ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਵਿਦੇਸ਼ ਜਾਣ ਦਾ ਰੁਝਾਨ ਇੰਨਾ ਜ਼ਿਆਦਾ ਵਧ ਚੁੱਕਿਆ ਹੈ ਕਿ ਨੌਜ਼ਵਾਨ ਵੱਖੋ ਵੱਖਰੇ ਤਰੀਕੇ ਅਪਨਾਉਂਦੇ ਹਨ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ । ਦੂਜੇ ਪਾਸੇ ਵਧ ਰਹੇ ਇਸ ਰੁਝਾਨ ਨੂੰ ਵੇਖਦੇ ਹੋਏ ਠੱਗਾਂ ਦੇ ਹੌਂਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ ਤੇ ਠੱਗ ਵਿਦੇਸ਼ ਦੇ ਨਾਮ ਤੇ ਠੱਗੀਆਂ ਮਾਰਨ ਤੋਂ ਬਾਜ਼ ਨਹੀਂ ਆ ਰਹੇ । ਅਜਿਹਾ ਹੀ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਕੁਝ ਠੱਗਾਂ ਦੇ ਵੱਲੋਂ ਆਰਮੀ ਅਧਿਕਾਰੀ ਦੇ ਫ਼ੋਨ ਕੀਤਾ ਜਾਂਦਾ ਹੈ ਤੇ ਫੋਨ ਕਰਕੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਵਿਦੇਸ਼ ਵਿੱਚ ਰਹਿਣ ਵਾਲਾ ਭਤੀਜਾ ਫੋਨ ਤੇ ਬੋਲ ਰਿਹਾ ਹੈ , ਜਿਸ ਦੇ ਚੱਲਦੇ ਠੱਗਾਂ ਵੱਲੋਂ ਆਪਣੇ ਦਿਮਾਗ ਦੀ ਚਤੁਰਾਈ ਨਾਲ ਆਰਮੀ ਅਧਿਕਾਰੀ ਦੇ ਕੋਲ ਚਾਰ ਲੱਖ ਰੁਪਏ ਆਪਣੇ ਅਕਾਊਂਟ ਵਿਚ ਟਰਾਂਸਫਰ ਕਰਵਾ ਲਏ ਜਾਂਦੇ ਹਨ ।
ਪਰ ਬਾਅਦ ਵਿੱਚ ਜਦੋਂ ਆਰਮੀ ਅਧਿਕਾਰੀ ਦੇ ਵੱਲੋਂ ਆਪਣੇ ਭਤੀਜੇ ਦੇ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਸ ਵੱਲੋਂ ਦੱਸਿਆ ਜਾਂਦਾ ਹੈ ਕਿ ਉਸ ਨੇ ਪੈਸੇ ਨਹੀ ਲਏ । ਜਿਸ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਜਾਂਦੀ ਹੈ ਅਤੇ ਪੁਲੀਸ ਵੱਲੋਂ ਅਣਪਛਾਤੇ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ । ਉੱਥੇ ਹੀ ਪੁਲੀਸ ਦੇ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ ਕਰਨੈਲ ਰੈਂਕ ਦੇ ਅਧਿਕਾਰੀ ਦਾ ਭਤੀਜਾ ਕੁਝ ਸਮੇਂ ਤੋ ਇਟਲੀ ਵਿਚ ਰਹਿ ਰਿਹਾ ਹੈ । ਪੁਲੀਸ ਨੇ ਦੱਸਿਆ ਕਿ ਬਾਈ ਅਪ੍ਰੈਲ ਨੂੰ ਉਨ੍ਹਾਂ ਨੂੰ ਇਕ ਅਣਪਛਾਤੇ ਨੰਬਰ ਤੋਂ ਫੋਨ ਆਉਂਦਾ ਹੈ ਤੇ ਫੋਨ ਕਰਨ ਵਾਲਾ ਵਿਅਕਤੀ ਰੋਂਦੇ ਹੋਏ ਖ਼ੁਦ ਨੂੰ ਕਰਨਲ ਦਾ ਭਤੀਜਾ ਦੱਸਿਆ ਗਿਆ ।
ਉਨ੍ਹਾਂ ਸਮਝਿਆ ਕੀ ਸੱਚਮੁਚ ਉਨ੍ਹਾਂ ਦਾ ਭਤੀਜਾ ਕਿਸੇ ਪ੍ਰੇਸ਼ਾਨੀ ਵਿੱਚ ਹੈ । ਪੁੱਛਣ ਤੇ ਵਿਅਕਤੀ ਨੇ ਕਿਹਾ ਕਿ ਬੀਤੀ ਰਾਤ ਸਾਡੀ ਬਾਰ ਵਿਚ ਲੜਾਈ ਹੋ ਗਈ, ਉਸ ਕੋਲੋਂ ਦੂਜੀ ਧਿਰ ਦੇ ਨੌਜਵਾਨਾਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ । ਜਿਹੜਾ ਕੀ ਹਸਪਤਾਲ ਵਿਚ ਦਾਖਲ ਹੈ ਤੇ ਇਟਲੀ ਦੀ ਪੁਲੀਸ ਨੇ ਉਸ ਨੂੰ ਫੜ ਲਿਆ ਹੋਇਆ ਹੈ ।
ਅਜਿਹੇ ਵਿੱਚ ਕਥਿਤ ਭਤੀਜੇ ਨੇ ਵਕੀਲ ਨਾਲ ਗੱਲ ਕਰਵਾਈ ਤੇ ਵਕੀਲ ਨੇ ਕਿਹਾ ਕਿ ਚਾਰ ਲੱਖ ਰੁਪਏ ਮਿਲਣ ਤੇ ਉਸ ਨੂੰ ਜ਼ਮਾਨਤ ਮਿਲ ਜਾਵੇਗੀ । ਜਿਸ ਤੋਂ ਬਾਅਦ ਕਰਨੈਲ ਨੇ ਆਪਣੇ ਭਤੀਜੇ ਨੂੰ ਬਚਾਉਣ ਦੇ ਲਈ ਕਾਹਲੀ ਕਾਹਲੀ ਵਿੱਚ ਵਕੀਲ ਵੱਲੋਂ ਦਿੱਤੇ ਦੋ ਬੈਂਕ ਖਾਤਿਆਂ ਚ ਆਰ ਟੀ ਜੀ ਐਸ ਦੇ ਜ਼ਰੀਏ ਦੋ ਦੋ ਲੱਖ ਰੁਪਏ ਕਰ ਕੇ ਚਾਰ ਲੱਖ ਰੁਪਏ ਟਰਾਂਸਫਰ ਕਰ ਦਿੱਤੇ । ਬਾਅਦ ਵਿੱਚ ਕਰਨੈਲ ਨੇ ਆਪਣੇ ਭਤੀਜੇ ਦੇ ਨੰਬਰ ਤੇ ਫੋਨ ਕੀਤਾ ਤਾਂ ਪਤਾ ਚੱਲਿਆ ਕਿ ਉਸ ਦਾ ਕੋਈ ਝਗੜਾ ਨਹੀਂ ਹੋਇਆ । ਜਿਸ ਤੋਂ ਬਾਅਦ ਕਰਨਲ ਹੈਰਾਨ ਰਹਿ ਗਿਆ ਤੇ ਉਸ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਪੁਲੀਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …