ਆਈ ਤਾਜਾ ਵੱਡੀ ਖਬਰ
ਡਾਕਟਰ ਨੂੰ ਪਰਮਾਤਮਾ ਦਾ ਦਰਜਾ ਦਿੱਤਾ ਗਿਆ ਹੈ, ਇੱਕ ਡਾਕਟਰ ਹੀ ਹੁੰਦਾ ਹੈ, ਜਿਸ ਕੋਲ ਮਰੀਜ਼ ਨੂੰ ਬਚਾਉਣ ਦੀ ਤਾਕਤ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਇੱਕ ਡਾਕਟਰ ਹੀ ਹੈ, ਜਿਸ ਕੋਲ ਇਨੀ ਤਾਕਤ ਤੇ ਉਸ ਕੋਲ ਇਨੀ ਸਮਝਦਾਰੀ ਹੁੰਦੀ ਹੈ ਕਿ ਉਹ ਕਿਸੇ ਦੀ ਕੀਮਤੀ ਜਾਣ ਬਚਾਅ ਸਕਦੇ ਹਨ l ਆਏ ਦਿਨੀਂ ਡਾਕਟਰਾਂ ਵੱਲੋਂ ਕਈ ਵਾਰ ਵੱਖਰੇ ਤਰੀਕਿਆਂ ਦੇ ਨਾਲ ਮਰੀਜ਼ਾਂ ਦੀ, ਜਦੋਂ ਜਾਨ ਬਚਾਈ ਜਾਂਦੀ ਹੈ, ਤਾਂ ਉਹਨਾਂ ਨਾਲ ਸੰਬੰਧਿਤ ਕਈ ਪ੍ਰਕਾਰ ਦੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਹੁਣ ਤੁਹਾਨੂੰ ਇੱਕ ਅਜਿਹੀ ਚੀਜ਼ ਬਾਰੇ ਦੱਸਾਂਗੇ, ਜਿਸ ਦਾ ਉਪਯੋਗ ਕਰਕੇ ਡਾਕਟਰਾਂ ਵੱਲੋਂ ਇੱਕ ਵੱਖਰੇ ਤਰੀਕੇ ਨਾਲ ਮਰੀਜ਼ ਨੂੰ ਇੱਕ ਨਵਾਂ ਜੀਵਨ ਪ੍ਰਦਾਨ ਕੀਤਾ l
ਦੱਸਦਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਮਦਦਗਾਰ ਸਾਬਤ ਹੋਈ, ਇਹ ਮਾਮਲਾ ਹਰਿਆਣਾ ਦੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਤੋਂ ਸਾਹਮਣੇ ਆਇਆ l ਜਿੱਥੇ ਇੱਕ 62 ਸਾਲਾ ਵਿਅਕਤੀ ਦੇ ਫੇਫੜੇ ‘ਚ ਖੂਨ ਦੇ ਥੱਕੇ ਤੇ ਲੱਤ ਦੀ ਡੂੰਘੀ ਨਾੜੀ ‘ਚ ਖੂਨ ਦਾ ਥੱਕਾ ਜੰਮ ਗਿਆ ਸੀ। ਪਰ ਆਰਟੀਫਿਸ਼ਅਲ ਇੰਟੈਲੀਜੈਂਸ ਨੇ ਅਜਿਹਾ ਕੰਮ ਕਰਕੇ ਦਿਖਾ ਦਿੱਤਾ, ਜਿਸ ਕਾਰਨ ਇੱਕ ਮਰੀਜ਼ ਦੀ ਜਾਨ ਬਚ ਗਈ l ਇਸ ਵੱਡੀ ਸਫਲਤਾ ਤੋਂ ਬਾਅਦ ਡਾਕਟਰਾਂ ਨੇ ਆਖਿਆ ਕਿ ਇਸ ਕਰਾਮਾਤ ਨਾਲ ਮੇਦਾਂਤਾ ਹਸਪਤਾਲ ਅਜਿਹੀ ਤਕਨੀਕ ਅਪਣਾਉਣ ਵਾਲਾ ਦੇਸ਼ ਦਾ ਪਹਿਲਾ ਹਸਪਤਾਲ ਬਣ ਗਿਆ ਹੈ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਨਰਿੰਦਰ ਸਿੰਘ ਨਾਂ ਦੇ ਇਕ ਮਰੀਜ਼ ਦੇ ਫੇਫੜੇ ‘ਚ ਜੰਮਾ ਖ਼ੂਨ ਦੇ ਥੱਕਿਆਂ ਨੂੰ ਹਟਾਇਆ ਗਿਆ। ਇਸ ਤਕਨੀਕ ਨਾਲ ਉਸਨੂੰ ਦਿਲ ਦੇ ਦੌਰੇ ਤੋਂ ਬਚਾਇਆ ਗਿਆ। ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਦੀ ਮਦਦ ਨਾਲ ਮਰੀਜ਼ ਵਿਚ ਨਾ ਤਾਂ ਖੂਨ ਦਾ ਰਿਸਾਅ ਵੱਧ ਹੁੰਦਾ ਤੇ ਨਾਲ ਹੀ ਜ਼ੋਖਮ ਵੀ ਘੱਟ ਰਹਿੰਦਾ ਹੈ।
ਇਸ ਤਕਨੀਕ ਦੀ ਮਦਦ ਨਾਲ 62 ਸਾਲ ਦੇ ਨਰਿੰਦਰ ਸਿੰਘ ਦਾ ਸਭ ਤੋਂ ਪਹਿਲਾਂ ਇਲਾਜ ਕੀਤਾ ਗਿਆ। ਜਿਸ ਤੋਂ ਬਾਅਦ ਹੁਣ ਇਹ ਸ਼ਖਸ ਬਿਲਕੁਲ ਠੀਕ ਹੈ ਤੇ ਉਸਦੇ ਪਰਿਵਾਰਕ ਮੈਂਬਰ ਇਸ ਤਕਨੀਕ ਤੋਂ ਕਾਫੀ ਖੁਸ਼ ਹਨ ਤੇ ਡਾਕਟਰਾਂ ਦਾ ਧੰਨਵਾਦ ਕਰ ਰਹੇ ਹਨ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …