ਆਈ ਤਾਜਾ ਵੱਡੀ ਖਬਰ
ਆਸਟ੍ਰੇਲੀਆ ਵਿਚ ਸਮੁੰਦਰ ਦੇ ਕਿਨਾਰੇ ਮਿਲੀ ਅਜਿਹੀ ਰਹੱਸਮਈ ਚੀਜ਼ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਦੱਸ ਦਸੀਏ ਕਿ ਇਹ ਹੈਰਾਨੀਜਨਕ ਮਾਮਲਾ ਸਿਡਨੀ ਤੋ ਸਾਹਮਣੇ ਆ ਰਿਹਾ ਹੈ ਜਿਥੇ ਪੱਛਮੀ ਆਸਟ੍ਰੇਲੀਆ ਵਿੱਚ ਇੱਕ ਸਮੁੰਦਰ ਦੇ ਕਿਨਾਰੇ ਉਤੇ ਇੱਕ ਰਹੱਸਮਈ ਚੀਜ ਮਿਲੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਐਥੋ ਤੱਕ ਕੀ ਇਸ ਨੂੰ ਦੇਖ ਕੇ ਅਧਿਕਾਰੀ ਵੀ ਚੌਕ ਗਏ ਉਨ੍ਹਾਂ ਨੇ ਕਿਹਾ ਕਿ ਇਹ ਖ਼ਤਰਨਾਕ ਵੀ ਹੋ ਸਕਦੀ ਹੈ। ਫਿਲਹਾਲ ਇਸ ਰਹੱਸਮਈ ਚੀਜ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਵਸਤੂ ਕੀ ਹੈ? ਜਾਣਕਾਰੀ ਦੇ ਮੁਤਾਬਿਕ ਪੱਛਮੀ ਆਸਟ੍ਰੇਲੀਆ ਵਿੱਚ ਗ੍ਰੀਨ ਹੈੱਡ ਦੇ ਨਜ਼ਦੀਕ ਇਕ ਬੀਚ ‘ਤੇ ਇਸ ਰਹੱਸਮਈ ਚੀਜ ਨੂੰ ਦੇਖਿਆ ਗਿਆ ਹੈ।
ਜਿਸ ਸਬੰਧੀ ਕਈ ਸਾਰੀਆ ਅਟਕਲਾਂ ਲਗਾਈਆਂ ਜਾ ਰਹੀਆ ਹਨ, ਉਥੇ ਹੀ ਕੁਝ ਲੋਕਾਂ ਵੱਲੋ ਇਹ ਸੁਝਾਅ ਦਿੱਤੇ ਗਏ ਹਨ ਕਿ ਸਾਲ 2014 ਦੌਰਾਨ ਲਾਪਤਾ ਹੋਏ ਜਹਾਜ਼ MH370 ਨਾਲ ਇਸ ਦਾ ਸਬੰਧ ਹੋ ਸਕਦਾ ਹੈ। ਜਦਕਿ ਹਵਾਬਾਜ਼ੀ ਮਾਹਰ ਜੈਫਰੀ ਥਾਮਸ ਦੇ ਵੱਲੋ ਇਸ ਮਿਥ ਨੂੰ ਰੱਦ ਕਰ ਦਿੱਤਾ ਉਨ੍ਹਾਂ ਕਿਹਾ ਕਿ MH370 ਜਾਂ ਇੱਕ ਬੋਇੰਗ 777 ਹਵਾਈ ਜਹਾਜ਼ ਨਾਲ ਇਸ ਰਹੱਸਮਈ ਵਸਤੂ ਨਾਲ ਕੋਈ ਸਬੰਧ ਨਹੀ ਹੋ ਸਕਦਾ। ਹਲਾਂਕਿ ਉਹਨਾਂ ਦੇ ਅਨੁਸਾਰ ਪਿਛਲੇ ਸਾਲ ਲਾਂਚ ਕੀਤੇ ਇੱਕ ਰਾਕੇਟ ਦਾ ਇਹ ਵਸਤੂ ਇੱਕ ਹਿੱਸਾ ਹੋ ਸਕਦੀ ਹੈ।
ਉਥੇ ਹੀ ਹਵਾਬਾਜ਼ੀ ਮਾਹਰ ਦਾ ਕਹਿਣਾ ਹੈ ਕਿ “ਇਹ ਪਿਛਲੇ 12 ਮਹੀਨਿਆਂ ਦੌਰਾਨ ਲਾਂਚ ਕੀਤੇ ਗਏ ਇੱਕ ਰਾਕੇਟ ਤੋਂ ਇੱਕ ਸੰਭਾਵਿਤ ਬਾਲਣ ਟੈਂਕ ਜਾਪਦਾ ਹੈ, ਜਿਹੜਾ ਹਿੰਦ ਮਹਾਸਾਗਰ ਵਿੱਚ ਸੁੱਟਿਆ ਗਿਆ ਅਤੇ ਗ੍ਰੀਨ ਹੈਡ ਵਿੱਚ ਪਹੁੰਚ ਗਿਆ।” ਕਿਉਕਿ ਕਰੀਬ ਸਾਢੇ ਨੌਂ ਸਾਲ ਪਹਿਲਾਂ MH370 ਲਾਪਤਾ ਹੋ ਗਿਆ ਸੀ। ਜਦਕਿ ਕੁਝ ਰਿਪੋਰਟਾਂ ਮੁਤਾਬਿਕ ਇਸ ਸਬੰਧੀ ਆਸਟ੍ਰੇਲੀਆਈ ਰੱਖਿਆ ਬਲ, ਪੱਛਮੀ ਆਸਟ੍ਰੇਲੀਆ ਪੁਲਸ ਅਤੇ ਸਮੁੰਦਰੀ ਭਾਈਵਾਲਾਂ ਵੱਲੋ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ “ਅਸੀਂ ਸਾਰੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਇਸ ਰਹੱਸਮਈ ਚੀਜ ਦੇ ਮੂਲ ਅਤੇ ਪ੍ਰਕਿਰਤੀ ਨੂੰ ਜਾਣਨ ਲਈ ਵੱਖ-ਵੱਖ ਸੰਘੀ ਏਜੰਸੀਆਂ ਅਤੇ ਰਾਜਾਂ ਨਾਲ ਮਿਲ ਕੇ ਜਾਂਚ ਕਰ ਰਹੇ ਹਾਂ। ਜਦੋਂ ਤੱਕ ਕੋਈ ਕਥਿਤ ਜਾਣਕਾਰੀ ਨਹੀਂ ਮਿਲਦੀ ਉਦੋ ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਸਿੱਟੇ ਨਾ ਕੱਢਣ। ਇਸ ਤੋ ਇਲਾਵਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਜਾਂਚ ਵਾਲੇ ਖੇਤਰ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …