Breaking News

ਇਥੇ ਹੋ ਗਿਆ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਦੇ ਕਰਫਿਊ ਦਾ ਐਲਾਨ – ਜਿਆਦਾ ਕੋਰੋਨਾ ਕੇਸਾਂ ਕਰਕੇ

ਆਈ ਤਾਜਾ ਵੱਡੀ ਖਬਰ

ਜਦੋਂ ਦੀ ਕਰੋਨਾ ਦੀ ਉਤਪਤੀ ਸੰਸਾਰ ਵਿੱਚ ਹੋਈ ਹੈ , ਉਸ ਸਮੇਂ ਤੋਂ ਹੀ ਲੋਕਾਂ ਨੂੰ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰੋਨਾ ਕਾਰਨ ਸਭ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਇਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ,ਇਸ ਲਈ ਸਭ ਦੇਸ਼ਾਂ ਵੱਲੋਂ ਤਾਲਾਬੰਦੀ ਵੀ ਕੀਤੀ ਗਈ ਸੀ। ਹੁਣ ਸਾਰੇ ਵਿਸ਼ਵ ਅੰਦਰ ਫਿਰ ਤੋਂ ਕਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ।

ਬਹੁਤ ਸਾਰੇ ਦੇਸ਼ਾਂ ਵਿੱਚ ਵੀ ਕੋਰੋਨਾ ਕੇਸਾਂ ਦੇ ਵਿਚ ਮੁੜ ਤੋਂ ਵਾਧਾ ਹੋਣਾ ਸ਼ੁਰੂ ਹੋ ਚੁਕਾ ਹੈ। ਕਰੋਨਾ ਦੀ ਦੂਜੀ ਲਹਿਰ ਨੂੰ ਵੇਖਦੇ ਹੋਏ ਫਿਰ ਲਾਕਡਾਊਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹੁਣ ਇਕ ਹੋਰ ਜਗ੍ਹਾ ਤੇ ਕਰੋਨਾ ਦੇ ਵਧ ਰਹੇ ਕੇਸਾਂ ਕਾਰਨ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿੱਥੇ ਸਭ ਦੇਸ਼ਾਂ ਵਿੱਚ ਕਰੋਨਾ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ ਉਥੇ ਹੀ ਅਮਰੀਕਾ ਦੇ ਕੈਲੇਫੋਰਨੀਆਂ ਵਿੱਚ ਵੀ ਕਰੋਨਾ ਕੇਸਾਂ ਵਿੱਚ ਵਾਧਾ ਹੋਇਆ ਹੈ।

ਸੂਬੇ ਦੇ ਗਵਰਨਰ ਗੇਵਿਨ ਨਿਊਸਮ ਦੇ ਦਫ਼ਤਰ ਨੇ ਕਰੋਨਾ ਦੇ ਵਾਧੇ ਨੂੰ ਰੋਕਣ ਲਈ ਵੀਰਵਾਰ ਨੂੰ ਐਲਾਨ ਕੀਤਾ ਕਿ ਸ਼ਨੀਵਾਰ ਤੋਂ ਕਰਫਿਊ ਜਾਰੀ ਕਰ ਦਿੱਤਾ ਜਾਵੇਗਾ। ਸਾਰੇ ਕੈਲੇਫੋਰਨੀਆ ਵਾਸੀ ਰਾਤ ਦੇ ਕਰਫਿਊ ਦਾ ਸਾਹਮਣਾ ਕਰਨਗੇ। ਜਿਸ ਨਾਲ 94 %ਲੋਕ ਪ੍ਰਭਾਵਤ ਹੋਣਗੇ। ਇਸ ਨੂੰ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਕੀਤਾ ਜਾਵੇਗਾ। ਕਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਨੂੰ ਵੇਖਦੇ ਹੋਏ ਇਹ ਪਾਬੰਦੀ 21 ਨਵੰਬਰ ਤੋਂ 21 ਦਸੰਬਰ ਤੱਕ ਜਾਰੀ ਰਹੇਗੀ ।

ਸਰਕਾਰ ਵੱਲੋਂ ਲੋਕਾਂ ਨੂੰ ਬਿਨਾਂ ਕੰਮ ਤੋਂ ਬਾਹਰ ਜਾਣ ਤੋਂ ਮਨਾ ਕਰ ਦਿੱਤਾ ਗਿਆ ਹੈ। ਬੇਲੋੜੀਆਂ ਗਤੀ ਵਿਧੀਆਂ ਨੂੰ ਕਰਫਿਊ ਰਾਹੀਂ ਰੋਕ ਦਿੱਤਾ ਗਿਆ ਹੈ । ਕੈਲੀਫੋਰਨੀਆ ਵਿੱਚ ਕਰੋਨਾ ਦੇ ਮਾਮਲਿਆਂ ਦੀਆਂ ਦਰਾਂ ਮਾਰਚ ਵਿੱਚ ਮਾਹਮਾਰੀ ਦੀ ਸ਼ੁਰੂਆਤ ਤੋਂ ਬਾਦ ਤੇਜ਼ੀ ਨਾਲ ਵਧ ਰਹੀਆਂ ਹਨ। ਜ਼ਰੂਰੀ ਕੰਮ ਲਈ ਹੀ ਲੋਕਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਸਕੱਤਰ ਡਾਕਟਰ ਮਾਰਕ ਘਾਲੀ ਅਨੁਸਾਰ ਲੋਕਾਂ ਨੂੰ ਜ਼ਰੂਰੀ ਕੰਮ ਕਰਨ ਦੀ ਆਗਿਆ ਦਿੱਤੀ ਜਾਏਗੀ। ਪਰ ਗ਼ੈਰ-ਜ਼ਰੂਰੀ ਕਾਰੋਬਾਰ ਅਤੇ ਗਤੀ ਵਿਧੀਆਂ ਤੇ ਪਾਬੰਦੀ ਰਹੇਗੀ। ਇਸ ਨਾਲ ਹੀ ਰੈਸਟੋਰੈਂਟਾਂ ਨੂੰ ਵੀ ਬਾਹਰੀ ਖਾਣਾ 10 ਵਜੇ ਬੰਦ ਕਰਨਾ ਪਵੇਗਾ।

Check Also

ਕੁੜੀ ਦੇ ਕਮਰੇ ਚੋਂ ਰਾਤ ਨੂੰ ਆਉਂਦੀ ਸੀ ਅਜੀਬੋ ਗਰੀਬ ਸ਼ੱਕੀ ਅਵਾਜਾਂ , ਮਾਪਿਆਂ ਨੇ ਪਤਾ ਕਰਾਇਆ ਤਾਂ ਪੈਰੋਂ ਹੇਠ ਨਿਕਲੀ ਜਮੀਨ

ਆਈ ਤਾਜਾ ਵੱਡੀ ਖਬਰ  ਹਰੇਕ ਮਨੁੱਖ ਨੂੰ ਆਪਣੇ ਹੀ ਘਰ ਵਿੱਚ ਸ਼ਾਂਤੀ ਤੇ ਸਕੂਨ ਮਿਲਦਾ …