ਆਈ ਤਾਜ਼ਾ ਵੱਡੀ ਖਬਰ
ਕੈਪਟਨ ਸਰਕਾਰ ਨੇ ਸੱਤਾ ਚ ਆਉਣ ਤੋਂ ਪਹਿਲਾਂ ਆਮ ਜਨਤਾ ਦੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ । ਉਨ੍ਹਾਂ ਵਾਅਦਿਆਂ ਦੇ ਚੱਲਦੇ ਹੀ ਅੱਜ ਹਰ ਵਰਗ ਸੜਕਾਂ ਤੇ ਬੈਠਿਆ ਹੋਇਆ ਹੈ । ਕਿਉਂਕਿ ਕੈਪਟਨ ਸਰਕਾਰ ਸਿਰਫ ਵਾਅਦੇ ਕਰਨਾ ਜਾਨਦੀ ਹੈ ਅਜੇ ਤੱਕ ਸਰਕਾਰ ਦੇ ਵੱਲੋਂ ਬਹੁਤ ਸਾਰੇ ਵਰਗਾਂ ਦੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ । ਜਿਸ ਕਾਰਨ ਅੱਜ ਹਰ ਵਰਗ ਦੇ ਵੱਲੋਂ ਅਤੇ ਸਿਆਸੀ ਵਿਰੋਧੀ ਪਾਰਟੀਆਂ ਦੇ ਵੱਲੋਂ ਸੱਤਾਧਾਰੀ ਸਰਕਾਰ ਦੇ ਖਿਲਾਫ ਜਮ ਕੇ ਵੱਖ ਵੱਖ ਥਾਵਾਂ ਤੇ ਧਰਨੇ ਪ੍ਰਦਰਸ਼ਨ ਲਗਾ ਕੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ । ਇਨ੍ਹਾਂ ਵਾਅਦਿਆਂ ਚੋਂ ਇਕ ਵਾਅਦਾ ਸੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿਚ ਨਸ਼ਾ ਖਤਮ ਕਰਨ ਦਾ । ਜੋ ਅਜੇ ਤਕ ਪੰਜਾਬ ਦੇ ਵਿੱਚੋਂ ਖ਼ਤਮ ਨਹੀਂ ਹੋਇਆ ।
ਜਿਸ ਦੀ ਚਲਦੇ ਅੱਜ ਹਰ ਵਿਰੋਧੀ ਪਾਰਟੀ ਦੇ ਵੱਲੋਂ ,ਹਰ ਪੰਜਾਬੀ ਦੇ ਵੱਲੋਂ ਪੰਜਾਬ ਸਰਕਾਰ ਤੇ ਤੰਜ ਕੱਸੇ ਜਾ ਰਹੇ ਹੈ ਨਸ਼ੇ ਦੇ ਖਾਤਮੇ ਨੂੰ ਲੈ ਕੇ ਕੀਤੇ ਹੋਏ ਵਾਅਦੇ ਦੇ ਕਾਰਨ । ਇਸ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਦੇ ਵਲੋਂ ਨਸ਼ੇ ਨੂੰ ਲੈ ਕੇ ਇਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ । ਹੁਣ ਕੈਪਟਨ ਸਰਕਾਰ ਦੇ ਵਲੋਂ ਨਸ਼ੇ ਨੂੰ ਖਤਮ ਕਰਨ ਲਈ ਸੌ ਦਿਨਾਂ ਦੀ ਯੋਜਨਾ ਤਿਆਰ ਕੀਤੀ ਗਈ ਹੈ । ਇਸ ਯੋਜਨਾ ਦੇ ਤਹਿਤ ਪੁਲੀਸ ਵਿਭਾਗ ਸਭ ਤੋਂ ਵੱਧ ਨਸ਼ੇ ਨਾਲ ਪ੍ਰਭਾਵਿਤ ਇਲਾਕਿਆਂ ਦੇ ਵਿੱਚ , ਵਾਰਡਾਂ ਦੇ ਵਿੱਚ ,ਪਿੰਡਾਂ ਦੇ ਵਿੱਚ ਰੈੱਡ ਫਲੈਗ ਦੇ ਤਹਿਤ ਸੌ ਦਿਨਾਂ ਦੇ ਅੰਦਰ ਪੰਜਾਬ ਦੇ ਵਿੱਚ ਨਸ਼ੇ ਦੇ ਖ਼ਾਤਮੇ ਲਈ ਕਾਰਜ ਕਰੇਗਾ ।
ਪੰਜਾਬ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਹਰ ਪਾਸੇ ਚਰਚਾ ਛਿੜ ਚੁੱਕੀ ਹੈ । ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਵਿਚ ਨਸ਼ਾ ਖਤਮ ਕਰਨ ਦੇ ਲਈ ਇਕ ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਸੁਝਾਅ ਦਿੱਤਾ ਹੈ ਕਿ ਸੂਬੇ ਦੀ ਪੁਲੀਸ ਮੁਖ ਵਿੰਗ ਵੈਂਗ ਪ੍ਰੋਗਰਾਮ ਦੇ ਹਿੱਸੇ ਵਜੋਂ “ਆਪ੍ਰੇਸ਼ਨ ਰੈੱਡ ਫਲੈਕ” ਨਾਮਕ ਮੁਹਿੰਮ ਚਲਾ ਸਕਦੇ ਨੇ ਇਸ ਮੁਹਿੰਮ ਦੇ ਨਾਲ ਪੰਜਾਬ ਦੇ ਵਿਚ ਨਸ਼ਾ ਖਤਮ ਕੀਤਾ ਜਾ ਸਕਦਾ ਹੈ ।
ਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਵਰਗੀ ਦਲਦਲ ਦੇ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ । ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਕੀ ਕੈਪਟਨ ਸਰਕਾਰ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਨਸ਼ਾ ਖਤਮ ਕਰਨ ਵਿਚ ਕਾਮਯਾਬ ਹੋਵੇਗੀ ਜਾਂ ਫਿਰ ਪਹਿਲੇ ਵਾਅਦੇ ਵਾਂਗ ਹੀ ਇਹ ਵੀ ਵਾਅਦਾ ਅਧੂਰਾ ਹੀ ਰਹਿ ਜਾਵੇਗਾ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …