ ਬੰਨ੍ਹਿਆ) ਤੋਂ ਲੈ ਕੇ ਨੌਜਵਾਨ ਗਾਇਕ ਹੁਸਿਆਰ ਔਲਖ (ਇਹ ਵੀ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਬਠਿੰਡੇ ਦੀ 21 ਮੈਂਬਰੀ ਕਮੇਟੀ ਦਾ ਪ੍ਰਚਾਰ ਸਕੱਤਰ ਸੀ), ਫੇਰ ਵੀ ਕਿਸੇ ਨੇ ਇਹਨਾਂ ਦੇ ਸੰਸਕਾਰ ਜਾਂ ਭੋਗ ਤੇ ਆਉਣਾ ਜਰੂਰੀ ਨਹੀਂ ਸਮਝਿਆ, ਮੱਦਦ ਕਰਨਾ ਤਾਂ ਦੂਰ ਦੀ ਗੱਲ ਐ।
ਉਸਤਾਦ ਲੋਕ ਗਾਇਕ ਦਿਲਬਾਗ ਰਾਣਾ ਅੱਜ ਨਿਊ ਦਿੱਲੀ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਵਿਖੇ ਜੇਰੇ ਇਲਾਜ ਨੇ, ਜਿੰਨ੍ਹਾਂ ਦੀ ਐ ਕ ਸੀ ਡੈਂ -ਟ ਹੋਣ ਕਰਕੇ ਸੱਜੀ ਲੱਤ ਕਈ ਥਾਵਾਂ ਤੋਂ ਟੁੱ – ਟੀ ਹੈ, ਡਾਕਟਰਾਂ ਦਾ ਕਹਿਣਾ ਕਿ ਉਹਨਾਂ ਦੇ 2 ਪਲੇਟਾਂ ਤੇ 1 ਰਾਡ ਪਏਗੀ। ਉਸਤਾਦ ਗਾਇਕ ਦਿਲਬਾਗ ਰਾਣਾ ਐਸ ਵੇਲੇ ਬਜੁਰਗ ਅਵਸਥਾ ਵਿੱਚ ਨੇ, ਜਿੰਨ੍ਹਾਂ ਦੇ ਘਰ ਦੀ ਹਾਲਤ ਵੀ ਬਹੁਤ ਤ ਰ ਸ-ਯੋ -ਗ ਆਂ, ਪਰ ਐਥੇ ਵੀ ਕਿਸੇ ਸੰਗੀਤਕ ਸੰਸਥਾਵਾਂ ਦੇ ਮੁੱਖੀਆਂ ਜਾਂ ਉਹਦੇ ਸਮਕਾਲੀਆ ਨੇ ਮੱਦਦ ਕਰਨੀ ਜਰੂਰੀ ਨਹੀਂ ਸਮਝੀ। ਗਾਇਕ ਬੂਟਾ ਸੋਨੀ ਨੇ ਸਮੂਹ ਸੰਗੀਤਕ ਜਥੇਬੰਦੀਆਂ ਤੇ ਕਲਾਕਾਰਾਂ ਭਰਾਵਾਂ ਨੂੰ ਨਿਮਰਤਾ ਸਹਿਤ ਹੱਥ ਜੋੜਕੇ ਬੇਨਤੀ ਆਂ ਕਿ ਭਰਾਵੋਂ ਸਮੇਂ ਦੇ ਚੱਕਰ ਦਾ ਪਤਾ ਨਹੀਂ ਕਦੋ ਕਿਸ ਪਾਸੇ ਨੂੰ ਹੋਜੇ, ਜੇ ਅੱਜ ਇਹਨਾਂ ਤੇ ਪਈ ਤਾਂ ਕੱਲ੍ਹ ਨੂੰ ਆਪਣੇ ਤੇ ਵੀ ਪੈ ਸਕਦੀ ਆਂ, ਮੇਰੀ ਸਾਰਿਆ ਨੂੰ ਗੁਜਾਰਿਸ ਆਂ ਕਿ ਆਓ ਸਾਰੇ ਰਲਕੇ ਇੱਕ ਦੂਜੇ ਦਾ ਸਾਥ ਦੇਈਏ, ਕਦੇ ਕਿਸੇ ਤੋਂ ਮੁੱਖ ਨਾ ਮੋੜੀਏ, ਹਰ ਇੱਕ ਦੇ ਦੁੱਖ-ਸੁੱਖ ਵਿੱਚ ਨਾਲ ਖੜੀਏ, ਨਹੀਂ ਤਾਂ ਇਹ ਪੰਜਾਬੀ ਗਾਇਕੀ ਦੇ ਅਨਮੋਲ ਹੀਰੇ ਕਦੋ ਤੱਕ ਏਦਾਂ ਹੀ ਰੁਲਦੇ ਰਹਿਣਗੇ’…?
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …