Breaking News

ਆਸਟ੍ਰੇਲੀਆ ਤੋਂ ਆਈ ਇਹ ਵੱਡੀ ਖਬਰ – ਪੈ ਗਿਆ ਇਹ ਪੰਗਾ ਲੱਗੀ ਹੁਣ ਇਹ ਵੱਡੀ ਪਾਬੰਦੀ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਲੋਕਾਂ ਦੇ ਸਾਹ ਕੁੜਿਕੀ ਵਿੱਚ ਫਸੇ ਹੋਏ ਹਨ। ਇਸ ਦਾ ਮਾਰੂ ਅਸਰ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਬਰਕਰਾਰ ਬਣਿਆ ਹੋਇਆ ਹੈ। ਆਏ ਦਿਨ ਹੀ ਇਸ ਬਿਮਾਰੀ ਦੇ ਨਾਲ ਸੰਕ੍ਰਮਿਤ ਹੋਏ ਲੋਕਾਂ ਦੀ ਸੰਖਿਆ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਬਿਮਾਰੀ ਤੋਂ ਬਚਾਅ ਵਾਸਤੇ ਸੰਸਾਰ ਦੇ ਸਾਰੇ ਦੇਸ਼ਾਂ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਅਧੀਨ ਆਸਟ੍ਰੇਲੀਆਈ ਸਰਕਾਰ ਨੇ 18 ਮਾਰਚ 2020 ਤੋਂ ਲਾਗੂ ਕੀਤੀ ਹੋਈ ਇੱਕ ਨੀਤੀ ਨੂੰ 17 ਮਾਰਚ 2021 ਤੱਕ ਵਧਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਸਰਕਾਰ ਨੇ ਦੇਸ਼ ਤੋਂ ਬਾਹਰ ਜਾਣ ਉਪਰ ਆਪਣੇ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਉਪਰ ਲਗਾਈ ਗਈ ਪਾਬੰਦੀ ਨੂੰ ਅੱਗੇ ਵਧਾ ਦਿੱਤਾ ਹੈ। ਇਹ ਫੈਸਲਾ ਸਰਕਾਰ ਨੇ ਸਮੁੱਚੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਲਿਆ ਹੈ। ਆਸਟ੍ਰੇਲੀਆਈ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਹਿਲ ਆਪਣੇ ਦੇਸ਼ ਵਾਸੀਆਂ ਦੀ ਸਿਹਤ ਸੁਰੱਖਿਆ ਹੈ।

ਦੇਸ਼ ਵਿਚ ਰਹਿਣ ਵਾਲੇ ਨਾਗਰਿਕ ਅਤੇ ਸਥਾਈ ਵਸਨੀਕ ਉਸ ਸਮੇਂ ਤੱਕ ਦੇਸ਼ ਨੂੰ ਨਹੀਂ ਛੱਡ ਸਕਦੇ ਜਦੋਂ ਤੱਕ ਉਨ੍ਹਾਂ ਨੂੰ ਆਸਟਰੇਲੀਅਨ ਬਾਰਡਰ ਫੋਰਸ ਵੱਲੋਂ ਮਨਜ਼ੂਰੀ ਨਹੀਂ ਮਿਲ ਜਾਂਦੀ। ਏਬੀਐਫ ਵੱਲੋਂ ਇਹ ਮੰਜ਼ੂਰੀ ਬਹੁਤ ਹੀ ਜ਼ਿਆਦਾ ਮੁਸ਼ਕਲ ਹਾਲਾਤਾਂ ਵਿੱਚ ਦਿੱਤੀ ਜਾਂਦੀ ਹੈ। ਕੁਝ ਅਜਿਹੇ ਹਾਲਾਤ ਜਿੰਨ੍ਹਾਂ ਵਿੱਚ ਪਰਿਵਾਰਕ ਮੈਂਬਰ ਦੀ ਮੌਤ, ਕਾਰੋਬਾਰ, ਡਾਕਟਰੀ ਇਲਾਜ ਲਈ, ਤਰਸ ਦੇ ਅਧਾਰ ‘ਤੇ ਜਾਂ ਮਾਨਵਤਾਵਾਦੀ ਆਧਾਰਾਂ ਉੱਪਰ, ਰਾਸ਼ਟਰੀ ਹਿੱਤਾਂ ਜਾਂ ਤੁਸੀਂ ਤਿੰਨ ਮਹੀਨੇ ਜਾਂ ਇਸ ਤੋਂ ਵੱਧ ਸਮੇਂ ਲਈ ਆਸਟ੍ਰੇਲੀਆ ਤੋਂ ਬਾਹਰ ਯਾਤਰਾ ਕਰ ਰਹੇ ਹੋ ਵਰਗੀਆਂ ਪ੍ਰਸਥਿਤੀਆਂ ਦੇ ਵਿੱਚ ਯਾਤਰਾ ਕਰਨ ਦੀ ਮਨਜ਼ੂਰੀ ਮਿਲੀ ਸੰਭਵ ਹੋ ਸਕਦੀ ਹੈ।

ਹੁਣ ਤੱਕ ਆਸਟ੍ਰੇਲੀਅਨ ਬਾਰਡਰ ਫੋਰਸ ਨੂੰ ਆਈਆਂ ਹੋਈਆਂ ਅਰਜ਼ੀਆਂ ਵਿਚੋਂ 95,325 ਅਰਜ਼ੀਆਂ ਨੂੰ ਛੋਟਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਅਤੇ ਇਸ ਨੀਤੀ ਵਿੱਚ ਕੀਤੀ ਗਈ ਤਬਦੀਲੀ ਨੂੰ ਗਵਰਨਰ ਜਨਰਲ ਵੱਲੋਂ ਅਗਲੇ ਹਫ਼ਤੇ ਰਸਮੀ ਤੌਰ ‘ਤੇ ਮਨਜ਼ੂਰੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਕਾਰਨ ਪਹਿਲਾਂ ਇਹ ਪਾਬੰਦੀ 18 ਮਾਰਚ 2020 ਨੂੰ ਲਗਾਈ ਗਈ ਸੀ ਜਿਸ ਨੂੰ 17 ਦਸੰਬਰ 2020 ਤੱਕ ਅਸਰਦਾਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …