ਆਈ ਤਾਜਾ ਵੱਡੀ ਖਬਰ
ਪੰਜਾਬ ਚ ਕੋਰੋਨਾ ਨੇ ਹਾਹਾਕਾਰ ਮਚਾਈ ਹੋਈ ਹੈ। ਰੋਜਾਨਾ ਹੀ ਪੰਜਾਬ ਚ ਵੱਡੀ ਗਿਣਤੀ ਵਿਚ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਇਸ ਵੇਲੇ ਦੀ ਵੱਡੀ ਖਬਰ ਵੀ ਕੋਰੋਨਾ ਕੇਸ ਦੇ ਬਾਰੇ ਵਿਚ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਅਤੇ ਇਸਦਾ ਕਰਕੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।
ਭਵਾਨੀਗੜ੍ਹ ਦੇ ਨੇੜਲੇ ਪਿੰਡ ਬਾਲਦ ਕਲਾਂ ਵਿੱਚ ਅੱਜ ਸਥਿਤੀ ਉਸ ਸਮੇਂ। ਤ ਣਾ ਅ ਪੂਰਨ। ਬਣ ਗਈ ਜਦੋਂ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਪਿੰਡ ਦੇ ਲੋਕ ਉਸ ਦੇ ਘਰ ਦੇ ਬਾਹਰ ਇਕੱਤਰ ਹੋਣਾ ਸ਼ੁਰੂ ਹੋ ਗਏ ਤੇ ਲੋਕ ਇਸ ਜਿੱਦ ‘ਤੇ ਅੜ ਗਏ ਕਿ ਉਹ ਕੋਰੋਨਾ ਪਾਜ਼ੀਟੇਵ ਪਾਏ ਗਏ ਪਿੰਡ ਦੇ ਵਿਅਕਤੀ ਨੂੰ ਸਿਹਤ ਵਿਭਾਗ ਹਵਾਲੇ ਨਹੀਂ ਕਰਨਗੇ।
ਦੱਸ ਦਈਏ ਕਿ ਅੱਜ ਪਿੰਡ ਦੇ ਤਰਸੇਮ ਲਾਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਤੇ ਜਿਵੇਂ ਹੀ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਪਤਾ ਚੱਲਿਆ ਕਿ ਸਿਹਤ ਵਿਭਾਗ ਦੇ ਮੁਲਾਜ਼ਮ ਉਕਤ ਵਿਅਕਤੀ ਨੂੰ ਲੈਣ ਲਈ ਆ ਰਹੇ ਹਨ, ਤਾਂ ਲੋਕ ਵਿਅਕਤੀ ਦੇ ਘਰ ਅੱਗੇ ਇਕੱਠਾ ਹੋ ਗਏ ਤੇ ਸਿਹਤ ਵਿਭਾਗ ਦੀ ਟੀਮ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੇ।
ਇਸ ਮੌਕੇ ਲੋਕਾਂ ਨੇ। ਰੋ ਸ। ਜਤਾਉਂਦਿਆਂ ਆਖਿਆ ਕਿ ਪਿੰਡ ਦੇ ਲੋਕ ਪਹਿਲਾਂ ਹੀ ਫੈਸਲਾ ਕਰ ਚੁੱਕੇ ਹਨ ਕਿ ਜੇਕਰ ਪਿੰਡ ਦੇ ਕਿਸੇ ਵਿਅਕਤੀ ਨੂੰ ਕੋਰੋਨਾ ਬਿਮਾਰੀ ਆਪਣੀ ਚਪੇਟ ‘ਚ ਲੈਂਦੀ ਹੈ ਤਾਂ ਮਰੀਜ਼ ਨੂੰ ਪਿੰਡ ਵਿੱਚ ਹੀ ਏਕਾਂਤਵਾਸ ਕੀਤਾ ਜਾਵੇਗਾ ਕਿਉਂਕਿ ਹੁਣ ਤੱਕ ਕੋਰੋਨਾ ਦਾ ਇਲਾਜ ਜਾਂ ਇਸ ਦੀ ਦਵਾਈ ਸਿਹਤ ਵਿਭਾਗ ਕੋਲ ਨਹੀਂ ਹੈ ਤੇ ਦੂਜਾ ਸ਼ੋਸ਼ਲ ਮੀਡੀਆ ਤੇ ਹੋਰ ਮੰਚ ‘ਤੇ ਕੋਰੋਨਾ ਮਰੀਜ਼ਾ ਦੀ ਮੌਤ ਹੋਣ ਉਪਰੰਤ ਚੱਲ ਰਹੀਆਂ ਅਣਮਨੁੱਖੀ ਚਰਚਾਵਾਂ ਨੇ ਵੀ ਉਨ੍ਹਾਂ ਦਾ ਮਨ ਝੰਜੋੜਿਆ ਹੋਇਆ ਹੈ।
ਇਸ ਸਥਿਤੀ ਦੌਰਾਨ ਪਿੰਡ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਦੇ ਸਰਪੰਚ ਅਤੇ ਹੋਰ ਮੋਹਤਬਰ ਲੋਕਾਂ ਦੀ ਜੁੰਮੇਵਾਰੀ ‘ਤੇ ਪਾਜ਼ੀਟਿਵ ਆਏ ਵਿਅਕਤੀ ਨੂੰ ਪਿੰਡ ਦੀ ਧਰਮਸ਼ਾਲਾ ਵਿਖੇ ਇੱਕ ਕੇਅਰ ਟੇਕਰ ਨਾਲ ਰੱਖਣ ਦੀ ਸ਼ਰਤ ‘ਤੇ ਆਈਸੋਲੇਟ ਕਰ ਦਿੱਤਾ ਗਿਆ। ਜਿਸ ਸਬੰਧੀ ਪੁਸ਼ਟੀ ਕਰਦਿਆਂ ਐਸ.ਐਮ.ਓ ਭਵਾਨੀਗੜ੍ਹ ਡਾ. ਪ੍ਰਵੀਨ ਕੁਮਾਰ ਗਰਗ ਨੇ ਕਿਹਾ ਕਿ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਸ਼ਰਤਾਂ ਪੂਰੀਆਂ ਕਰਨ ‘ਤੇ ਕੋਰੋਨਾ ਪਾਜੇਟਿਵ ਵਿਅਕਤੀ ਨੂੰ ਘਰ ਵਿੱਚ ਹੀ ਆਈਸੋਲੇਟ ਕਰਨ ਦੀ ਵਿਭਾਗ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …