Breaking News

ਇਥੋਂ ਖੋਲ੍ਹੇ ਗਏ ਫਲੱਡ ਗੇਟ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੇ ਕਰਕੇ – ਪ੍ਰਸ਼ਾਸਨ ਵਲੋਂ ਅਲਰਟ ਕੀਤਾ ਗਿਆ ਜਾਰੀ

ਆਈ ਤਾਜਾ ਵੱਡੀ ਖਬਰ

ਮੌਸਮ ਦੀ ਤਬਦੀਲੀ ਕਾਰਨ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲ ਰਹੀ ਹੈ, ਉਥੇ ਹੀ ਲੋਕਾਂ ਨੂੰ ਹੋਣ ਵਾਲੀ ਭਾਰੀ ਬਰਸਾਤ ਕਾਰਨ ਕਈ ਤਰਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਜਿੱਥੇ ਪਿਛਲੇ ਕੁਝ ਸਮੇਂ ਤੋਂ ਹਿਮਾਚਲ ਵਿੱਚ ਲਗਾਤਾਰ ਬਰਸਾਤ ਹੋਣ ਅਤੇ ਬੱਦਲ ਫਟਣ ਕਾਰਨ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ। ਉਥੇ ਹੀ ਇਸ ਕਾਰਨ ਵੀ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਇਸ ਬਰਸਾਤ ਦਾ ਅਸਰ ਪੰਜਾਬ ਵਿੱਚ ਵੀ ਵੇਖਿਆ ਜਾ ਰਿਹਾ ਹੈ ਜਿਥੇ ਨਦੀਆਂ ਅਤੇ ਦਰਿਆਵਾਂ ਵਿੱਚ ਪਾਣੀ ਦੇ ਵਧੇ ਹੋਏ ਪੱਧਰ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ।

ਮੌਸਮ ਵਿਭਾਗ ਵੱਲੋਂ ਜਿੱਥੇ ਆਉਣ ਵਾਲੇ ਮੌਸਮ ਬਾਰੇ ਸਮੇਂ-ਸਮੇਂ ਤੇ ਜਾਣਕਾਰੀ ਮੁਹਇਆ ਕਰਵਾਈ ਜਾਂਦੀ ਹੈ। ਉਥੇ ਹੀ ਲੋਕਾਂ ਵੱਲੋਂ ਵੀ ਹਲਾਤਾਂ ਦੇ ਅਨੁਸਾਰ ਫੈਸਲੇ ਲਏ ਜਾ ਰਹੇ ਹਨ। ਹੁਣ ਇੱਥੇ ਫਲੱਡ ਗੇਟ ਖੋਲੇ ਜਾਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਦੀ ਸੁਖਨਾ ਝੀਲ ਵਿੱਚ ਪਾਣੀ ਦੇ ਪੱਧਰ ਨੂੰ ਖ਼ਤਰੇ ਦੇ ਨਿਸ਼ਾਨ ਤਕ ਵੇਖ ਕੇ ਪ੍ਰਸ਼ਾਸਨ ਵੱਲੋਂ ਇਕ ਗੇਟ ਖੋਲ੍ਹੇ ਜਾਣ ਦਾ ਆਦੇਸ਼ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਪਾਣੀ ਦੇ ਵਧਦੇ ਪੱਧਰ ਕਾਰਨ ਫਲੱਡ ਗੇਟ ਖੋਲੇ ਗਏ ਸਨ।

ਹੁਣ ਸ਼ਨੀਵਾਰ ਦੁਪਹਿਰ ਨੂੰ ਇਕ ਵਾਰ ਫਿਰ ਫਲੱਡ ਗੇਟ ਖੋਲ੍ਹ ਦਿੱਤਾ ਗਿਆ ਸੀ ਜਿਸ ਨੂੰ ਦੋ ਘੰਟਿਆਂ ਲਈ ਖੋਲ੍ਹਿਆ ਗਿਆ। ਜਿੱਥੇ 1 ਵਜੇ ਤੋਂ 3 ਵਜੇ ਤੱਕ ਇਸ ਗੇਟ ਨੂੰ ਖੋਲ੍ਹਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ ਤਾਂ ਜੋ ਪਾਣੀ ਦੇ ਪੱਧਰ ਨੂੰ ਘੱਟ ਕੀਤਾ ਜਾ ਸਕੇ। ਉੱਥੇ ਹੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਵਧਾਨੀ ਵਰਤਦੇ ਹੋਏ ਹੀ ਫਲੱਡ ਗੇਟ ਖੋਲ੍ਹਿਆ ਗਿਆ। ਉਥੇ ਹੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਪਟਿਆਲਾ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਸੀ।

ਕਿਉਂਕਿ ਝੀਲ ਦੇ ਪਾਣੀ ਦਾ ਪੱਧਰ ਵਧ ਕੇ 1162.60 ਤੱਕ ਚਲਾ ਗਿਆ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਖਤਰੇ ਦੇ ਨਿਸ਼ਾਨ ਤਕ ਪਾਣੀ ਦੇ ਜਾਣ ਤੋਂ ਬਾਅਦ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਫ਼ੈਸਲਾ ਕੀਤਾ ਗਿਆ ਸੀ। ਏਸ ਲਈ ਇੱਕ ਫਲੱਡ ਗੇਟ ਖੋਲ੍ਹ ਕੇ ਦੋ ਘੰਟੇ ਪਾਣੀ ਛੱਡਿਆ ਗਿਆ। ਇਸ ਬਾਰੇ ਪਹਿਲਾਂ ਹੀ ਆਸ ਪਾਸ ਦੇ ਇਲਾਕਿਆਂ ਨੂੰ ਪਾਣੀ ਛੱਡੇ ਜਾਣ ਪ੍ਰਤੀ ਅਲਰਟ ਕਰ ਦਿੱਤਾ ਗਿਆ ਸੀ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …