ਆਈ ਤਾਜਾ ਵੱਡੀ ਖਬਰ
ਘਰਾਂ ਦੀਆਂ ਬਹੁਤ ਸਾਰੀਆਂ ਮੁੱਢਲੀਆਂ ਜ਼ਰੂਰਤਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਜੇਕਰ ਰੋਜ਼ਾਨਾ ਪੂਰਾ ਨਾ ਕੀਤਾ ਜਾਵੇ ਤਾਂ ਜਿੰਦਗੀ ਰੁਕੀ ਹੋਈ ਜਾਪਦੀ ਹੈ। ਜਿਸ ਤਰ੍ਹਾਂ ਰੋਜ਼ਾਨਾ ਅਸੀਂ ਭੋਜਨ ਕਰਦੇ ਹਾਂ ਅਤੇ ਵੱਖ-ਵੱਖ ਮੌਸਮਾਂ ਅਨੁਸਾਰ ਕੱਪੜੇ ਪਹਿਨਦੇ ਹਾਂ ਉਸੇ ਤਰ੍ਹਾਂ ਹੀ ਸਾਨੂੰ ਰੋਜ਼ਾਨਾ ਦੇ ਕਈ ਹੋਰ ਕੰਮ-ਕਾਰਜਾਂ ਵਾਸਤੇ ਬਿਜਲੀ ਦੀ ਜ਼ਰੂਰਤ ਪੈਂਦੀ ਹੈ। ਇਸ ਦੇ ਕਾਰਨ ਹੀ ਅਸੀਂ ਆਪਣੇ ਘਰਾਂ ਨੂੰ ਜਗਮਗ ਕਰ ਪਾਉਂਦੇ ਹਾਂ ਅਤੇ ਰਸੋਈ ਤੋਂ ਲੈ ਕੇ ਘਰ ਦੇ ਬਾਕੀ ਦੇ ਕਈ ਕੰਮ ਇਸ ਦੀ ਮਦਦ ਨਾਲ ਹੀ ਸੰਪੂਰਨ ਹੁੰਦੇ ਹਨ।
ਬਿਜਲੀ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਪ੍ਰੇ-ਸ਼ਾ-ਨੀ-ਆਂ ਹੁੰਦੀਆਂ ਹਨ ਜਿਨ੍ਹਾਂ ਦਾ ਨਿਪਟਾਰਾ ਕਰਨ ਵਾਸਤੇ ਹੁਣ ਬਿਜਲੀ ਬੋਰਡ ਵਿਭਾਗ ਵੱਲੋਂ ਇਕ ਅਹਿਮ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਦੇ ਤਹਿਤ ਹੁਣ ਪੰਜਾਬ ਦੇ ਵਿੱਚ ਸਮਾਰਟ ਮੀਟਰਾਂ ਦਾ ਇੱਕ ਨਵਾਂ ਸਿਸਟਮ ਸ਼ੁਰੂ ਕੀਤਾ ਜਾਵੇਗਾ। ਜਿਸ ਅਧੀਨ ਹੁਣ ਖਪਤਕਾਰਾਂ ਦੇ ਘਰਾਂ ਦੇ ਆਮ ਮੀਟਰਾਂ ਦੀ ਥਾਂ ‘ਤੇ ਸਮਾਰਟ ਮੀਟਰ ਲਗਾਏ ਜਾਣਗੇ। ਪਾਵਰਕਾਮ ਵੱਲੋਂ ਕਿਹਾ ਗਿਆ ਹੈ ਕਿ ਇਸ ਦੇ ਨਾਲ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਆਪਣੇ ਆਪ ਹੀ ਹੋ ਜਾਵੇਗਾ।
ਇਨ੍ਹਾਂ ਸਮਾਰਟ ਮੀਟਰਾਂ ਦੀ ਜਾਂਚ ਪੜਤਾਲ ਪਟਿਆਲਾ ਦੀ ਐਮਈ ਲੈਬ ਦੇ ਵਿੱਚ ਮੁਕੰਮਲ ਹੋ ਚੁੱਕੀ ਹੈ। ਪਹਿਲੇ ਪੜਾਅ ਦੇ ਤਹਿਤ ਸਿੰਗਲ ਅਤੇ ਤਿੰਨ ਫੇਜ਼ ਵਿਚ 4.5 ਲੱਖ ਸਮਾਰਟ ਮੀਟਰ ਪਾਵਰਕਾਮ ਵੱਲੋਂ ਲਗਾਏ ਜਾਣਗੇ। ਜਿਸ ਦੇ ਨਾਲ ਬਿਜਲੀ ਦੀ ਵੰਡ ਵਿੱਚ ਪਾਰਦਰਸ਼ਤਾ ਅਤੇ ਕੁਸ਼ਲਤਾ ਆਵੇਗੀ। ਇਹ ਸਮਾਰਟ ਮੀਟਰ ਪ੍ਰੀਪੇਡ ਜਾ ਪੋਸਟਪੇਡ ਮਾਧਿਅਮ ਦੇ ਨਾਲ ਚਲਾਏ ਜਾ ਸਕਣਗੇ। ਜਿਹਨਾਂ ਵਿਚ 50 ਰੁਪਏ ਤੋਂ ਲੈ ਕੇ ਖਪਤ ਕਰ ਸਕਣ ਤੱਕ ਦੀ ਰਕਮ ਦਾ ਰੀਚਾਰਜ ਕਰਵਾਇਆ ਜਾ ਸਕਦਾ ਹੈ
ਅਤੇ ਜ਼ਰੂਰਤ ਨਾ ਹੋਣ ‘ਤੇ ਇਸ ਮੀਟਰ ਨੂੰ ਬੰਦ ਵੀ ਕੀਤਾ ਜਾ ਸਕਦਾ ਹੈ। ਪੈਸੇ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਦੇ ਵਿਚ ਮੀਟਰ ਆਪਣੇ-ਆਪ ਬੰਦ ਹੋ ਜਾਵੇਗਾ। ਇਸ ਦੀ ਸਥਾਪਨਾ ਦਾ ਮੁੱਖ ਉਦੇਸ਼ ਬਿਜਲੀ ਦੀ ਚੋਰੀ, ਲੋਡ ਸਿਸਟਮ, ਬਿੱਲ ਦੀ ਰਸੀਦ ਆਦਿ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਉਣਾ ਹੈ। ਘਰ ਦੀ ਬਿਜਲੀ ਦਾ ਲੋਡ ਪਾਵਰਕਾਮ ਵੱਲੋਂ ਤੈਅ ਕੀਤਾ ਜਾਵੇਗਾ ਅਤੇ ਇਸ ਲੋਡ ਤੋਂ ਵੱਧ ਬਿਜਲੀ ਵਰਤਣ ਉੱਪਰ ਮੀਟਰ ਆਪਣੇ-ਆਪ ਬੰਦ ਹੋ ਜਾਵੇਗਾ ਅਤੇ ਬਿਜਲੀ ਦੀ ਸਾਰੀ ਖਪਤ ਬਿਜਲੀ ਦਫਤਰ ਵਿੱਚ ਬੈਠੇ ਹੋਏ ਅਧਿਕਾਰੀ ਦੇਖ ਸਕਦੇ ਹਨ। ਪਾਵਰਕਾਮ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਪੰਜਾਬ ਦੇ ਵਿਚ 30 ਫੀਸਦੀ ਹੋ ਰਹੀ ਬਿਜਲੀ ਦੀ ਚੋਰੀ ਨੂੰ ਇਸ ਢੰਗ ਨਾਲ ਕਾਬੂ ਕਰ ਲਿਆ ਜਾਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …