Breaking News

ਇਸ ਪਿੰਡ ਚ ਮਰਦ ਕਰਾਉਂਦੇ ਨੇ 2 ਵਿਆਹ , ਚਾਅ ਨਾਲ ਸਵਾਗਤ ਕਰਦੀ ਹੈ ਪਹਿਲੀ ਪਤਨੀ ਦੂਜੀ ਪਤਨੀ ਦਾ

ਆਈ ਤਾਜਾ ਵੱਡੀ ਖਬਰ 

ਵਿਆਹ ਹਿੰਦੂ ਧਰਮ ਮੁਤਾਬਕ ਇੱਕ ਵਾਰ ਹੀ ਹੁੰਦਾ ਹੈ, ਹਿੰਦੂ ਧਰਮ ਅਨੁਸਾਰ ਵਿਆਹ ਨੂੰ ਲੈ ਕੇ ਵੱਖੋ ਵੱਖਰੇ ਰੀਤੀ ਰਿਵਾਜ ਵੀ ਹੁੰਦੇ ਹਨ, ਜਿਨ੍ਹਾਂ ਨੂੰ ਵਿਆਹ ਵਾਲਾ ਜੋੜਾ ਨਿਭਾਉਂਦਾ ਹੈ। ਵਿਆਹ ਜਿਸ ਨੂੰ ਇੱਕ ਪਵਿੱਤਰ ਬੰਧਨ ਮੰਨਿਆ ਜਾਂਦਾ, ਪਰ ਹੁਣ ਵਿਆਹ ਦੇ ਨਾਲ ਜੁੜੀ ਹੋਈ ਇੱਕ ਅਜਿਹੀ ਖਬਰ ਦੱਸਾਂਗੇ,ਜਿਸ ਲਈ ਸਭ ਨੂੰ ਹੀ ਇੱਕ ਵੱਡੀ ਚਿੰਤਾ ਦੇ ਵਿੱਚ ਪਾ ਦਿੱਤਾ ਹੈ l ਦਰਅਸਲ ਅੱਜ ਇਕ ਅਜਿਹੇ ਪਿੰਡ ਦਾ ਜ਼ਿਕਰ ਕਰਾਂਗੇ, ਜਿੱਥੇ ਪਿੰਡ ਦਾ ਹਰੇਕ ਮਰਦ ਦੋ ਵਾਰ ਵਿਆਹ ਕਰਵਾਉਂਦਾ ਹੈ ਤੇ ਪਹਿਲੀ ਪਤਨੀ ਚਾਈ ਚਾਈ ਦੂਜੀ ਪਤਨੀ ਦਾ ਸਵਾਗਤ ਕਰਦੀ।

ਇਹ ਹੈਰਾਨ ਕਰਨ ਵਾਲਾ ਮਾਮਲਾ ਰਾਜਸਥਾਨ ਦੇ ਜੈਸਲਮੇਰ ਦੇ ਰਾਮਦੇਓ ਪਿੰਡ ਦਾ ਹੈ । ਇਸ ਪਿੰਡ ਵਿੱਚ ਹਰ ਆਦਮੀ ਦੋ ਵਾਰ ਵਿਆਹ ਕਰਦਾ, ਇਨਾ ਹੀ ਨਹੀਂ ਸਗੋਂ ਪਹਿਲੀ ਪਤਨੀ ਨੂੰ ਦੂਜੀ ਪਤਨੀ ਦੇ ਆਉਣ ਦੀ ਇੰਨੀ ਜਿਆਦਾ ਖੁਸ਼ੀ ਹੁੰਦੀ ਹੈ ਕਿ ਪਹਿਲੀ ਪਤਨੀ ਆਪਣੇ ਸੌਕਣ ਦੇ ਸਵਾਗਤ ਵਿੱਚ ਕਈ ਪ੍ਰਕਾਰ ਦੀਆਂ ਤਿਆਰੀਆਂ ਕਰਦੀ ਹੈ। ਫਿਰ ਉਸ ਨੂੰ ਪੂਰੀ ਜ਼ਿੰਦਗੀ ਭੈਣਾਂ ਵਾਂਗ ਪਿਆਰ ਕਰਦੀ ਹੈ। ਹੁਣ ਇਸ ਪਿੱਛੇ ਦੇ ਕਾਰਨ ਵੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ l ਦੱਸ ਦਈਏ ਕਿ ਇਸ ਪਿੰਡ ਵਿੱਚ ਜੋ ਵੀ ਆਦਮੀ ਵਿਆਹ ਕਰਦਾ , ਉਸਦੀ ਪਤਨੀ ਕਦੇ ਗਰਭਵਤੀ ਨਹੀਂ ਹੁੰਦੀ ।

ਜੇ ਗਲਤੀ ਨਾਲ ਬੱਚਾ ਵੀ ਹੋ ਜਾਵੇ ਤਾਂ, ਉਹ ਧੀ ਨੂੰ ਹੀ ਜਨਮ ਦੇਵੇਗੀ। ਅਜਿਹੀ ਸਥਿਤੀ ਵਿੱਚ ਮਰਦ ਨੂੰ ਆਪਣਾ ਵੰਸ਼ ਚਲਾਉਣ ਲਈ ਦੂਜਾ ਵਿਆਹ ਕਰਨਾ ਪੈਂਦਾ ਹੈ। ਲੋਕ ਕਹਿੰਦੇ ਹਨ ਕਿ ਦੂਸਰਾ ਵਿਆਹ ਕਰਨ ‘ਤੇ ਹੀ ਸਾਰਿਆਂ ਦੇ ਪੁੱਤਰ ਦਾ ਜਨਮ ਹੁੰਦਾ ਹੈ। ਇਸ ਪਿੰਡ ਵਿੱਚ ਜਦੋਂ ਵੀ ਕੋਈ ਮਰਦ ਦੂਜਾ ਵਿਆਹ ਕਰਦਾ ਹੈ ਤਾਂ ਉਸ ਦੀ ਪਹਿਲੀ ਪਤਨੀ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲੈਂਦੀ ਹੈ। ਆਪਣੇ ਹੱਥਾਂ ਨਾਲ ਉਹ ਆਪਣੀ ਸੌਂਕਣ ਨੂੰ ਘਰ ਦੇ ਅੰਦਰ ਲੈ ਕੇ ਆਉਂਦੀ ਹੈ।

ਇੰਨਾ ਹੀ ਨਹੀਂ ਵਿਆਹ ਦੀ ਰਾਤ ਦੀਆਂ ਤਿਆਰੀਆਂ ਵੀ ਪਹਿਲੀ ਪਤਨੀ ਵੱਲੋਂ ਹੀ ਕੀਤੀ ਜਾਂਦੀ ਹੈ। ਇਹੀ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ ਕਿ ਇਸ ਪਿੰਡ ਵਿੱਚ ਲਗਭਗ ਸਾਰੇ ਹੀ ਮਰਦਾਂ ਨੇ ਦੋ ਦੋ ਵਿਆਹ ਕਰਵਾਏ ਹੋਏ ਹਨ l ਘਰਾਂ ਦੇ ਵਿੱਚ ਸੌਕਣਾ ਇੱਕੋ ਹੀ ਛੱਤ ਹੇਠਾਂ ਕਾਫੀ ਖੁਸ਼ ਹਨ ਤੇ ਭੈਣਾਂ ਦੇ ਵਾਂਗ ਰਹਿੰਦੀਆਂ ਹਨ।

Check Also

ਬੱਚਿਆਂ ਨੂੰ ਚਿਪਸ ਖਵਾਉਣ ਵਾਲੇ ਹੋ ਜਾਵੋ ਸਾਵਧਾਨ , 10 ਵੀਂ ਜਮਾਤ ਦੇ ਬੱਚੇ ਦੀ ਹੋਈ ਮੌਤ ਡਾਕਟਰਾਂ ਨੇ ਦਸਿਆ ਇਹ ਕਾਰਨ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਬਚੇ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਚੀਜ਼ਾਂ ਖਾਂਦੇ …