ਆਈ ਤਾਜ਼ਾ ਵੱਡੀ ਖਬਰ
ਹਰ ਇੱਕ ਚੀਜ਼ ਦੀਆਂ ਅਸਮਾਨ ਨੂੰ ਛੂਹ ਰਹੀਆਂ ਕੀਮਤਾਂ ਨੇ ਜਿੱਥੇ ਲੋਕਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਕਰ ਦਿੱਤਾ ਹੈ। ਦੇਸ਼ ਅੰਦਰ ਵੱਧ ਰਹੀ ਮਹਿੰਗਾਈ ਦੇ ਚਲਦਿਆਂ ਹੋਇਆਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਉਥੇ ਹੀ ਲਗਾਤਾਰ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਜਿੱਥੇ ਪਹਿਲਾਂ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਸਨ ਅਤੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਵੀ ਸੀ, ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪਰ ਹੁਣ ਵਧ ਰਹੀ ਮਹਿੰਗਾਈ ਲੋਕਾਂ ਨੂੰ ਉਪਰ ਨਹੀਂ ਉਠਣ ਦੇ ਰਹੀ। ਹੁਣ ਆਮ ਜਨਤਾ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ ਜਿੱਥੇ ਸਰਕਾਰ ਵੱਲੋਂ ਇਹ ਚੀਜ਼ ਵੀ ਮਹਿੰਗੀ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਇੱਕ ਸਰਕਾਰ ਵੱਲੋਂ ਝਟਕਾ ਦਿੱਤਾ ਗਿਆ ਹੈ। ਕਿਉਂਕਿ ਹੁਣ ਮੋਬਾਇਲ ਫ਼ੋਨ ਦੀ ਰਿਪੇਅਰ ਕਰਾਉਣ ਵਾਸਤੇ ਵੀ ਗਾਹਕਾਂ ਨੂੰ ਵਧੇਰੇ ਕੀਮਤ ਅਦਾ ਕਰਨੀ ਪਵੇਗੀ। ਜੋ ਕਿ ਹੁਣ ਪਹਿਲਾਂ ਦੇ ਮੁਕਾਬਲੇ ਮਹਿੰਗਾ ਹੋਣ ਜਾ ਰਿਹਾ ਹੈ।
ਸਰਕਾਰ ਵੱਲੋਂ 15 ਫੀਸਦੀ ਬੇਸਿਕ ਕਸਟਮ ਡਿਊਟੀ ਮੋਬਾਇਲ ਦੇ ਪੁਰਜਿਆਂ ਤੇ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਵਿੱਚ ਸਿਮ ਕਾਰਡ ਤੇ ਪਾਵਰ ਬਟਨ ਤੋਂ ਲੈ ਕੇ ਮੋਬਾਇਲ ਦੀ ਡਿਸਪਲੇ ਤੱਕ ਦੀ ਰਿਪੇਅਰ ਸ਼ਾਮਲ ਹਨ। ਜਿੱਥੇ 10 ਫੀਸਦੀ ਕਸਟਮ ਡਿਊਟੀ ਮੋਬਾਇਲ ਫੋਨ ਦੀ ਡਿਸਪਲੇ ਅਸੈਂਬਲੀ ਤੇ ਲਗਾਈ ਜਾ ਸਕਦੀ ਹੈ। ਉਥੇ ਹੀ ਪੁਰਜ਼ਿਆਂ ਦੀ ਕੀਮਤ ਵਿਚ ਵੀ ਵਾਧਾ ਹੋਇਆ ਹੈ। ਜਿਸ ਦੇ ਚਲਦਿਆਂ ਹੋਇਆਂ ਹੁਣ ਡਿਸਪਲੇ ਬਦਲਣ ਵਾਲੇ ਗਾਹਕਾਂ ਨੂੰ ਕੀਮਤ ਪਹਿਲਾਂ ਦੇ ਮੁਕਾਬਲੇ ਵਧੇਰੇ ਦੇਣੀ ਹੋਵੇਗੀ।
ਅਗਰ ਫੋਨ ਨਾਲ ਸਬੰਧਤ ਡਿਸਪਲੇ ਅਸੈਂਬਲੀ, ਸਪੀਕਰ, ਫਿੰਗਰਪ੍ਰਿੰਟ, ਪਾਵਰ ਕੀ, ਪਾਵਰ ,ਸੈਂਸਰ, ਸਿਮ ਟਰੇ, ਸਪੀਕਰ ਨੈਂਟ, ਕੰਪਾਰਟਮੈਂਟ, ਐਂਟੀਨਾ ਪਿਨ, ਆਦਿ ਚੀਜ਼ਾਂ ਉੱਪਰ ਵੀ 15 ਫੀਸਦੀ ਵਾਧਾ ਹੋਇਆ ਹੈ। ਜਿੱਥੇ ਪਹਿਲਾਂ ਟੈਕਸ ਡਿਸਪਲੇ ਅਸੈਂਬਲੀ ਪੁਰਜਿਆਂ ਉਪਰ ਨਹੀਂ ਲੱਗਦਾ ਸੀ। ਉੱਥੇ ਹੀ ਹੁਣ ਇਹ ਟੈਕਸ ਲੱਗ ਜਾਵੇਗਾ। ਇਸ ਦੀ ਜਾਣਕਾਰੀ ਕੇਂਦਰੀ ਅਸਿੱਧੇ ਕਰ ਅਤੇ ਕਸਟਮ ਬੋਰਡ ਵੱਲੋਂ ਦਿੱਤੀ ਗਈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …