ਆਈ ਤਾਜਾ ਵੱਡੀ ਖਬਰ
ਇਹ ਸਾਲ ਸ਼ਾਇਦ ਸੋਗ ਭਰੀਆਂ ਖਬਰਾਂ ਸੁਣਾਉਣ ਲਈ ਹੀ ਚੜ੍ਹਿਆ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨਾ ਜਾਣੇ ਕਿੰਨੀਆਂ ਅਜਿਹੀਆਂ ਖਬਰਾਂ ਆਈਆਂ ਜਿਨ੍ਹਾਂ ਨੇ ਇਨਸਾਨ ਦੇ ਮਨੋਬਲ ਨੂੰ ਤੋੜ ਕੇ ਰੱਖ ਦਿੱਤਾ। ਇਹ ਸਾਲ ਦੇ ਵਿੱਚ ਬਹੁਤ ਸਾਰੇ ਲੋਕ ਇਸ ਦੁਨੀਆਂ ਨੂੰ ਛੱਡ ਕੇ ਸਦਾ ਲਈ ਅਲਵਿਦਾ ਕਹਿ ਗਏ। ਇਨ੍ਹਾਂ ਵਿੱਚ ਕਈ ਉਹ ਨੌਜਵਾਨ ਵੀ ਸ਼ਾਮਿਲ ਸਨ ਜੋ ਪੜਾਈ ਕਰਨ ਦੀ ਖਾਤਰ ਵਿਦੇਸ਼ਾਂ ਨੂੰ ਗਏ ਪਰ ਵਾਪਸ ਆਪਣੇ ਵਤਨ ਨਹੀਂ ਪਰਤੇ।
ਦੁੱਖ ਭਰੀਆਂ ਖਬਰਾਂ ਦੇ ਵਿੱਚ ਇੱਕ ਖ਼ਬਰ ਆਸਟ੍ਰੇਲੀਆ ਤੋਂ ਸ਼ਾਮਲ ਹੋ ਗਈ ਹੈ। ਜਿੱਥੇ ਪੰਜਾਬ ਤੋਂ ਆਏ ਹੋਏ ਇਕ 20 ਸਾਲਾਂ ਗੱਭਰੂ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਨਾਮ ਗਗਨ ਚਾਹਲ ਦੱਸਿਆ ਜਾ ਰਿਹਾ ਹੈ ਜੋ ਕਿ ਪਿੱਛੋਂ ਮੁਹਾਲੀ ਜ਼ਿਲ੍ਹੇ ਦੇ ਸਨੀ ਇਨਕਲੇਵ ਦਾ ਰਹਿਣ ਵਾਲਾ ਸੀ। ਗਗਨ ਦੇ ਪਿਤਾ ਬਲਵਿੰਦਰ ਚਾਹਲ ਮੁਹਾਲੀ ਪੁਲਿਸ ਵਿੱਚ ਟ੍ਰੈਫਿਕ ਇੰਸਪੈਕਟਰ ਸਨ ਜੋ ਕਿ ਹਾਲ ਹੀ ਦੇ ਦਿਨਾਂ ਵਿੱਚ ਆਪਣੀ ਡਿਊਟੀ ਤੋਂ ਸੇਵਾਮੁਕਤ ਹੋਏ ਸਨ।
ਗਗਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਆਪਣੀ ਭੈਣ ਸਿਮਰ ਦੇ ਨਾਲ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਰਹਿ ਰਿਹਾ ਸੀ। ਗਗਨ ਨਾਲ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਟਰੱਕ ਤੇ ਜਾ ਰਿਹਾ ਸੀ ਕਿ ਅਚਾਨਕ ਇਹ ਟਰੱਕ ਇੱਕ ਦਰੱਖਤ ਨਾਲ ਟਕਰਾਇਆ ਜਿਸ ਤੋਂ ਬਾਅਦ ਉਸ ਨੂੰ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ ਦੇ ਵਿਚ ਗਗਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ।
ਸਥਾਨਕ ਪੁਲਸ ਨੇ ਮਾਮਲਾ ਦਰਜ ਕਰ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਵੱਲੋਂ ਸਥਾਨਕ ਲੋਕਾਂ ਨੂੰ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ। ਗਗਨ ਚਾਹਲ ਦੀ ਹੋਈ ਇਹ ਅਣਿਆਈ ਮੌਤ ਦੇ ਕਾਰਨ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰੀ ਵਿੱਚ ਸੋਗ ਦਾ ਮਾਹੌਲ ਹੈ। ਉਹਨਾਂ ਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਇਹ ਘੱਟ ਉਮਰ ਦੇ ਵਿੱਚ ਗਗਨ ਉਨ੍ਹਾਂ ਨੂੰ ਸਦਾ ਲਈ ਛੱਡ ਕੇ ਜਾ ਚੁੱਕਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …