Breaking News

ਆਖਰ ਪੰਜਾਬ ਚ ਸਕੂਲਾਂ ਨੂੰ ਖੋਲਣ ਦੇ ਬਾਰੇ ਹੁਣ ਆਈ ਏਹ ਵੱਡੀ ਤਾਜਾ ਖਬਰ

ਆਈ ਤਾਜਾ ਵੱਡੀ ਖਬਰ

ਭਾਰਤ ਵਿੱਚ ਜਦੋਂ ਤੋਂ ਕਰੋਨਾ ਵਾਇਰਸ ਮਹਾਂਵਾਰੀ ਨੇ ਪੈਰ ਪਸਾਰੇ ਹਨ। ਉਸ ਸਮੇਂ ਤੋਂ ਹੀ ਤਾਲਾਬੰਦੀ ਕਾਰਨ ਸਾਰੇ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਸਨ। ਕਰੋਨਾ ਮਹਾਮਾਰੀ ਦਾ ਸਭ ਤੋਂ ਜਿਆਦਾ ਅਸਰ ਬੱਚਿਆਂ ਦੀ ਪੜ੍ਹਾਈ ਦੇ ਉਪਰ ਪਿਆ ਹੈ। ਪੰਜਾਬ ਵਿੱਚ 20 ਮਾਰਚ ਤੋਂ ਹੀ ਸਾਰੇ ਵਿੱਦਿਅਕ ਅਦਾਰੇ ਬੰਦ ਹਨ। ਕਰੋਨਾ ਮਹਾਮਾਰੀ ਦੇ ਚਲਦਿਆਂ ਹੋਇਆਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਇਕ ਐਲਾਨ ਕੀਤਾ ਗਿਆ ਸੀ। ਜਿਸ ਵਿੱਚ ਕੇਂਦਰ ਸਰਕਾਰ ਨੇ ਕਿਹਾ ਸੀ ,ਕਿ ਸਾਰੇ ਸੂਬੇ ਆਪਣੇ ਕਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਸਕੂਲ ਖੋਲਣ ਦੇ ਆਦੇਸ਼ ਦੇ ਸਕਦੇ ਹਨ। ਇਸ ਆਦੇਸ਼ ਦੇ ਮੱਦੇਨਜ਼ਰ ਕੁਝ ਰਾਜਾਂ ਨੇ ਬੱਚਿਆਂ ਦੀ ਪੜਾਈ ਨੂੰ ਵੇਖਦੇ ਹੋਏ ਵਿੱਦਿਅਕ ਅਦਾਰੇ ਖੋਲ੍ਹ ਦਿੱਤੇ ਹਨ।

ਪੰਜਾਬ ਵਿੱਚ ਵੀ ਵਿੱਦਿਅਕ ਅਦਾਰੇ ਖੋਲ੍ਹਣ ਸਬੰਧੀ ਵੱਖ ਵੱਖ ਐਲਾਨ ਹੁੰਦੇ ਆ ਰਹੇ ਹਨ। ਹੁਣ 15 ਅਕਤੂਬਰ ਤੋਂ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਜਿਨ੍ਹਾਂ ਵਿੱਚ 9 ਵੀਂ ਕਲਾਸ ਤੋਂ ਲੈ ਕੇ 12 ਵੀ ਕਲਾਸ ਦੇ ਵਿਦਿਆਰਥੀ ਹੀ ਆ ਸਕਣਗੇ।ਪੰਜਾਬ ਸਰਕਾਰ ਨੇ 15 ਅਕਤੂਬਰ 2020 ਤੋਂ ਸਕੂਲਾਂ ਨੂੰ ਅੰਸ਼ਿਕ ਤੌਰ ਤੇ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਇਸ ਦੇ ਨਾਲ ਹੀ ਕੁਝ ਸ਼ਰਤਾਂ ਵੀ ਲਗਾਈਆਂ ਗਈਆਂ ਹਨ।

ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਦੇ ਅਨੁਸਾਰ ਵਿਦਿਆਰਥੀਆਂ ਦੇ ਮਾਪਿਆਂ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੋਵੇਗੀ। ਕਿਉਂਕਿ ਕਰੋਨਾ ਮਹਾਵਾਰੀ ਦੇ ਕਾਰਨ ਕੁਝ ਮਾਪੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਗੁਰੇਜ਼ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸੂਬੇ ਦੇ ਸਾਰੇ ਸਕੂਲਾਂ ਨੂੰ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਪੰਜਾਬ ਸਰਕਾਰ ਵੱਲੋਂ ਸਾਰੇ ਸਕੂਲਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਬੱਚਿਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸਕੂਲ ਦੇ ਵਿੱਚ ਸੈਨੇਟਾਈਜ਼ਰ, ਫੇਸ ਮਾਸਕ, ਸੋਸ਼ਲ ਡਿਸਟੈਂਸ ਦਾ ਵੀ ਧਿਆਨ ਰੱਖਿਆ ਜਾਵੇ। ਕਲਾਸ ਵਿੱਚ ਵੀ ਇੱਕ ਡੈਸਕ ਤੇ ਇਕ ਵਿਦਿਆਰਥੀਆਂ ਨੂੰ ਬੈਠਣ ਦੀ ਇਜਾਜਤ ਦਿੱਤੀ ਜਾਵੇ। ਬੱਚਿਆਂ ਦੇ ਭਵਿੱਖ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ 15 ਅਕਤੂਬਰ ਤੋਂ ਸਕੂਲ ਖੁੱਲਣ ਦਾ ਐਲਾਨ ਹੋਣ ਤੇ ਜਿਥੇ ਬੱਚੇ ਖੁਸ਼ ਹਨ ਉਥੇ ਹੀ ਮਾਪੇ ਵੀ ਖੁਸ਼ ਹੋ ਰਹੇ ਹਨ ।ਕਿਉ ਕਿ ਕਾਫੀ ਲੰਮੇ ਸਮੇਂ ਤੋਂ ਬੱਚੇ ਘਰਾਂ ਵਿੱਚ ਰਹਿ ਕੇ ਹੀ ਆਨਲਾਈਨ ਪੜ੍ਹਾਈ ਕਰ ਰਹੇ ਸਨ।

Check Also

SHO ਵਲੋਂ ਛੁੱਟੀ ਨਾ ਦੇਣ ਦੀ ਜਿੱਦ ਨੇ ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਦੀ ਲਈ ਜਾਨ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਕਿ ਜ਼ਿੱਦੀ ਇਨਸਾਨ ਜ਼ਿੰਦਗੀ ‘ਚ ਬਹੁਤ ਜਿਆਦਾ ਮੁਸੀਬਤਾਂ ਝੱਲਦਾ …