ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਤੋਂ ਪਹਿਲਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਵੱਡੇ ਵੱਡੇ ਦਾਅਵੇ ਅਤੇ ਵੱਡੇ ਵੱਡੇ ਐਲਾਨ ਕੀਤੇ ਗਏ ਸਨ । ਪਰ ਜਿਵੇਂ ਹੀ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਨ੍ਹਾਂ ਦੇ ਵੱਲੋਂ ਵੀ ਬਿਜਲੀ ਦੇ ਦਾਮ ਘਟ ਕਰਨ ਨੂੰ ਲੈ ਕੇ ਵਾਅਦਾ ਕੀਤਾ ਗਿਆ ਇਸ ਪਾਰਟੀ ਦੇ ਆਉਂਦੇ ਸਾਰ ਹੀ ਹੁਣ ਬਿਜਲੀ ਦੇ ਵੱਡੇ ਵੱਡੇ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਹਨ । ਦਰਅਸਲ ਹੁਣ ਪੰਜਾਬ ਦੇ ਵਿੱਚ ਰਾਜ ਬਿਜਲੀ ਨਿਗਮ ਲਿਮਟਿਡ ਨੇ ਅਧਿਕਾਰਕ ਤੌਰ ਤੇ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ । ਜਿਸ ਦੇ ਚੱਲਦੇ ਹੁਣ ਆਮ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ।
ਉੱਥੇ ਹੀ ਪਾਵਰਕੌਮ ਦੀ ਰਿਪੋਰਟ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਾਵਰਕੌਮ ਕੋਲ ਬੀਤੇ ਦਿਨ ਬਿਜਲੀ ਦੇ ਯੂਨਿਟ ਲੋਡ਼ ਮੁਤਾਬਕ ਘੱਟ ਸੀ , ਜਿਸ ਕਾਰਨ ਉਨ੍ਹਾਂ ਨੂੰ ਇਹ ਕੱਟ ਲਗਾਉਣੇ ਪਏ । ਇਕ ਰਿਪੋਰਟ ਮੁਤਾਬਕ ਪਾਵਰਕੌਮ ਨੇ ਬੀਤੇ ਦਿਨ ਚੌਵੀ ਘੰਟੇ ਦੀ ਸਪਲਾਈ ਵਿੱਚੋਂ ਢਾਈ ਘੰਟੇ ਘੱਟ ਲਗਾਏ । ਉੱਥੇ ਹੀ ਸੂਤਰਾਂ ਹਵਾਲੇ ਭੇਜੀ ਜਾਣਕਾਰੀ ਮੁਤਾਬਕ ਦੇਖਿਆ ਜਾਵੇ ਤਾਂ ਪਾਵਰਕੌਮ ਝੋਨੇ ਦੇ ਸੀਜ਼ਨ ਵਿਚ ਬਿਜਲੀ ਦੀ ਸਪਲਾਈ ਪੂਰੀ ਕਰਨ ਵਾਸਤੇ ਬਿਜਲੀ ਖਰੀਦ ਸਮਝੌਤਾ ਕਰਨ ਚ ਜੁਟਿਆ ਹੋਇਆ ਹੈ ।
ਪਰ ਬਿਜਲੀ ਕੌਰੀਡੋਰ ਦੀ ਸਮਰੱਥਾ ਘੱਟ ਹੋਣ ਦੇ ਕਾਰਨ ਇਹ ਬਿਜਲੀ ਦੇ ਵੱਡੇ ਵੱਡੇ ਕੱਟ ਲਗਾਉਣੇ ਪੈ ਰਹੇ ਹਨ । ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਥਰਮਲ ਪਲਾਂਟਾਂ ਕੋਲ ਕੋਲੇ ਦੀ ਘਾਟ ਦਾ ਸੰਕਟ ਵੀ ਲਗਾਤਾਰ ਵਧ ਰਿਹਾ ਹੈ । ਇਸ ਵੇਲੇ ਪ੍ਰਾਈਵੇਟ ਸੈਕਟਰ ਦੇ ਗੋਇੰਦਵਾਲ ਸਾਹਿਬ ਪਲਾਂਟ ਵਿੱਚ ਸਿਰਫ਼ ਪੰਜ ਦਿਨਾਂ ਦਾ ਹੀ ਕੋਲਾ ਬਚਿਆ ਹੈ ਤੇ ਤਲਵੰਡੀ ਸਾਬੋ ਦੇ ਵਿੱਚ ਅਤੇ ਰਾਜਪੁਰਾ ਥਰਮਲ ਪਲਾਂਟ ਦੇ ਵਿੱਚ ਵੀ ਕੁਝ ਹੀ ਦਿਨਾਂ ਦਾ ਕੋਲਾ ਬਚਿਆ ਹੈ ।
ਪਰ ਦੂਜੇ ਪਾਸੇ ਇਸ ਕੋਲੇ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂੰਹਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ । ਜੇਕਰ ਇਹ ਜਲਦ ਹੀ ਕੋਲੇ ਦੀ ਘਾਟ ਪੂਰੀ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬੀਆਂ ਨੂੰ ਬਿਜਲੀ ਦੇ ਲੰਬੇ ਲੰਬੇ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …