ਆਈ ਤਾਜ਼ਾ ਵੱਡੀ ਖਬਰ
ਜਿੱਥੇ ਪ੍ਰਦੂਸ਼ਣ ਫੈਲਾਉਣ ਵਿਚ ਪਲਾਸਟਿਕ ਦਾ ਸਭ ਤੋਂ ਵੱਡਾ ਯੋਗਦਾਨ ਹੈ । ਹਾਲਾਂਕਿ ਸਮੇਂ ਸਮੇਂ ਤੇ ਸਰਕਾਰਾਂ ਵੱਲੋਂ ਸਿੰਗਲ ਯੂਜ਼ ਪਲਾਸਟਿਕ ਤੇ ਪਾਬੰਦੀਆਂ ਲਗਾ ਕੇ ਲੋਕਾਂ ਨੂੰ ਜੁਰਮਾਨਾ ਵੀ ਲਗਾਇਆ ਜਾਂਦਾ ਹੈ । ਪਰ ਇਸ ਦੇ ਬਾਵਜੂਦ ਵੀ ਲੋਕ ਅਤੇ ਦੁਕਾਨਦਾਰ ਪਲਾਸਟਿਕ ਦੀਆਂ ਬਣੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ । ਇਸੇ ਵਿਚਾਲੇ ਹੁਣ ਤੁਹਾਨੂੰ ਦੇਸ਼ ਦੀ ਇਕ ਅਜਿਹੀ ਥਾਂ ਬਾਰੇ ਦੱਸਾਂਗੇ ਜਿੱਥੇ ਜੇਕਰ ਤੁਸੀਂ ਪਲਾਸਟਿਕ ਦੇ ਖਾਲੀ ਪੈਕੇਟ ਅਤੇ ਬੋਤਲਾਂ ਦੇ ਆਵੋਗੇ ਤਾਂ ਤੁਹਾਨੂੰ ਉੱਥੇ ਪੈਟਰੋਲ ਤੇ ਡੀਜ਼ਲ ਸਸਤੇ ਰੇਟਾਂ ਤੇ ਮਿਲੇਗਾ ।
ਦੱਸ ਦੇਈਏ ਰਾਜਸਥਾਨ ਦੇ ਭੀਲਵਾੜਾ ਵਿਖੇ ਇਕ ਪੈਟਰੋਲ ਪੰਪ ਦੇ ਮਾਲਕ ਨੇ ਸਿੰਗਲ ਵਰਤੋਂ ਵਾਲੀਆਂ ਪਲਾਸਟਿਕ ਦੀਆਂ ਵਸਤੂਆਂ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਵਾਸਤੇ ਪਲਾਸਟਿਕ ਦੇ ਖਾਲੀ ਪੈਕਟਾਂ ਅਤੇ ਖਾਲੀ ਬੋਤਲਾਂ ਦੇ ਬਦਲੇ ਇੱਕ ਲਿਟਰ ਪੈਟਰੋਲ ਤੇ ਇੱਕ ਰੁਪਏ ਅਤੇ ਇਕ ਲਿਟਰ ਡੀਜ਼ਲ ਤੇ ਪੰਜਾਹ ਪੈਸੇ ਦੀ ਛੋਟ ਦੇਣ ਦਾ ਅੈਲਾਨ ਕਰ ਦਿੱਤਾ । ਇਹ ਅਨੋਖੀ ਪਹਿਲ ਇਸ ਪੈਟਰੋਲ ਪੰਪ ਦੇ ਮਾਲਕ ਵੱਲੋਂ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਕੀਤੀ ਗਈ ਹੈ ।
ਉਥੇ ਹੀ ਜਦੋਂ ਇਸ ਸੰਬੰਧੀ ਪੈਟਰੋਲ ਪੰਪ ਦੇ ਮਾਲਕ ਅਸ਼ੋਕ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਮੁਹਿੰਮ ਰਾਹੀਂ ਲੋਕਾਂ ਨੂੰ ਸਿੰਗਲ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ਤੋਂ ਪਰਹੇਜ਼ ਕਰਨ ਲਈ ਉਤਸ਼ਾਹਤ ਕਰ ਰਹੇ ਹਨ । ਉਨ੍ਹਾਂ ਦੱਸਿਆ ਕਿ ਪੰਦਰਾਂ ਜੁਲਾਈ ਤੋਂ ਇਸ ਮੁਹਿੰਮ ਨੂੰ ਤਿੰਨ ਮਹੀਨਿਆਂ ਲਈ ਸ਼ੁਰੂ ਕੀਤਾ ਗਿਆ ਹੈ ਤੇ ਲੋਕਾਂ ਨੇ ਇਸ ਮੁਹਿੰਮ ਦਾ ਸਾਥ ਵੀ ਦਿੱਤਾ ਹੈ ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਉਕਤ ਪੈਟਰੋਲ ਪੰਪ ਮਾਲਕ ਕੋਲ ਪਲਾਸਟਿਕ ਤੇ ਸੱਤ ਸੌ ਖਾਲੀ ਪੈਕੇਟ ਇਕੱਠੇ ਹੋ ਚੁੱਕੇ ਹਨ, ਇਨ੍ਹਾਂ ਚੋਂ ਵਧੇਰੇ ਪੈਕਟ ਦੁੱਧ ਦੇ ਹਨ । ਜ਼ਿਕਰਯੋਗ ਹੈ ਕਿ ਦੇਸ਼ ਭਰ ਦੇ ਵਿੱਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ, ਜੋ ਸਟਾਕ ਬਚਿਆ ਹੈ ਉਸ ਦੀ ਵਰਤੋਂ ਲੋਕ ਹਾਲੇ ਵੀ ਕਰ ਰਹੇ ਹਨ । ਪਰ ਜਿਸ ਤਰ੍ਹਾਂ ਦਾ ਚੰਗਾ ਉਪਰਾਲਾ ਇਸ ਪੈਟਰੋਲ ਪੰਪ ਦੇ ਮਾਲਕ ਵੱਲੋਂ ਕੀਤਾ ਗਿਆ ਹੈ, ਇਹ ਕਾਫੀ ਸ਼ਲਾਘਾਯੋਗ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …