30 ਸਤੰਬਰ ਤਕ ਇੰਡੀਆ ਚ ਹੋ ਗਿਆ ਇਹ ਵੱਡਾ ਐਲਾਨ
ਦੇਸ਼ ਭਰ ਦੀਆਂ ਰੈਗੂਲਰ ਰੇਲਗੱਡੀਆਂ ਹੁਣ 30 ਸਤੰਬਰ ਤਕ ਨਹੀਂ ਚੱਲਣਗੀਆਂ। ਫਿਲਹਾਲ ਸਿਰਫ਼ 15 ਜੋੜੀਆਂ ਰਾਜਧਾਨੀ ਅਤੇ 100 ਜੋੜੀਆਂ ਸਪੈਸ਼ਨ ਰੇਲਗੱਡੀਆਂ ਹੀ ਚਲਦੀਆਂ ਰਹਿਣਗੀਆਂ। ਰੇਲ ਮੰਤਰਾਲੇ ਨੇ ਇਸ ਨਾਲ ਜੁੜੀ ਸੂਚਨਾ ਜਾਰੀ ਕਰ ਦਿੱਤੀ ਹੈ। ਕੋਰੋਨਾ ਮਹਾਮਾਰੀ ਨੂੰ ਲੈ ਕੇ 22 ਮਾਰਚ ਤੋਂ ਰੈਗੂਲਰ ਰੇਲਗੱਡੀਆਂ ਰੱਦ ਹਨ। ਰੇਲਵੇ ਨੇ ਪਹਿਲਾਂ 12 ਅਗਸਤ ਤਕ ਇਨ੍ਹਾਂ ਨੂੰ ਨਾ ਚਲਾਉਣ ਦਾ ਐਲਾਨ ਕੀਤਾ ਸੀ। ਹੁਣ ਸੋਮਵਾਰ ਨੂੰ 30 ਸਤੰਬਰ ਤਕ ਰੇਲਗੱਡੀਆਂ ਨੂੰ ਰੱਦ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ। ਇਸ ਨਾਲ ਰੇਲ ਯਾਤਰੀਆਂ ਨੂੰ ਮਾ ਯੂ -ਸੀ ਹੱਥ ਲੱਗੀ ਹੈ।
90 ਹੋਰ ਸਪੈਸ਼ਲ ਰੇਲਗੱਡੀਆਂ ਨੂੰ ਚਲਾਉਣ ‘ਤੇ ਨਹੀਂ ਲੱਗੀ ਮੋਹਰ
12 ਅਗਸਤ ਤੋਂ ਬਾਅਦ 90 ਹੋਰ ਸਪੈਸ਼ਲ ਰੇਲਗੱਡੀਆਂ ਨੂੰ ਚਲਾਉਣ ਦੀ ਯੋਜਨਾ ਸੀ। ਇਨ੍ਹਾਂ ‘ਚ ਹਾਵੜਾ-ਇੰਦੌਰ-ਸ਼ਿਪਰਾ ਐਕਸਪ੍ਰੈਸ, ਸਿਆਲਦਾ, ਅੰਮ੍ਰਿਤਸਰ ਜੱਲਿਆਂਵਾਲਾ ਬਾਗ਼ ਐਕਸਪ੍ਰੈਸ ਸਮੇਤ ਦੇਸ਼ ਭਰ ਦੇ ਕਈ ਰੂਟਾਂ ਦੀਆਂ ਰੇਲਗੱਡੀਆਂ ਸ਼ਾਮਲ ਸਨ ਪਰ ਰੇਲਵੇ ਬੋਰਡ ਨੇ ਇਨ੍ਹਾਂ ਰੇਲਗੱਡੀਆਂ ਨੂੰ ਚਲਾਉਣ ਦੀ ਮਨਜ਼ੂਰੀ ‘ਤੇ ਮੋਹਰ ਨਹੀਂ ਲਗਾਈ।
ਰੇਲਗੱਡੀਆਂ ਘੱਟ ਹੋਣ ਕਾਰਨ ਕਨਫਰਮ ਸੀਟ ਮਿਲਣ ‘ਚ ਹੋ ਰਹੀ ਦਿੱਕਤ
ਰੇਲਵੇ ਦਾ ਮੰਨਣਾ ਹੈ ਕਿ ਯਾਤਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਮੌਜੂਦਾ ਰੇਲਗੱਡੀਆਂ ਹੀ ਪੂਰੀਆਂ ਹਨ। ਪਰ ਰੇਲਗੱਡੀਆਂ ਦੀ ਗਿਣਤੀ ਪਹਿਲਾਂ ਦੀ ਤੁਲਨਾ ‘ਚ ਕਾਫ਼ੀ ਘੱਟ ਹੋਣ ਕਾਰਨ ਸਪੈਸ਼ਲ ਟਰੇਨਾਂ ‘ਚ ਹੁਣ ਕਨਫਰਮ ਸੀਟ ਮਿਲਣੀ ਮੁਸ਼ਕਿਲ ਹੋ ਗਈ ਹੈ। ਧਨਬਾਦ ‘ਚੋਂ ਲੰਘਣ ਵਾਲੀ ਹਾਵੜਾ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ, ਹਾਵੜਾ-ਜੋਧਪੁਰ ਐਕਸਪ੍ਰੈਸ, ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈਸ ਅਤੇ ਕੋਲਕਾਤਾ-ਅੰਮ੍ਰਿਤਸਰ-ਦੁਰਗਿਆਨਾ ਐਕਸਪ੍ਰੈਸ ‘ਚ ਇਸ ਪੂਰੇ ਮਹੀਨੇ ਸੀਟ ਖ਼ਾਲੀ ਨਹੀਂ ਹੈ।
ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮ – ਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।