Breaking News

ਆਖਰ ਕੁਝ ਘੰਟਿਆਂ ਚ ਹੀ ਬਦਲ ਗਈ ਖੇਡ – ਕਿਸਾਨਾਂ ਦੀ ਹੋ ਗਈ ਚੜਤ, ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮਕਸਦ ਨਾਲ ਕਿਸਾਨ ਆਗੂਆਂ ਵੱਲੋਂ 26 ਜਨਵਰੀ ਨੂੰ ਕੀਤੀ ਗਈ ਟਰੈਕਟਰ ਪਰੇਡ ਦੌਰਾਨ ਹੋਈ ਲਾਲ ਕਿਲੇ ਦੀ ਘਟਨਾ ਨੂੰ ਲੈ ਕੇ ਕਿਸਾਨ ਆਗੂਆਂ ਖ਼ਿਲਾਫ਼ ਸ਼ਿ-ਕੰ-ਜਾ ਕੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਭਾਰੀ ਫੋਰਸ ਭੇਜ ਕੇ ਸਭ ਸਰਹੱਦਾਂ ਉਪਰ ਤਾਇਨਾਤ ਕਿਸਾਨਾਂ ਦੇ ਧਰਨੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲਾਲ ਕਿਲੇ ਦੀ ਘਟਨਾ ਨੂੰ ਲੈ ਕੇ ਕਿਸਾਨ ਆਗੂਆਂ ਤੋਂ ਜਵਾਬ ਮੰਗਿਆ ਜਾ ਰਿਹਾ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਟੈਂਟ ਉੱਪਰ ਵੀ ਸਰਕਾਰ ਵੱਲੋਂ ਇਕ ਨੋਟਿਸ ਲਗਾ ਦਿੱਤਾ ਗਿਆ ਸੀ।

ਸਰਕਾਰ ਵੱਲੋਂ ਬਹੁਤ ਸਾਰੇ ਕਿਸਾਨ ਆਗੂਆਂ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਦੇ ਹੁਕਮ ਜਾਰੀ ਕੀਤੇ ਗਏ ਸਨ। ਕੁਝ ਘੰਟਿਆਂ ਵਿੱਚ ਹੀ ਖੇਡ ਬਦਲ ਗਈ ਹੈ ਅਤੇ ਕਿਸਾਨਾਂ ਦੀ ਬੱਲੇ ਬੱਲੇ ਹੋ ਗਈ। 26 ਜਨਵਰੀ ਦੀ ਘਟਨਾ ਤੋਂ ਬਾਅਦ ਰਾਕੇਸ਼ ਟਿਕੈਤ ਵੱਲੋਂ ਦਿੱਤੇ ਗਏ ਭਾਸ਼ਣ ਦਾ ਅਜਿਹਾ ਅਸਰ ਹੋ ਰਿਹਾ ਹੈ, ਜਿਸ ਨਾਲ ਸਰਕਾਰ ਦੀ ਨੀਂਦ ਉੱਡ ਗਈ ਹੈ। ਗਾਜ਼ੀਪੁਰ ਜਿੱਥੇ ਸਰਕਾਰ ਵੱਲੋਂ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਥੇ ਕਿਸਾਨਾਂ ਦੇ ਹੜ੍ਹ ਨੂੰ ਦੇਖਦੇ ਹੋਏ , ਪੁਲਿਸ ਫੋਰਸ ਨੂੰ ਪਿੱਛੇ ਹਟਾ ਦਿੱਤਾ ਗਿਆ ਹੈ।

ਇਹ ਸਭ ਕੁਝ ਰਾਕੇਸ਼ ਟਿਕੈਤ ਦੇ ਜ਼ਜ਼ਬਾਤੀ ਭਾਸ਼ਣ ਦੇ ਕਾਰਨ ਹੀ ਹੋਇਆ ਹੈ ਜਿਸ ਨੇ ਸਰਕਾਰ ਦੀ ਸਾਰੀ ਖੇਡ ਹੀ ਪਲਟ ਕੇ ਰੱਖ ਦਿੱਤੀ ਹੈ। ਕਿਉਂਕਿ ਰਾਕੇਸ਼ ਟਿਕੈਤ ਜ਼-ਜ਼-ਬਾ-ਤੀ ਭਾਸ਼ਣ ਦਿੰਦੇ ਸਮੇਂ ਮੀਡੀਆ ਸਾਹਮਣੇ ਰੋ ਪਏ ਸਨ ਜੋ ਸਭ ਲੋਕਾਂ ਕੋਲੋਂ ਵੇਖਿਆ ਨਹੀਂ ਗਿਆ। ਹੁਣ ਗਾਜੀਪੁਰ ਬਾਰਡਰ ਉੱਪਰ ਮਾਹੌਲ ਸ਼ਾਂਤਮਈ ਬਣ ਚੁੱਕਾ ਹੈ। ਰਾਤ 1:30 ਵਜੇ ਸਾਰੇ ਸੁਰੱਖਿਆ ਬਲ ਵਾਪਸ ਚਲੇ ਗਏ ਤੇ ਉਥੇ ਬਿਜਲੀ ਤੇ ਪਾਣੀ ਦੀ ਸਪਲਾਈ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰ ਵੱਲੋਂ ਜਿਸ ਤਰ੍ਹਾਂ ਬਾਰਡਰਾਂ ਉਪਰ ਸਥਿਤੀ ਤ-ਣਾ-ਅ-ਪੂ-ਰ-ਣ ਕਰ ਦਿੱਤੀ ਗਈ ਸੀ।

ਉਸ ਨੂੰ ਵੇਖਦੇ ਹੋਏ ਵੱਡੀ ਗਿਣਤੀ ਵਿੱਚ ਕਿਸਾਨ ਗਾਜੀਪੁਰ ,ਸਿੰਘੂ ਬਾਰਡਰ ਵੱਲ ਵਧਣ ਲੱਗ ਪਏ। ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਦਿੱਲੀ ਵੱਲ ਵਹੀਰਾਂ ਘੱਤਦੇ ਆ ਰਹੇ ਹਨ। ਦਿੱਲੀ ਦੀ ਘਟਨਾ ਤੋਂ ਬਾਅਦ ਰਾਕੇਸ਼ ਟਿਕੈਤ ਵੱਲੋਂ ਆਖ ਦਿੱਤਾ ਗਿਆ ਸੀ ਕਿ ਉਹ ਕਿਸੇ ਵੀ ਕੀਮਤ ਤੇ ਧਰਨੇ ਨੂੰ ਖ਼ਤਮ ਨਹੀਂ ਕਰਨਗੇ । ਹਰਿਆਣਾ ਦੇ ਕੰਡੇਲਾ ਪਿੰਡ ਦੇ ਕਿਸਾਨਾਂ ਵੱਲੋਂ ਵੀ ਜੀਂਦ ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ ਗਿਆ ਹੈ। ਜਿਥੇ ਪੰਜਾਬ ਹਰਿਆਣਾ ਏਕਤਾ ਦੇ ਨਾਅਰੇ ਲਾਏ ਜਾ ਰਹੇ ਹਨ। ਪੰਜਾਬ ਦੇ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ ਅਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਲੋਕਾਂ ਨੂੰ ਕਿਸਾਨਾਂ ਦਾ ਸਾਥ ਦੇਣ ਲਈ, ਅੰਦੋਲਨ ਨੂੰ ਬਚਾਉਣ ਲਈ ਦਿੱਲੀ ਬਾਰਡਰਾਂ ਵੱਲ ਪਹੁੰਚਣ ਦੀ ਅਪੀਲ ਕੀਤੀ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਹੈ ,ਉਹ ਇਥੋਂ ਨਹੀਂ ਜਾਣਗੇ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …