ਕੋਰੋਨਾ ਪੀੜਤ ਮਰੀਜ ਨੂੰ ਮਿਲਣਗੇ 94 ਹਜਾਰ ਰੁਪਏ
ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।
ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਦੇ ਅਲਾਮੇਡਾ ਕਾਊਂਟੀ ਵੱਲੋਂ ਕੋਰੋਨਾ ਪੀੜਤਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਵਿਚ ਇਹ ਤੈਅ ਕੀਤਾ ਹੈ ਜੇਕਰ ਕਿਸੇ ਵਿਅਕਤੀ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੁੰਦੀ ਹੈ ਤਾਂ ਉਸ ਵਿਅਕਤੀ ਨੂੰ ਕਰੀਬ 94 ਹਜ਼ਾਰ ਰੁਪਏ ਦਿੱਤੇ ਜਾਣਗੇ। ਇਹ ਪੈਸੇ ਪੀੜਤ ਦੇ ਖ਼ਾਣ ਦੇ ਖ਼ਰਚ, ਕਿਰਾਇਆ ਅਤੇ ਫੋਨ ਦਾ ਬਿੱਲ ਚੁਕਾਉਣ ਵਿਚ ਮਦਦ ਲਈ ਦਿੱਤੇ ਜਾਣਗੇ।
94 ਹਜ਼ਾਰ ਰੁਪਏ ਦੀ ਮਦਦ ਲੈਣ ਲਈ ਵਿਅਕਤੀ ਨੂੰ ਸਬੰਧਤ ਕਲੀਨਿਕ ਵਿਚ ਟੈਸਟ ਕਰਾਉਣਾ ਹੋਵੇਗਾ। ਇਹ ਵੀ ਜ਼ਰੂਰੀ ਹੋਵੇਗਾ ਕਿ ਵਿਅਕਤੀ ਨੂੰ ਪੇਡ ਸਿਕ ਲੀਵ ਨਾ ਮਿਲ ਰਹੀ ਹੋਵੇ ਅਤੇ ਨਾ ਹੀ ਬੇਰੁਜ਼ਗਾਰੀ ਭੱਤਾ ਉਹ ਪਹਿਲਾਂ ਤੋਂ ਪ੍ਰਾਪਤ ਕਰ ਰਿਹਾ ਹੋਵੇ।ਲਾਸ ਏਂਜਲਸ ਦੀ ਰਿਪੋਰਟ ਮੁਤਾਬਕ ਕੈਲੀਫੋਰਨੀਆ ਦੇ ਅਲਾਮੇਡਾ ਕਾਊਂਟੀ ਦੇ ਸੁਪਰਵਾਇਜ਼ਰਸ ਬੋਰਡ ਨੇ ਸਰਵਸੰਮਤੀ ਨਾਲ ਪਾਇਲਟ ਪ੍ਰੋਗਰਾਮ ਤਹਿਤ ਕੋਰੋਨਾ ਦੀ ਪੁਸ਼ਟੀ ਹੋਣ ‘ਤੇ 94 ਹਜ਼ਾਰ ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ।
ਬੋਰਡ ਦਾ ਕਹਿਣਾ ਹੈ ਕਿ ਜੇਕਰ ਲੋਕ ਟੈਸਟ ਕਰਾਉਣ ਤੋਂ ਡਰਨ ਲੱਗ ਜਾਣ ਜਾਂ ਫਿਰ ਆਈਸੋਲੇਟ ਨਾ ਹੋ ਸਕਣ ਤਾਂ ਵਾਇਰਸ ਨੂੰ ਰੋਕਣ ਦੀ ਯੋਜਨਾ ਸਫ਼ਲ ਨਹੀਂ ਹੋ ਪਾਏਗੀ। ਬੋਰਡ ਮੁਤਾਬਕ ਕੋਰੋਨਾ ਨਾਲ ਪੀੜਤ ਹੋਣ ਦੇ ਬਾਅਦ ਕਈ ਲੋਕ 2 ਹਫ਼ਤੇ ਤੱਕ ਕੁਆਰੰਟੀਨ ਅਤੇ ਆਈਸੋਲੇਟ ਰਹਿਣਾ ਅਫੋਰਡ ਨਹੀਂ ਕਰ ਸਕਦੇ। ਇਸ ਕਾਰਨ ਉਨ੍ਹਾਂ ਦੀ ਮਦਦ ਕਰਣ ਦਾ ਫੈਸਲਾ ਲਿਆ ਗਿਆ ਹੈ।
ਅਮਰੀਕਾ ਦੀ ਅਲਾਮੇਡਾ ਕਾਊਂਟੀ ਨੂੰ ਉਮੀਦ ਹੈ ਕਿ ਇਸ ਨਵੇਂ ਫ਼ੈਸਲੇ ਦੇ ਬਾਅਦ ਪੀੜਤ ਹੋਣ ‘ਤੇ ਲੋਕ ਖੁਦ ਨੂੰ ਆਈਸੋਲੇਟ ਹੋਣ ਲਈ ਪ੍ਰੇਰਿਤ ਹੋਣਗੇ ਅਤੇ ਇਸ ਨਾਲ ਟੈਸਟ ਕਰਾਉਣ ਲਈ ਵੀ ਜ਼ਿਆਦਾ ਲੋਕ ਅੱਗੇ ਆਉਣਗੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …