ਆਈ ਤਾਜਾ ਵੱਡੀ ਖਬਰ
ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਜੋਅ ਬਾਈਡਨ ਵੱਲੋਂ ਜਿੱਤ ਦਰਜ ਕਰਨ ਤੋਂ ਬਾਅਦ ਹੋ ਰਹੀ ਬਿਆਨ ਬਾਜ਼ੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਤੱਕ ਦੀਆਂ ਇਹ ਰਾਸ਼ਟਰਪਤੀ ਦੀਆਂ ਚੋਣਾਂ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਰਹੀਆਂ ਹਨ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਬਿਆਨ ਬਾਜ਼ੀਆਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਹਾਰ ਚੁੱਕੇ ਟਰੰਪ ਅਜੇ ਵੀ ਆਪਣੀ ਹਾਰ ਨੂੰ ਸਵੀਕਾਰ ਨਹੀਂ ਕਰ ਰਹੇ। ਉਹ ਅਜੇ ਵੀ ਚੋਣ ਨਤੀਜਿਆਂ ਵਿੱਚ ਘਪਲੇ ਦੀ ਗੱਲ ਬਾਤ ਨੂੰ ਲੈ ਕੇ ਆਪਣੀ ਜ਼ਿੱਦ ‘ਤੇ ਅੜੇ ਹੋਏ ਹਨ।
ਇਸ ਗੱਲ ਵਿੱਚ ਆਪਣੇ ਪਤੀ ਟਰੰਪ ਦੀ ਹਮਾਇਤ ਕਰਦਿਆਂ ਉਨ੍ਹਾਂ ਦੀ ਪਤਨੀ ਮੇਲਾਨੀਆ ਨੇ ਵੀ ਚੋਣਾਂ ਦੌਰਾਨ ਘੋ- ਟਾ-ਲਾ ਹੋਣ ਦੀ ਗੱਲ ਆਖ ਦਿੱਤੀ ਹੈ। ਆਪਣੇ ਪਤੀ ਦੀ ਤਰਜ਼ ‘ਤੇ ਬੋਲਦਿਆਂ ਮੇਲਾਨੀਆ ਨੇ ਕਿਹਾ ਕਿ ਇਸ ਵਾਰ ਦੇ ਨਤੀਜੇ ਪੱ-ਖ-ਪਾ-ਤੀ ਰਹੇ ਹਨ। ਇਨ੍ਹਾਂ ਨਤੀਜਿਆਂ ਵਿੱਚ ਪਈਆਂ ਗ਼ੈਰ ਕਾਨੂੰਨੀ ਵੋਟਾਂ ਦੀ ਗਿਣਤੀ ਨਹੀਂ ਕੀਤੀ ਜਾਣੀ ਚਾਹੀਦੀ। ਮੇਲਾਨੀਆ ਨੇ ਇਸ ਸੰਬੰਧੀ ਇੱਕ ਟਵੀਟ ਵੀ ਕੀਤਾ ਜਿਸ ਵਿੱਚ ਉਨ੍ਹਾਂ ਆਖਿਆ ਕਿ ਅਮਰੀਕੀ ਲੋਕ ਨਿਰਪੱਖ ਚੋਣਾਂ ਦੇ ਲਾਇਕ ਹਨ।
ਹਰ ਕਾਨੂੰਨੀ ਵੋਟ ਨੂੰ ਗਿਣਿਆ ਜਾਣਾ ਚਾਹੀਦਾ ਹੈ। ਸਾਨੂੰ ਪੂਰੀ ਪਾਰਦਰਸ਼ਤਾ ਨਾਲ ਆਪਣੇ ਲੋਕਤੰਤਰ ਦੀ ਰੱਖਿਆ ਕਰਨੀ ਚਾਹੀਦੀ ਹੈ। ਬੀਤੇ ਕਈ ਦਿਨਾਂ ਤੋਂ ਟਰੰਪ ਵੱਲੋਂ ਲਗਾਤਾਰ ਵੋਟਾਂ ਦੇ ਨਤੀਜਿਆਂ ਦੌਰਾਨ ਘਪਲੇਬਾਜ਼ੀ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਜਿਸ ਕਾਰਨ ਉਨ੍ਹਾਂ ਨੇ ਅਜੇ ਤੱਕ ਆਪਣੀ ਹਾਰ ਨੂੰ ਸਵੀਕਾਰ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਮੇਲਾਨੀਆ ਦੇ ਟਰੰਪ ਨਾਲ ਸਬੰਧਤ ਕੁਝ ਠੀਕ ਨਹੀਂ ਚੱਲ ਰਹੇ ਤੇ ਅਜਿਹਾ ਲੱਗ ਰਿਹਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਤਲਾਕ ਲੈ ਸਕਦੇ ਹਨ।
ਪਰ ਗੱਲ ਬਾਤ ਦੌਰਾਨ ਮੇਲਨੀਆ ਨੇ ਤਲਾਕ ਸਬੰਧੀ ਲਗਾਈਆਂ ਜਾ ਰਹੀਆਂ ਅਟਕਲਾਂ ਦੇ ਬਾਰੇ ਵਿੱਚ ਕੁਝ ਨਹੀਂ ਕਿਹਾ। ਪਰ ਡੇਲੀ ਮੇਲ ਦੀ ਇੱਕ ਰਿਪੋਰਟ ਦੀ ਮੰਨੀਏ ਤਾਂ ਇਸ ਪਤੀ-ਪਤਨੀ ਦੀ ਸਾਬਕਾ ਸਹਿਯੋਗੀ ਸਟੇਫਨੀ ਵੋਲਕਾਫ ਨੇ ਇਹ ਦਾਅਵਾ ਕੀਤਾ ਹੈ ਕਿ ਮੇਲਾਨੀਆ ਟਰੰਪ ਦੇ ਨਾਲ ਵਿਆਹ ਤੋਂ ਬਾਅਦ ਸਮਝੌਤੇ ਨੂੰ ਲੈ ਗੱਲ ਬਾਤ ਕਰ ਰਹੀ ਹੈ ਜਿਸ ਵਿੱਚ ਉਹ ਪੁੱਤਰ ਬੈਰਨ ਦੇ ਨਾਲ ਜਾਇਦਾਦ ਵਿੱਚ ਬਰਾਬਰ ਦੀ ਹਿੱਸੇਦਾਰੀ ਦੀ ਮੰਗ ਵੀ ਕਰ ਰਹੀ ਹੈ।
ਉਧਰ ਦੂਜੇ ਪਾਸੇ ਟਰੰਪ ਦੀ ਸਾਬਕਾ ਰਾਜਨੀਤਕ ਸਹਿਯੋਗੀ ਓਮਾਰੋਸਾ ਨਿਊਮੈਨ ਦੇ ਅਨੁਸਾਰ 15 ਸਾਲ ਪੁਰਾਣਾ ਟਰੰਪ ਅਤੇ ਮੇਲਾਨੀਆ ਦਾ ਰਿਸ਼ਤਾ ਖ਼ਤਮ ਹੋ ਗਿਆ ਹੈ। ਮੇਲਾਨੀਆ ਤਾਂ ਬਸ ਵ੍ਹਾਈਟ ਹਾਉਸ ਤੋਂ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਜੋ ਉਹ ਟਰੰਪ ਨੂੰ ਤਲਾਕ ਦੇ ਸਕੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …