Breaking News

ਆਪਣੇ ਵਿਆਹ ਤੇ ਇਸ ਜੋੜੇ ਨੇ ਜੋ ਕੀਤਾ ਸਾਰੀ ਦੁਨੀਆਂ ਤੇ ਹੋ ਰਹੇ ਚਰਚੇ

ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਲੋਕਾਂ ਦੇ ਸ਼ੌਕ ਅਵੱਲੇ ਹੁੰਦੇ ਨੇ, ਤੇ ਉਹ ਕੁਝ ਇਹੋ ਜਿਹਾ ਕਰਨਾ ਚਾਹੁੰਦੇ ਨੇ ਕਿ ਦੁਨੀਆਂ ਦੇ ਵਿੱਚ ਇਤਿਹਾਸ ਬਣਾ ਸਕਣ। ਦੁਨੀਆ ਵਿੱਚ ਉੱਨਾਂ ਦੇ ਇਹੋ ਜਿਹੇ ਕੀਤੇ ਗਏ ਕਾਰਜਾਂ ਕਰਕੇ ਸਭ ਉਨ੍ਹਾਂ ਨੂੰ ਯਾਦ ਕਰਨ। ਜਦੋ ਕੁੱਝ ਕਰਨ ਦਾ ਜਨੂਨ ਇਨਸਾਨ ਵਿੱਚ ਹੁੰਦਾ ਹੈ ਤਾਂ, ਇਸ ਨੂੰ ਅਸਲੀਜਾਮਾ ਦੇਣ ਲਈ ਕਿਸੇ ਖ਼ਾਸ ਦਿਨ ਦਾ ਇੰਤਜ਼ਾਰ ਕਰਦਾ ਹੈ, ਤਾਂ ਜੋ ਉਹ ਦਿਨ ਉਸਦੀ ਜਿੰਦਗੀ ਦਾ ਇਕ ਖਾਸ ਦਿਨ ਬਣ ਜਾਵੇ।

ਅੱਜ ਕਲ੍ਹ ਬਹੁਤ ਸਾਰੇ ਲੋਕ ਆਪਣੇ ਵਿਆਹ ਨੂੰ ਖਾਸ ਬਣਾਉਣਾ ਚਾਹੁੰਦੇ ਹਨ। ਵਿਆਹ ਦੇ ਉੱਪਰ ਬਹੁਤ ਜ਼ਿਆਦਾ ਖਰਚਾ ਵੀ ਕਰਦੇ ਹਨ। ਤਾਂ ਜੋ ਸਭ ਉਨ੍ਹਾਂ ਦੀ ਤਰੀਫ ਕਰ ਸਕਣ। ਪਰ ਹੁਣ ਵਿਆਹ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਅਜਿਹਾ ਹੀ ਇੱਕ ਵਿਆਹ ਉੜੀਸਾ ਦੇ ਭੁਵਨੇਸ਼ਵਰ ਵਿਚ ਯੂਰੇਕਾ ਆਪਟਾ ਅਤੇ ਜੋਆਨਾ ਵਾਂਗ ਦਾ 25 ਸਤੰਬਰ ਨੂੰ ਹੋਇਆ।

ਉਨ੍ਹਾਂ ਨੇ ਸੜਕ ਤੇ ਘੁੰਮਣ ਵਾਲੇ ਕੁੱਤਿਆਂ ਲਈ ਇਕ ਵਿਸ਼ੇਸ਼ ਭੋਜਨ ਦੀ ਵਿਵਸਥਾ ਕੀਤੀ ,ਤੇ ਸ਼ਹਿਰ ਚ ਲਗਭਗ 500 ਆਵਾਰਾ ਕੁੱਤਿਆਂ ਨੂੰ ਦਾਵਤ ਦਿੱਤੀ। ਆਪਦਾ ਇੱਕ ਪਾਇਲਟ -ਫ਼ਿਲਮ ਨਿਰਮਾਤਾ ਹਨ, ਜਦ ਕਿ ਉਨ੍ਹਾਂ ਦੀ ਪਤਨੀ ਵਾਂਗ ਡੈਂਟਲ ਡਾਕਟਰ ਹੈ। ਇਕ ਸੰਸਥਾ ਜੋ ਅਵਾਰਾ ਜਾਨਵਰਾਂ ਦੀ ਰੱਖਿਆ ਕਰਨ ਦੇ ਖੇਤਰ ਵਿਚ ਕੰਮ ਕਰਦੀ ਹੈ। ਇਸ ਦੇ ਨਾਲ ਇਸ ਨਵੇਂ ਜੋੜੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਉਹ ਪੰਜ ਸੌ ਤੋਂ ਜਿਆਦਾ ਕੁੱਤਿਆਂ ਨਾਲ ਆਪਣਾ ਦਿਨ ਬਤੀਤ ਕਰਨਗੇ। ਪਸ਼ੂ ਕਲਿਆਣ ਟਰਸਟ ਏਕਮਰਾ ਦੇ ਵਲੰਟੀਅਰਾਂ ਦੀ ਮਦਦ ਨਾਲ ਆਪਣੇ ਵੱਲੋਂ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਖਾਣਾ ਵੀ ਖਿਲਾਇਆ ਗਿਆ।

ਇਸ ਜੋੜੇ ਨੇ ਤਿੰਨ ਸਾਲ ਦੇ ਅਫੇਅਰ ਤੋਂ ਬਾਅਦ ਵਿਆਹ ਕਰਵਾਇਆ ਹੈ। ਇਨ੍ਹਾਂ ਨੇ ਇਕ ਮੰਦਰ ਵਿਚ ਬਹੁਤ ਸਧਾਰਨ ਤਰੀਕੇ ਨਾਲ ਵਿਆਹ ਕਰਵਾਇਆ। ਸ਼ੈਲਟਰ ਹੋਮ ਚ ਰਹਿਣ ਵਾਲੇ ਅਤੇ ਗਲੀ ਦੇ ਕੁਤਿਆਂ ਨੂੰ ਖਾਣਾ ਵੀ ਖਿਲਾਇਆ ਗਿਆ। ਇਸ ਜੋੜੇ ਨੇ ਦੱਸਿਆ ਕਿ ਸਾਡੀ ਇੱਕ ਦੋਸਤ ਸੁਕੰਨਿਆ ਦੇ ਪਤੀ ਨੇ ਇਕ ਹਾਦਸੇ ਦਾ ਸ਼ਿ- ਕਾ- ਰ ਹੋਏ ਇਕ ਅਵਾਰਾ ਕੁੱਤੇ ਨੂੰ ਬਚਾਇਆ ਸੀ। ਉਸ ਸਮੇਂ ਅਸੀਂ ਉਸ ਕੁੱਤੇ ਦਾ ਇਲਾਜ ਕਰਾਉਣ ਵਿੱਚ ਮਦਦ ਕੀਤੀ ਸੀ। ਐਨਿਮਲ ਵੈਲਫੇਅਰ ਟਰੱਸਟ ਏਕਮਰਾਂ ਇਕ ਡਾਗ ਸ਼ੈਲਟਰ ਹੋਮ ਹੈ, ਜਿੱਥੇ ਬਿਮਾਰ ਤੇ ਜਖਮੀ ਕੁੱਤਿਆਂ ਦੀਆਂ ਵਿਸ਼ੇਸ਼ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਂਦਾ ਹੈ। ਅਸੀਂ ਉਸ ਕੁੱਤੇ ਨੂੰ ਇਸ ਜਗ੍ਹਾ ਤੇ ਛੱਡਿਆ ਸੀ। ਇਸ ਲਈ ਇਸ ਸੰਸਥਾ ਦੇ ਨਾਲ ਜੁੜ ਗਏ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …