ਤਾਜਾ ਵੱਡੀ ਖਬਰ
ਖੇਡਾਂ ਇਨਸਾਨੀ ਜ਼ਿੰਦਗੀ ਦਾ ਉਹ ਮਹੱਤਵਪੂਰਨ ਅੰਗ ਹਨ ਜਿਸ ਤੋਂ ਬਿਨਾਂ ਸਾਡਾ ਸਰੀਰਕ ਵਿਕਾਸ ਸ਼ਾਇਦ ਅਧੂਰਾ ਹੀ ਰਹਿ ਜਾਵੇ। ਆਪਣੇ ਆਪ ਨੂੰ ਚੁਸਤ ਅਤੇ ਦਰੁਸਤ ਰੱਖਣ ਦੇ ਲਈ ਮਨੁੱਖ ਕਈ ਤਰ੍ਹਾਂ ਦੀਆਂ ਕਸਰਤਾਂ ਕਰਦਾ ਹੈ। ਪਰ ਖੇਡਾਂ ਦੇ ਨਾਲ ਜਿਥੇ ਸਾਡੀ ਸਰੀਰਕ ਹਲਚਲ ਹੁੰਦੀ ਹੈ ਉਥੇ ਹੀ ਇਹ ਸਾਡੇ ਮਨੋਰੰਜਨ ਦਾ ਸਰੋਤ ਵੀ ਹੁੰਦੀਆਂ ਹਨ। ਭਾਰਤ ਦੇਸ਼ ਅੰਦਰ ਵੀ ਕਈ ਤਰ੍ਹਾਂ ਦੀਆਂ ਖੇਡਾਂ ਪ੍ਰਚੱਲਿਤ ਹਨ ਜਿਨ੍ਹਾਂ ਵਿਚੋਂ ਕ੍ਰਿਕੇਟ ਨੂੰ ਲਗਭਗ ਦੇਸ਼ ਦੇ ਹਰ ਇਨਸਾਨ ਵੱਲੋਂ ਖੇਡਿਆ ਅਤੇ ਪਸੰਦ ਕੀਤਾ ਜਾਂਦਾ ਹੈ।
ਇਹ ਖੇਡ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ ਸਗੋਂ ਇਸ ਨੇ ਦੁਨੀਆਂ ਦੇ ਹਰ ਇੱਕ ਹਿੱਸੇ ਤੱਕ ਆਪਣੀ ਛਾਪ ਛੱਡੀ ਹੈ। ਇਸ ਵਿਸ਼ਵ ਵਿਚ ਵੈਸਟ ਇੰਡੀਜ਼ ਦੇ ਕ੍ਰਿਕਟ ਟੀਮ ਦੇ ਬਹੁਤ ਸਾਰੇ ਅਜਿਹੇ ਖਿਡਾਰੀ ਹੋਏ ਹਨ ਜਿਨ੍ਹਾਂ ਨੇ ਆਪਣੇ ਦੇਸ਼ ਨੂੰ ਮਾਣ ਦਿਲਾਉਣ ਦੇ ਲਈ ਪੂਰੀ ਵਾਹ ਲਾਈ ਹੈ। ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਜਿਹੇ ਚਰਚਿਤ ਚਿਹਰੇ ਹਨ ਜਿਸ ਨੂੰ ਬੱਚਾ ਬੱਚਾ ਜਾਣਦਾ ਹੈ। ਪਰ ਇਸ ਸਮੇਂ ਵੈਸਟਇੰਡੀਜ਼ ਕ੍ਰਿਕਟ ਟੀਮ ਵਾਸਤੇ ਇਕ ਬੇਹੱਦ ਦੁਖਦਾਈ ਖ਼ਬਰ ਹੈ ਕਿ ਟੀਮ ਦਾ ਹਿੱਸਾ ਰਹਿ ਚੁੱਕੇ ਸਾਬਕਾ ਤੂਫ਼ਾਨੀ ਗੇਂਦਬਾਜ਼ ਦੀ ਇੱਕ ਸੜਕ ਹਾਦਸੇ ਦੇ ਵਿਚ ਮੌ-ਤ ਹੋ ਗਈ ਹੈ।
ਮਿਲ ਰਹੀ ਜਾਣਕਾਰੀ ਮੁਤਾਬਕ ਇਸ ਮਸ਼ਹੂਰ ਕ੍ਰਿਕਟ ਖਿਡਾਰੀ ਦਾ ਨਾਮ ਐਜਲਾ ਮੋਸਲੇ ਸੀ ਜਿਸ ਦੀ 63 ਸਾਲ ਦੀ ਉਮਰ ਵਿਚ ਇਕ ਸੜਕ ਦੁਰਘਟਨਾ ਦੇ ਵਿਚ ਮੌ-ਤ ਹੋ ਗਈ। ਉਹ ਬੀਤੇ ਸ਼ਨੀਵਾਰ ਸਵੇਰੇ ਬ੍ਰਿਜਟਾਊਨ ਦੇ ਨਜ਼ਦੀਕ ਏ.ਬੀ.ਸੀ. ਹਾਈਵੇ ਦੇ ਉੱਪਰ ਸਾਈਕਲ ਜ਼ਰੀਏ ਜਾ ਰਹੇ ਸਨ। ਅਚਾਨਕ ਹੀ ਉਨ੍ਹਾਂ ਦੇ ਪਿੱਛਿਓਂ ਆ ਰਹੀ ਇਕ ਤੇਜ਼ ਰਫਤਾਰ ਐਸ.ਯੂ.ਵੀ ਨੇ ਟੱਕਰ ਮਾ-ਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਟੱਕਰ ਬ੍ਰਿਜਟਾਊਨ ਦੇ ਨਜ਼ਦੀਕ ਕ੍ਰਾਈਸਟ ਚਰਚ ਦੇ ਲਾਗੇ ਹੋਈ ਹੈ। ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਨੇ ਇਸ ਹਾਦਸੇ ਤੋਂ ਬਾਅਦ ਮੌਕੇ ‘ਤੇ ਹੀ ਦਮ ਤੋ-ੜ ਦਿੱਤਾ।
ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਵੈਸਟ ਇੰਡੀਜ਼ ਵਾਸਤੇ 2 ਟੈਸਟ ਮੈਚ ਅਤੇ 9 ਇੱਕ ਦਿਨਾ ਮੈਚ ਖੇਡੇ ਸਨ। ਆਪਣੇ ਕਰੀਅਰ ਦੀ ਸ਼ੁਰੂਆਤ ਐਜਲਾ ਮੋਸਲੇ ਨੇ 32 ਸਾਲ ਦੀ ਉਮਰ ਦੇ ਵਿਚ ਸੰਨ 1989-90 ਦੇ ਵਿਚ ਇੰਗਲੈਂਡ ਵਿਰੁੱਧ ਪੋਰਟ ਆਫ ਸਪੇਨ ਵਿਚ ਟੈਸਟ ਮੈਚ ਖੇਡ ਕੇ ਕੀਤੀ ਸੀ। ਇਸ ਸੀਰੀਜ਼ ਦੇ ਵਿਚ ਖੇਡਿਆ ਗਿਆ ਦੂਸਰਾ ਟੈਸਟ ਮੈਚ ਉਨ੍ਹਾਂ ਦਾ ਆਖਰੀ ਟੈਸਟ ਮੈਚ ਸੀ। ਉਨ੍ਹਾਂ ਦੀ ਮੌਤ ਉੱਪਰ ਕ੍ਰਿਕਟ ਜਗਤ ਵੱਲੋਂ ਸ਼ੋਕ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …