ਆਈ ਤਾਜਾ ਵੱਡੀ ਖਬਰ
ਤਿਉਹਾਰਾਂ ਦਾ ਸੀਜ਼ਨ ਆਉਂਦੇ ਸਮੇਂ ਬਹੁਤ ਸਾਰੀਆਂ ਚੀਜ਼ਾਂ ਦੇ ਰੇਟ ਅਸਮਾਨ ਨੂੰ ਛੂਹਣ ਲੱਗ ਪੈਂਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਚੀਜ਼ਾਂ ਖਾਣ ਪੀਣ ਦੇ ਨਾਲ ਜੁੜੀਆਂ ਹੁੰਦੀਆਂ ਹਨ। ਜਿਵੇਂ ਕਿ ਨਵਰਾਤਰਿਆਂ ਦੇ ਤਿਉਹਾਰ ਸਮੇਂ ਫਲ ਫਰੂਟ ਅਤੇ ਦੁਸਹਿਰੇ ਤੇ ਦੀਵਾਲੀ ਮੌਕੇ ਮਿਠਾਈਆਂ ਦੇ ਭਾਅ ਵੱਧ ਜਾਂਦੇ ਹਨ। ਪਰ ਇਸ ਸਮੇਂ ਸਭ ਤੋਂ ਵੱਧ ਰੇਟ ਪਿਆਜ਼ ਦਾ ਚੱਲ ਰਿਹਾ ਹੈ। ਭਾਰਤੀ ਮੰਡੀ ਦੇ ਵਿੱਚ 60 ਤੋਂ ਲੈ ਕੇ 70 ਰੁਪਏ ਕਿਲੋ ਦੇ ਭਾਅ ਨਾਲ ਪਿਆਜ਼ ਵੇਚਿਆ ਜਾ ਰਿਹਾ ਹੈ।
ਜਿਸ ਨਾਲ ਆਮ ਲੋਕਾਂ ਵਿੱਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦਿਆਂ ਚਿੰਤਾ ਬਣੀ ਹੋਈ ਹੈ। ਪਰ ਹੁਣ ਸਰਕਾਰ ਵੱਲੋਂ ਆਪਣੀ ਜਨਤਾ ਦੀ ਇਸ ਚਿੰਤਾ ਨੂੰ ਖ਼ਤਮ ਕਰਨ ਲਈ ਇੱਕ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਹੁਣ ਨਾਫੇਡ ਨੇ ਘਰੇਲੂ ਬਾਜ਼ਾਰ ਦੇ ਵਿੱਚ 20 ਨਵੰਬਰ ਤੱਕ ਲਾਲ ਪਿਆਜ਼ ਦੀ 15,000 ਟਨ ਦੀ ਸਪਲਾਈ ਲਈ ਬੋਲੀ ਮੰਗਵਾ ਲਈ ਹੈ ਜਿਸ ਨਾਲ ਜਲਦ ਹੀ ਪ੍ਰਚੂਨ ਬਾਜ਼ਾਰ ਵਿੱਚ ਪਿਆਜ਼ ਦੀਆਂ ਕੀਮਤਾਂ ਘਟਦੀਆਂ ਹੋਈਆਂ ਨਜ਼ਰ ਆਉਣਗੀਆਂ।
ਨਾਫੇਡ ਨੇ ਮਿਥੀ ਤਰੀਕ ਤੱਕ ਬੋਲੀਕਾਰਾਂ ਨੂੰ ਕਿਸੇ ਵੀ ਦੇਸ਼ ਕੋਲੋਂ ਪਿਆਜ਼ ਮੰਗਵਾਉਣ ਲਈ ਕਹਿ ਦਿੱਤਾ ਹੈ। ਪਰ ਇਸਦੇ ਵਿੱਚ ਲਾਲ ਪਿਆਜ਼ ਦਾ ਆਕਾਰ 40 ਤੋਂ 60 ਮਿਲੀਮੀਟਰ ਅਤੇ ਰੇਟ 50 ਰੁਪਏ ਕਿਲੋ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ। ਇਹ ਬੋਲੀ ਘੱਟੋ-ਘੱਟ 2,000 ਟਨ ਤੱਕ ਦੀ ਸਪਲਾਈ ਲਈ ਲਗਾਈ ਜਾ ਸਕਦੀ ਹੈ। ਸਹਿਕਾਰੀ ਨਾਫੇਡ ਦੀ ਮੰਨੀਏ ਤਾਂ ਬੋਲੀਆਂ ਨੂੰ ਬੰਦ ਕਰਨ ਅਤੇ ਮਿਲੀਆਂ ਹੋਈਆਂ ਬੋਲੀਆਂ ਖੋਲਣ ਦਾ ਦਿਨ 4 ਨਵੰਬਰ ਨੂੰ ਨਿਸ਼ਚਿਤ ਕੀਤਾ ਗਿਆ ਹੈ।
ਪਿਆਜ਼ਾਂ ਦੀ ਸਪਲਾਈ ਦਰਾਮਦਕਾਰਾਂ ਨੂੰ ਕਾਂਡਲਾ ਬੰਦਰਗਾਹ ਅਤੇ ਜਵਾਹਰ ਲਾਲ ਬੰਦਰਗਾਹ ਉਤੇ ਮਿਲੇਗੀ। ਇਸ ਬਾਰੇ ਵਧੇਰੇ ਗੱਲਬਾਤ ਕਰਦਿਆਂ ਨਾਫੇਡ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਐਸ.ਕੇ. ਸਿੰਘ ਨੇ ਦੱਸਿਆ ਕਿ ਅਸੀਂ ਇਸ ਵਾਰ ਲਾਲ ਪਿਆਜ਼ ਦੀ 15,000 ਟਨ ਦੀ ਸਪਲਾਈ ਦੀ ਦਰਾਮਦੀ ਨਾਲ ਘਰੇਲੂ ਸਪਲਾਈ ਵਧਾਉਣ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ।
ਨਾਫੇਡ ਦੇ ਬਫਰ ਸਟਾਕ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 37,000 ਟਨ ਪਿਆਜ਼ ਲੱਗ ਚੁੱਕਾ ਹੈ। ਵਣਜ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪਿਊਸ਼ ਗੋਇਲ ਨੇ ਪਿਛਲੇ ਦਿਨੀਂ ਆਖਿਆ ਸੀ ਕਿ 7,000 ਟਨ ਦੇ ਕਰੀਬ ਪਿਆਜ਼ ਪਹਿਲਾਂ ਹੀ ਪ੍ਰਾਈਵੇਟ ਵਪਾਰੀ ਦਰਾਮਦ ਕਰ ਚੁੱਕੇ ਹਨ ਅਤੇ ਇਸ ਵਾਰ ਦੀਵਾਲੀ ਤੋਂ ਪਹਿਲਾਂ 25,000 ਟਨ ਪਿਆਜ਼ ਹੋਰ ਆਉਣ ਦੀ ਉਮੀਦ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …