ਆਈ ਤਾਜਾ ਵੱਡੀ ਖਬਰ
ਭਾਰਤ ਦੇਸ਼ ਵਿੱਚ ਹਰ ਧਰਮ ਦੇ ਲੋਕ ਰਹਿੰਦੇ ਹਨ , ਜਿਹੜੇ ਆਪਣੀ ਸ਼ਰਧਾ ਅਨੁਸਾਰ ਵੱਖੋ ਵੱਖਰੇ ਧਰਮ ਵਿੱਚ ਵਿਸ਼ਵਾਸ ਰਖਦੇ ਹਨ l ਵੱਖ ਵੱਖ ਧਰਮਾਂ ਦੀ ਸ਼ਰਧਾ ਅਨੁਸਾਰ ਅਲੱਗ ਅਲੱਗ ਧਰਮਾਂ ਮੁਤਾਬਕ ਮੰਦਿਰ ਤੇ ਗੁਰੂ ਘਰਾਂ ਦੇ ਨਾਲ ਨਾਲ ਧਾਰਮਿਕ ਸਥਾਨਾਂ ਦੀ ਸਥਾਪਨਾ ਕੀਤੀ ਗਈ ਹੈ l ਜਿੱਥੇ ਲੋਕ ਆਪਣੀ ਸ਼ਰਧਾ ਅਨੁਸਾਰ ਚੜਾਵਾ ਚੜਾ ਕੇ ਜਾਂਦੇ ਹਨ l
ਬਹੁਤ ਸਾਰੇ ਲੋਕ ਧਾਰਮਿਕ ਸਥਾਨ ਤੇ ਪੈਸਿਆਂ ਦੇ ਨਾਲ ਨਾਲ ਸੋਨੇ ਚਾਂਦੀ ਦੀਆਂ ਚੀਜ਼ਾਂ ਵੀ ਚੜਾ ਕੇ ਜਾਂਦੇ ਹਨ , ਇਸ ਵਿਚਾਲੇ ਹੁਣ ਇੱਕ ਮੰਦਿਰ ਚ 3 ਦਿਨਾਂ ਚ ਹੀ 120 ਕਰੋੜ ਦਾ 1200 ਕਿਲੋ ਸੋਨਾ ਨਿਕਲਿਆ, ਜਿਸਦੀ ਪੂਰੇ ਮਹੀਨੇ ਗਿਣਤੀ ਚਲੇਗੀ l ਇਹ ਮਾਮਲਾ ਮਹਾਰਾਸ਼ਟਰ ਦੇ ਤੁਲਜਾਪੁਰ ਸਥਿਤ ਮਾਤਾ ਤੁਲਜਾ ਭਵਾਨੀ ਮੰਦਰ ਦਾ ਹੈ ਜਿਥੇ ਚੜ੍ਹਾਵੇ ‘ਚ ਆਏ ਸੋਨੇ-ਚਾਂਦੀ ਦੀ ਗਿਣਤੀ ਜਾਰੀ ਹੈ, ਇਸ ਮੰਦਿਰ ਵਿੱਚ ਲੋਕ ਆਪਣੀ ਸ਼ਰਧਾ ਅਨੁਸਾਰ ਕਾਫੀ ਚੜਾਵਾ ਚੜਦਾ ਹੈ ।
ਹੁਣ ਇਸ ਮੰਦਿਰ ਵਿਚ ਚੱਲ ਰਹੀ ਗਿਣਤੀ ਵਿੱਚੋ ਤਿੰਨ ਦਿਨਾਂ ‘ਚ 200 ਕਿਲੋ ਸੋਨੇ ਦੇ ਗਹਿਣੇ ਗਿਣੇ ਜਾ ਚੁੱਕੇ ਹਨ। ਇਨ੍ਹਾਂ ਦੀ ਕੀਮਤ 120 ਕਰੋੜ ਰੁਪਏ ਹੈ। ਅਜੇ ਗਿਣਤੀ ਖ਼ਤਮ ਨਹੀਂ ਹੋਈ ਹੈ , ਇਹ ਜੂਨ ਦੇ ਪੂਰੇ ਮਹੀਨੇ ਚੱਲੇਗੀ।ਇਸ ਲਈ ਚੜ੍ਹਾਵੇ ਦਾ ਅਸਲ ਅੰਕੜਾ ਇਸ ਮਹੀਨੇ ਦੇ ਅੰਤ ‘ਚ ਪਤਾ ਲੱਗ ਸਕੇਗਾ।
ਮੰਦਰ ਦੇ ਖਜ਼ਾਨੇ ‘ਚ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਕਾਰਜਕਾਲ ‘ਚ ਬਣੇ ਗਹਿਣੇ ਵੀ ਰੱਖੇ ਹਨ। ਇਨ੍ਹਾਂ ਦੀ ਗਿਣਤੀ ਵੱਖ ਤੋਂ ਕੀਤੀ ਜਾ ਰਹੀ । ਇਹ ਖਜ਼ਾਨਾ 5 ਸਾਲ ਬਾਅਦ ਖੁੱਲ੍ਹਦਾ ਹੈ। ਜਿਸਦੇ ਚਲਦੇ ਪੂਰੇ 5 ਸਾਲ ਬਾਅਦ ਹੁਣ ਇਸ ਮੰਦਿਰ ਵਿੱਚ ਚੜੇ ਚੜਾਵੇ ਦੀ ਗਿਣਤੀ ਚਲਦੀ ਪਈ ਹੈ , ਜਿਸਦੇ ਚਲਦੇ ਹੁਣ 3 ਦਿਨਾਂ ਦ ਗਿਣਤੀ ਪੂਰੀ ਹੋ ਚੁੱਕੀ ਹੈ l ਜਿਸਦਾ ਅੰਕੜਾ ਸਾਂਝਾ ਕੀਤਾ ਗਿਆ ਹੈ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …