ਆਈ ਤਾਜ਼ਾ ਵੱਡੀ ਖਬਰ
ਸੋਸ਼ਲ ਮੀਡੀਆ ਇਸ ਸਮੇਂ ਹਰ ਇਕ ਦੀ ਜਰੂਰਤ ਬਣ ਚੁੱਕਾ ਹੈ। ਕੋਈ ਵਿਰਲਾ ਹੀ ਹੋਵੇਗਾ ਜੋਕਿ ਇਸ ਤੋਂ ਦੂਰ ਹੋਵੇਗਾ। ਜੇਕਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਦੁਨੀਆਂ ਦੇ ਲੋਕਾਂ ਨੂੰ ਇਕ ਦੂਜੇ ਨਾਲ ਜੋੜਨ ਵਾਲਾ ਸੋਸ਼ਲ ਮੀਡੀਆ ਪਲੇਟਫਾਰਮ ਸੱਭ ਲਈ ਦਿਨੋਂ ਦਿਨ ਜਰੂਰੀ ਹੁੰਦਾ ਜਾ ਰਿਹਾ ਹੈ। ਪਰ ਅੱਜ ਇਕ ਵੱਖਰੇ ਹੀ ਇਨਸਾਨ ਬਾਰੇ ਤੁਹਾਨੂੰ ਦਸਾਂਗੇ ਜੌ ਕਿ ਆਪਣੀ ਫੇਸਬੁੱਕ ਤੋਂ ਦੂਰੀ ਬਣਾਉਣ ਲਈ ਇਕ ਵੱਖਰਾ ਹੀ ਕਾਰਾ ਕਰਦਾ ਹੋਇਆ ਨਜਰ ਆ ਰਿਹਾ ਹੈ। ਇਸ ਵਿਅਕਤੀ ਦਾ ਇਹ ਤਰੀਕਾ ਵੇਖ ਹਰ ਕੋਈ ਜਿੱਥੇ ਹੈਰਾਨ ਹੋ ਰਿਹਾ ਹੈ ਉਥੇ ਹੀ ਹਰ ਪਾਸੇ ਇਸ ਗੱਲ ਦੀ ਚਰਚਾ ਵੀ ਹੋ ਰਹੀ ਹੈ।
ਦਰਅਸਲ ਭਾਰਤੀ ਅਮਰੀਕੀ ਉਦਯੋਗਪਤੀ ਮਨੀਸ਼ ਸੇਠੀ ਨੇ ਆਪਣੇ ਆਪ ਨੂੰ ਥੱਪੜ ਮਾਰਨ ਲਈ ਇਕ ਔਰਤ ਨੂੰ ਰੱਖਿਆ ਹੈ ਜੋਕਿ ਥੱਪੜ ਮਾਰਨ ਦੇ 600 ਰੁਪਏ ਲੈਕੇ ਇਹ ਕੰਮ ਕਰ ਰਹੀ ਹੈ। ਮਨੀਸ਼ ਸੇਠੀ ਨੇ ਆਪਣੀ ਫੇਸਬੁੱਕ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਇਸ ਔਰਤ ਨੂੰ ਰੱਖਿਆ ਹੈ। 2012 ਤੋਂ ਸੇਠੀ ਨੇ ਇਸ ਔਰਤ ਨੂੰ ਸਿਰਫ ਥੱਪੜ ਮਾਰਨ ਲਈ ਰੱਖਿਆ ਹੈ ਤਾਂ ਕਿ ਉਹ ਆਪਣੀ ਫੇਸਬੁੱਕ ਉਤੇ ਸਮਾਂ ਬਰਬਾਦ ਕਰਨ ਦੀ ਲਤ ਤੋਂ ਛੁਟਕਾਰਾ ਪਾ ਸਕੇ । ਮਨੀਸ਼ ਸੇਠੀ ਦੇ ਇਸ ਕੰਮ ਉਤੇ ਦੁਨੀਆਂ ਦੇ ਸੱਭ ਤੋਂ ਅਮੀਰ ਵਿਅਕਤੀ ਐਲਾਨ ਮਸਕ ਨੇ ਪ੍ਰਤੀਕਿਰਿਆ ਦਿੱਤੀ ਹੈ।
ਔਰਤ ਦਾ ਇਹ ਅਜੀਬ ਕੰਮ ਵੇਖ ਉਨ੍ਹਾਂ ਨੇ ਫਾਇਰ ਇਮੋਜੀ ਦਾ ਇਸਤੇਮਾਲ ਕਰ ਕੋਮੈਂਟਸ ਕਿਤੇ ਹਨ। ਹੁਣ ਇਹ ਪ੍ਰਤੀਕਿਰਿਆ ਚਰਚਾ ਦਾ ਵਿਸ਼ਾ ਬਣ ਗਈ ਹੈ। ਇੰਟਰਨੈੱਟ ਉਤੇ ਇਸ ਸਮੇਂ ਇਸ ਦੀ ਚਰਚਾ ਹੋ ਰਹੀ ਹੈ।ਸੇਠੀ ਨੇ ਉਸ ਔਰਤ ਨੂੰ ਸਿਰਫ਼ ਇਸ ਕੰਮ ਲਈ ਹੀ ਰੱਖਿਆ ਹੈ ਕਿ ਉਹ ਜੱਦ ਵੀ ਫੇਸਬੁੱਕ ਦਾ ਇਸਤੇਮਾਲ ਕਰੇ ਤਾਂ ਕਾਰਾ ਉਸ ਨੂੰ ਅਜਿਹਾ ਕਰਨ ਤੋੰ ਰੋਕ ਅਤੇ ਜੇਕਰ ਉਹ ਨਾ ਰੁਕੇ ਤਾਂ ਉਹ ਉਸ ਨੂੰ ਥੱਪੜ ਵੀ ਮਾਰ ਦਵੇ। ਇਸ ਅਜੀਬ ਕੰਮ ਲਈ ਸੇਠੀ ਨੇ ਕਾਰਾ ਨੂੰ ਹਾਇਰ ਕੀਤਾ ਹੈ ਜਿਸ ਤੋਂ ਬਾਅਦ ਹੁਣ ਹਰ ਪਾਸੇ ਇਸ ਦੀ ਚਰਚਾ ਹੋਣੀ ਸ਼ੁਰੂ ਹੋ ਗਈ ਹੈ।
ਸੇਠੀ ਉਸ ਨੂੰ ਇਸ ਕੰਮ ਲਈ ਅੱਠ ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਦੇ ਰਹੇ ਹਨ। ਅਜੋਕੇ ਸਮੇਂ ਵਿਚ ਹਰ ਕੋਈ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ ਪਰ ਇਸ ਦੀ ਲਤ ਕਈ ਲੋਕਾਂ ਲਈ ਪਰੇਸ਼ਾਨੀ ਵੀ ਬਣ ਚੁੱਕੀ ਹੈ ਅਤੇ ਇਸ ਤੋਂ ਛੁਟਕਾਰਾ ਪਾਉਣ ਲਈ ਕਈ ਵਾਰ ਮਨੀਸ਼ ਸੇਠੀ ਵਾਂਗ ਕਈ ਲੋਕਾਂ ਨੂੰ ਵੱਖਰੋ ਵੱਖਰੇ ਤਰੀਕੇ ਅਪਣਾਉਣੇ ਪੈਂਦੇ ਹਨ। ਪਰ ਐਲਾਨ ਮਸਕ ਦੀ ਪ੍ਰਤੀਕਿਰਿਆ ਦੀ ਚਰਚਾ ਇਸ ਕਰਕੇ ਹੋ ਰਹਿ ਹੈ ਕਿਉਂਕਿ 9 ਸਾਲ ਬਾਅਦ ਉਨ੍ਹਾਂ ਨੇ ਇਸ ਉਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਟੇਸਲਾ ਦੇ ਸੀ. ਈ. ਓ. ਐਲਾਨ ਮਸਕ ਦੀ ਪ੍ਰਤੀਕਿਰਿਆ ਹੁਣ ਇੰਟਰਨੈੱਟ ਉਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …