Breaking News

ਆਖਰ ਇਹਨਾਂ ਗਰੀਬਾਂ ਦੇ ਹੱਕ ਚ ਕੈਪਟਨ ਨੇ ਕਰਤਾ ਵੱਡਾ ਐਲਾਨ , ਲੋਕਾਂ ਚ ਛਾ ਗਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇਨਸਾਨ ਨੂੰ ਧਰਤੀ ਉਪਰ ਜੀਣ ਵਾਸਤੇ ਤਿੰਨ ਮੁੱਢਲੀਆਂ ਲੋੜਾਂ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਤਿੰਨਾਂ ਲੋੜਾਂ ਦੇ ਵਿਚ ਰੋਟੀ, ਕੱਪੜਾ ਅਤੇ ਮਕਾਨ ਸ਼ਾਮਲ ਹਨ। ਇਨਸਾਨ ਆਪਣੀ ਰੋਜ਼ਾਨਾ ਦੀ ਭੁੱਖ ਮਿਟਾਉਣ ਦੇ ਲਈ ਰੋਟੀ ਦਾ ਸਹਾਰਾ ਲੈਂਦਾ ਹੈ। ਆਪਣਾ ਤਨ ਢੱਕਣ ਅਤੇ ਵੱਖ-ਵੱਖ ਮੌਸਮਾਂ ਦੇ ਤਾਪਮਾਨ ਤੋਂ ਆਪਣੇ ਸਰੀਰ ਨੂੰ ਬਚਾਉਣ ਦੇ ਲਈ ਕੱਪੜੇ ਦਾ ਇਸਤੇਮਾਲ ਕਰਦਾ ਹੈ। ਪਰ ਉਸ ਨੂੰ ਇੱਕ ਪੱਕੀ ਜਗ੍ਹਾ ਉਪਰ ਰਹਿਣ ਵਾਸਤੇ ਰੈਣ-ਬਸੇਰੇ ਭਾਵ ਮਕਾਨ ਦੀ ਜ਼ਰੂਰਤ ਹੁੰਦੀ ਹੈ। ਅੱਜ ਵੀ ਦੇਸ਼ ਅੰਦਰ ਬਹੁਤ ਸਾਰੇ ਸ਼ਹਿਰਾਂ ਵਿਚ ਲੋਕ ਝੁੱਗੀ ਝੌਂਪੜੀਆਂ ਦੇ ਵਿੱਚ ਰਹਿਣ ਲਈ ਮ-ਜ਼-ਬੂ-ਰ ਹਨ।

ਪਰ ਪੰਜਾਬ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਇੱਕ ਅਹਿਮ ਐ-ਲਾ-ਨ ਕਰਦੇ ਹੋਏ ਇਹਨਾਂ ਦੀਆਂ ਝੁੱਗੀ ਝੌਂਪੜੀਆਂ ਨੂੰ ਮਕਾਨਾਂ ਦੇ ਵਿੱਚ ਤਬਦੀਲੀ ਕਰਨ ਦਾ ਹੁ-ਕ-ਮ ਜਾਰੀ ਕੀਤਾ ਹੈ। ਜਿਸ ਵਿਚ ਝੁੱਗੀ ਝੌਂਪੜੀ ਵਿਕਾਸ ਪ੍ਰੋਗਰਾਮ ਬਸੇਰਾ ਦੇ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਫਰੀਦਕੋਟ, ਸੰਗਰੂਰ, ਮੋਗਾ, ਬਠਿੰਡਾ, ਪਟਿਆਲਾ, ਅਤੇ ਫਾਜ਼ਿਲਕਾ ਦੇ ਵਿਚ ਝੁੱਗੀ ਝੌਂਪੜੀਆਂ ਦੇ ਨਿਵਾਸੀਆਂ ਨੂੰ ਮਾਲਕਾਨਾ ਹੱਕ ਦਿੱਤੇ ਜਾਣਗੇ। ਇਸ ਗੱਲ ਦਾ ਐਲਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿਨ ਸੋਮਵਾਰ ਨੂੰ ਇਕ ਉੱਚ ਪੱਧਰੀ ਵ-ਰ-ਚੂ-ਅ-ਲ ਮੀਟਿੰਗ ਦੌਰਾਨ ਕੀਤਾ ਗਿਆ।

ਜਿਸ ਦੇ ਨਾਲ 12 ਝੁੱਗੀ ਝੌਂਪੜੀਆਂ ਦੇ ਵਿੱਚ ਰਹਿਣ ਵਾਲੇ ਤਕਰੀਬਨ 3,245 ਵਿਅਕਤੀਆਂ ਨੂੰ ਲਾਭ ਪੁੱਜੇਗਾ। ਉੱਥੇ ਹੀ 2 ਮੀਟਿੰਗਾਂ ਦੌਰਾਨ ਇਕ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਦੇ 4,705 ਘਰਾਂ ਨੂੰ ਮਾਲਕਾਨਾ ਹੱਕ ਦੇਣ ਦੀ ਮ-ਨ-ਜ਼ੂ-ਰੀ ਦਿੱਤੀ ਗਈ ਹੈ। ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਇਸੇ ਸਾਲ ਸਤੰਬਰ ਤੱਕ ਅਜਿਹੇ 40 ਹਜ਼ਾਰ ਘਰਾਂ ਦੇ ਮਾਲਕਾਨਾ ਹੱਕ ਦਿੱਤੇ ਜਾਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਪੰਜਾਬ ਦੇ ਅੰਦਰ ਚੱਲ ਰਹੀ ਇੱਕ ਸਕੀਮ ਪੰਜਾਬ ਸਲੱਮ ਡਿਵੈਲਪਰਜ਼ ਪ੍ਰੋਪਰਾਈਟਰੀ ਰਾਈਟਸ ਐਕਟ 1 ਅਪ੍ਰੈਲ 2020 ਦੇ ਤਹਿਤ ਝੁੱਗੀ ਝੌਂਪੜੀ ਵਿਚ ਰਹਿਣ ਵਾਲੇ ਲੋਕਾਂ ਦੇ ਸ਼ਹਿਰੀ ਖੇਤਰ ਦੇ ਹਿੱਸੇ ਵਿਚਲੀ ਜ਼ਮੀਨ ਵਾਲੇ ਘਰ ਇਸ ਸਕੀਮ ਲਈ ਪਾਤਰ ਹੋਣਗੇ। ਪਰ ਜਿਨ੍ਹਾਂ ਲਾਭਪਾਤਰੀਆਂ ਨੂੰ ਮਕਾਨਾਂ ਦੇ ਹੱਕ ਮਿਲਣਗੇ ਉਹ ਆਉਣ ਵਾਲੇ 30 ਸਾਲਾਂ ਤੱਕ ਇਸ ਜ਼ਮੀਨ ਨੂੰ ਕਿਸੇ ਦੇ ਨਾਮ ਨਹੀਂ ਕਰ ਸਕਦੇ ਭਾਵ ਕਿ ਨਹੀਂ ਵੇਚ ਸਕਦੇ। ਪੰਜਾਬ ਦੀ ਸੂਬਾ ਸਰਕਾਰ ਵੱਲੋਂ ਕੀਤੇ ਗਏ ਇਸ ਅਹਿਮ ਐਲਾਨ ਦੇ ਨਾਲ ਝੁੱਗੀ ਝੌਂਪੜੀ ਵਿੱਚ ਰਹਿਣ ਵਾਲੇ ਲੋਕਾਂ ਦੇ ਚਿਹਰਿਆਂ ਉਪਰ ਰੌਣਕ ਆ ਗਈ ਹੈ।

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …