ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ । ਲੋਕਾਂ ਵੱਲੋਂ ਵਿਦੇਸ਼ ਜਾਣ ਵਾਸਤੇ ਬਹੁਤ ਸਾਰੇ ਤਰੀਕੇ ਅਪਣਾਏ ਜਾਂਦੇ ਹਨ ਕੁਝ ਲੋਕ ਕਾਨੂੰਨੀ ਰਸਤੇ ਵਿਦੇਸ਼ ਜਾਂਦੇ ਹਨ ਅਤੇ ਕੁਝ ਲੋਕ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਹਨ। ਉੱਥੇ ਹੀ ਉਨ੍ਹਾਂ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਜਿੱਥੇ ਅੱਜ ਦੇ ਦੌਰ ਵਿੱਚ ਲੋਕਾਂ ਵੱਲੋਂ ਚੋਰੀ ਠੱਗੀ ਅਤੇ ਲੁਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਥੇ ਹੀ ਕੁਝ ਅਜਿਹੇ ਲੋਕ ਵੀ ਹਨ ਜੋ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਦੀ ਭਾਰੀ ਰਕਮ ਵਸੂਲੀ ਜਾ ਰਹੀ ਹੈ। ਕਰੋਨਾ ਦੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਦੇ ਸੁਪਨੇ ਅਧੂਰੇ ਰਹਿ ਗਏ ਸਨ। ਹੁਣ ਇੱਥੇ ਕੈਨੇਡਾ ਜਾਣ ਵਾਲਿਆਂ ਬਾਰੇ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਜਾਣ ਦੇ ਨਾਮ ਉੱਤੇ ਇਕ ਵਿਅਕਤੀ ਨਾਲ 23 ਲੱਖ ਦੀ ਠੱਗੀ ਵੱਜੀ ਹੈ। ਇਹ ਘਟਨਾ ਟਾਂਡਾ ਉੜਮੁੜ ਅਧੀਨ ਆਉਣ ਵਾਲੇ ਪਿੰਡ ਢਡਿਆਲਾ ਤੋਂ ਸਾਹਮਣੇ ਆਈ ਹੈ । ਜਿੱਥੇ ਇਸ ਪਿੰਡ ਦੇ ਰਹਿਣ ਵਾਲੇ ਵਿਅਕਤੀ ਅੰਮ੍ਰਿਤਪਾਲ ਸਿੰਘ ਨੂੰ ਕੁਝ ਲੋਕਾਂ ਵੱਲੋਂ ਵਿਦੇਸ਼ ਭੇਜਣ ਦੇ ਨਾਮ ਉਪਰ ਉਸ ਤੋਂ 23 ਲੱਖ ਰੁਪਏ ਦੀ ਠੱਗੀ ਮਾਰੀ ਗਈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਅਮ੍ਰਿਤਪਾਲ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਉਸ ਵੱਲੋਂ 2019 ਦੇ ਵਿੱਚ ਕੈਨੇਡਾ ਜਾਣ ਵਾਸਤੇ 23 ਲੱਖ ਰੁਪਏ ਦਿੱਤੇ ਗਏ ਸਨ।
ਜਿਸ ਤੋਂ ਬਾਅਦ ਉਨ੍ਹਾਂ ਵਿਅਕਤੀਆਂ ਵੱਲੋਂ ਵੀਜੇ ਦੀ ਕਾਪੀ ਮੋਬਾਇਲ ਉੱਪਰ ਵਿਖਾਈ ਗਈ ਸੀ। ਅਤੇ ਉਸ ਸਮੇਂ ਕੋਰੋਨਾ ਕਾਰਨ ਕੀਤੀ ਗਈ ਤਾਲਾਬੰਦੀ ਦੇ ਦੌਰਾਨ ਕੈਨੇਡਾ ਨਹੀਂ ਭੇਜਿਆ ਗਿਆ ਸੀ। ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਕੈਨੇਡਾ ਨਾ ਭੇਜੇ ਜਾਣ ਕਰਕੇ ਪੀੜਤ ਪਰਿਵਾਰ ਵੱਲੋਂ ਆਪਣੇ ਪੈਸੇ ਦੀ ਵਾਪਸੀ ਦੀ ਮੰਗ ਕੀਤੀ ਗਈ ਸੀ। ਜਿਸ ਤੇ ਦੋਸ਼ੀ ਮੁਕੇਸ਼ ਕੁਮਾਰ ਵੱਲੋਂ ਪਾਸਪੋਰਟ ਅਤੇ 23 ਲੱਖ ਰੁਪਏ ਦਾ ਚੈੱਕ 26 ਅਪ੍ਰੈਲ 2021 ਨੂੰ ਦਿੱਤਾ ਗਿਆ ਸੀ। ਉੱਥੇ ਹੀ ਇਹ ਚੈੱਕ ਇਸ ਲਈ ਬਾਊਸ ਹੋ ਗਿਆ ਕਿਉਂਕਿ ਖਾਤਾ ਬੰਦ ਸੀ।
ਹੁਣ ਕਾਫੀ ਸਮਾਂ ਬੀਤਣ ਤੇ ਅਤੇ ਪੈਸੇ ਨਾ ਮਿਲਣ ਤੇ ਪੀੜਤ ਪਰਿਵਾਰ ਵੱਲੋਂ ਬਲਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਜਸਮੀਨ ਟਾਵਰ ਜਲੰਧਰ, ਮੁਕੇਸ਼ ਕੁਮਾਰ ਪੁੱਤਰ ਤੁਲਸੀ ਰਾਮ ਵਾਸੀ ਡੇਰਾ ਬਾਬਾ ਨਾਨਕ, ਜਸਵਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਮੇਹਰ ਭਟੋਲੀ ਦਸੂਹਾ,ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …