Breaking News

ਆਖਰ ਹੋ ਗਈ ਓਹੀ ਗਲ੍ਹ ਜੋ ਸੋਚ ਰਹੇ ਸੀ-ਰਾਮਦੇਵ ਦੇ ਬਾਰੇ ਚ ਆ ਗਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਰਾਸ਼ਟਰ ਪੱਧਰ ਉਪਰ ਕੀਤਾ ਜਾ ਰਿਹਾ ਖੇਤੀ ਅੰਦੋਲਨ ਮੌਜੂਦਾ ਸਮੇਂ ਵਿੱਚ ਹੋਰ ਮਘਦਾ ਜਾ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ ਉਪਰ ਬੀਤੇ ਮਹੀਨੇ ਦੀ 26 ਨਵੰਬਰ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਹੁਣ ਲੱਖਾਂ ਲੋਕਾਂ ਦੀ ਤਾਦਾਦ ਦੇ ਨਾਲ ਇੱਕ ਵਿਸ਼ਾਲ ਜਲੂਸ ਦਾ ਰੂਪ ਧਾਰਨ ਕਰ ਚੁੱਕਾ ਹੈ। ਆਏ ਦਿਨ ਇਸ ਅੰਦੋਲਨ ਦੇ ਵਿਚ ਲੋਕਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਪਰ ਕੇਂਦਰ ਸਰਕਾਰ ਇਸ ਗਿਣਤੀ ਨੂੰ ਅੱਖੋਂ ਪਰੋਖੇ ਕਰਦੀ ਹੋਈ ਕਿਸਾਨ ਆਗੂਆਂ ਦੀਆਂ ਮੰਗਾਂ ਮੰਨਣ ਤੋਂ ਮੁਨਕਰ ਹੋ ਰਹੀ ਹੈ।

ਇਸ ਦੇ ਸਬੰਧ ਵਿੱਚ ਕਿਸਾਨ ਆਗੂਆਂ ਦੀ ਇੱਕੋ ਇੱਕ ਮੰਗ ਕੇਂਦਰ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਨਵੇਂ ਖੇਤੀ ਆਰਡੀਨੈਸਾਂ ਨੂੰ ਰੱਦ ਕਰਵਾਉਣਾ ਹੈ। ਜਿਸ ਕਾਰਨ ਦੋਵਾਂ ਧਿਰਾਂ ਦੀਆਂ ਹੁਣ ਤੱਕ 8 ਵਾਰ ਬੈਠਕਾਂ ਹੋ ਚੁੱਕੀਆਂ ਹਨ ਪਰ ਇਨ੍ਹਾਂ ਬੈਠਕਾਂ ਦੇ ਵਿੱਚ ਕੋਈ ਵੀ ਠੋਸ ਨਤੀਜਾ ਨਹੀਂ ਨਿਕਲ ਸਕਿਆ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਹੋਏ ਕਿਸਾਨਾਂ ਨੇ ਆਪਣੇ ਇਸ ਅੰਦੋਲਨ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਜਿਸ ਅਧੀਨ ਨੌਜਵਾਨ ਕਿਸਾਨਾਂ ਦੇ ਕੁੰਡਲੀ ਬਾਰਡਰ ਦੇ ਨਜ਼ਦੀਕ ਬਣੇ ਹੋਏ ਪਤੰਜਲੀ ਦੇ ਸਟੋਰ ਨੂੰ ਬੰਦ ਕਰਵਾ ਦਿੱਤਾ।

ਇਸ ਦੌਰਾਨ ਜੁੜੇ ਹੋਏ ਇਕੱਠ ਨੇ ਕਿਸਾਨ ਏਕਤਾ ਜਿੰਦਾਬਾਦ ਅਤੇ ਮੋਦੀ ਸਰਕਾਰ ਤੇ ਬਾਬਾ ਰਾਮਦੇਵ ਦੇ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਦੇ ਨਾਲ ਹੀ ਇਨ੍ਹਾਂ ਨੌਜਵਾਨ ਕਿਸਾਨਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਵਾਏ ਜਾ ਰਹੇ ਭਾਰਤ ਜਨ ਦਵਾਈ ਕੇਂਦਰ ਵੀ ਬੰਦ ਕਰਵਾ ਦਿੱਤੇ ਗਏ ਹਨ। 8 ਜਨਵਰੀ ਦੀ ਫੇਲ ਰਹੀ ਬੈਠਕ ਤੋਂ ਬਾਅਦ ਹੁਣ ਕੇਂਦਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਦੀ ਅਗਲੀ ਮੀਟਿੰਗ 15 ਜਨਵਰੀ ਨੂੰ ਹੋਵੇਗੀ।

ਅੱਠਵੀਂ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨ ਜਥੇ ਬੰਦੀਆ ਅੱਜ ਸਿੰਘੂ ਸਰਹੱਦ ਦੇ ਉਪਰ ਕਿਸਾਨਾਂ ਦੇ ਨਾਲ ਦੁਪਿਹਰ 3 ਵਜੇ ਦੇ ਕਰੀਬ ਬੈਠਕ ਕਰਨਗੀਆਂ। ਇਸ ਮੀਟਿੰਗ ਦੇ ਵਿਚ ਕਿਸਾਨ ਜਥੇ ਬੰਦੀਆਂ ਕੇਂਦਰ ਸਰਕਾਰ ਦੇ ਨਾਲ ਬੀਤੀ 8 ਜਨਵਰੀ ਨੂੰ ਹੋਈ ਮੀਟਿੰਗ ਦੇ ਸਬੰਧ ਵਿਚ ਕਿਸਾਨਾਂ ਦੇ ਨਾਲ ਗੱਲ ਬਾਤ ਕਰਨਗੀਆਂ। ਇਸ ਦੇ ਨਾਲ ਹੀ ਇਸ ਖੇਤੀ ਅੰਦੋਲਨ ਨੂੰ ਹੋਰ ਤੇਜ਼ ਕਰਨ ਦੇ ਬਾਰੇ ਵਿਚ ਵੀ ਇਸ ਮੀਟਿੰਗ ਵਿਚ ਵਿਚਾਰ ਕੀਤਾ ਜਾਵੇਗਾ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …