ਆਈ ਤਾਜਾ ਵੱਡੀ ਖਬਰ
ਇਸ ਸਾਲ ਲਾਕਡਾਊਨ ਦੇ ਸ਼ੁਰੂਆਤੀ ਦਿਨਾਂ ਦੇ ਵਿਚ ਮੌਸਮ ਕਾਫ਼ੀ ਸਾਫ਼ ਹੋ ਗਿਆ ਸੀ। ਉਸ ਦਾ ਕਾਰਨ ਸੀ ਪ੍ਰਦੂਸ਼ਣ ਦਾ ਘਟਣਾ। ਕਿਉਂਕਿ ਸਾਰੇ ਲੋਕ ਆਪੋ-ਆਪਣੇ ਘਰਾਂ ਦੇ ਵਿੱਚ ਬੈਠੇ ਸਨ, ਮੋਟਰ ਗੱਡੀਆਂ ਨਹੀਂ ਚੱਲਦੀਆਂ ਸਨ ਅਤੇ ਨਾ ਹੀ ਖੇਤਾਂ ਵਿਚਲੀ ਰਹਿੰਦ-ਖੂੰਹਦ ਨੂੰ ਅੱਗ ਲਗਾ ਰਹੀ ਸੀ। ਪਰ ਹੁਣ ਜਿੱਦਾਂ ਜਿੱਦਾਂ ਝੋਨੇ ਦੀ ਕਟਾਈ ਦਾ ਸੀਜ਼ਨ ਨਜ਼ਦੀਕ ਆ ਰਿਹਾ ਹੈ ਉਵੇਂ-ਉਵੇਂ ਪ੍ਰਦੂਸ਼ਣ ਦੇ ਵਧਣ ਦਾ ਖਦਸ਼ਾ ਵੱਧ ਰਿਹਾ ਹੈ।
ਅਕਤੂਬਰ ਤੋਂ ਲੈ ਕੇ ਜਨਵਰੀ ਮਹੀਨੇ ਤੱਕ ਖੇਤਾਂ ਵਿਚਲੀ ਰਹਿੰਦ ਖੂੰਦ ਨੂੰ ਅੱਗ ਲਗਾਉਣ ਨਾਲ ਪ੍ਰਦੂਸ਼ਨ ਦਾ ਪੱਧਰ ਇੰਨਾਂ ਕੁ ਵੱਧ ਜਾਂਦਾ ਹੈ ਕਿ ਆਮ ਇਨਸਾਨ ਦਾ ਵੀ ਸਾਹ ਘੁੱਟਣ ਲੱਗ ਪੈਂਦਾ ਹੈ। ਜਿਸ ਦਾ ਸਭ ਤੋਂ ਵੱਧ ਮਾਰੂ ਅਸਰ ਦਿੱਲੀ ਦੇ ਵਿਚ ਹੁੰਦਾ ਹੈ ਜਿਸਦਾ ਕਾਰਨ ਹੁੰਦਾ ਹੈ ਗੁਆਂਢੀ ਸੂਬਿਆਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਖੇਤਾਂ ਵਿਚਲੀ ਪਰਾਲੀ ਨੂੰ ਅੱਗ ਲਗਾਉਣਾ।
ਪਰ ਇਸ ਵਾਰ ਦਿੱਲੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ। ਹੁਣ ਪੂਸਾ ਦੇ ਵਿਗਿਆਨੀਆਂ ਨੇ ਦਿੱਲੀ ਸਰਕਾਰ ਦੀ ਮਦਦ ਦੇ ਨਾਲ ਅਜਿਹੀ ਦਵਾਈ ਤਿਆਰ ਕੀਤੀ ਹੈ ਜੋ ਮਹਿਜ਼ 15 ਦਿਨਾਂ ਵਿੱਚ ਝੋਨੇ ਦੀ ਪਰਾਲੀ ਨੂੰ ਖਾਦ ਵਿਚ ਤਬਦੀਲ ਕਰ ਦੇਵੇਗੀ। ਇਸ ਖਾਦ ਨਾਲ ਜ਼ਮੀਨ ਨੂੰ ਫ਼ਾਇਦਾ ਹੋਏਗਾ, ਫ਼ਸਲੀ ਝਾੜ ਵਧੇਗਾ ਅਤੇ ਨਾਲ ਹੀ ਪ੍ਰਦੂਸ਼ਣ ਹੋਣ ਦਾ ਖਤਰਾ ਟਲ ਜਾਏਗਾ।
ਇਸ ਦਵਾਈ ਦਾ ਨਿਰੀਖਣ ਖੁਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਗਿਆ ਹੈ। ਇਸ ਦਵਾਈ ਦੇ ਵਿਚ ਮੁੱਖ ਤੌਰ ਤੇ ਗੁੜ ਅਤੇ ਵੇਸਣ ਨੂੰ ਵਰਤਿਆ ਗਿਆ ਹੈ ਜਿਸਦੇ ਤਿਆਰ ਕੀਤੇ ਘੋਲ ਨੂੰ ਪਰਾਲੀ ਉੱਤੇ ਛਿੜਕਣ ਤੋਂ ਬਾਅਦ ਪਰਾਲੀ ਸੜਨੀ ਸ਼ੁਰੂ ਹੋ ਜਾਵੇਗੀ। ਜੇਕਰ ਇਸ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਚਾਰ ਕੈਪਸੂਲ ਦਵਾਈ ਦੀ ਕੀਮਤ 20 ਰੁਪਏ ਹੈ ਜਿਸ ਤੋਂ ਕਿਸਾਨ ਤਕਰੀਬਨ 25 ਲੀਟਰ ਰਸਾਇਣਕ ਘੋਲ ਤਿਆਰ ਕਰ ਸਕਦਾ ਹੈ।
ਦਿੱਲੀ ਦੇ ਕਿਸਾਨਾਂ ਲਈ ਖੁਸ਼ਖਬਰੀ ਦੀ ਗੱਲ ਹੈ ਕਿ ਇਹ ਦਵਾਈ ਦਿੱਲੀ ਦੇ ਕਿਸਾਨਾਂ ਨੂੰ ਮੁਫਤ ਦਿੱਤੀ ਜਾਵੇਗੀ ਅਤੇ ਨਾਲ ਹੀ ਛਿੜਕਾਅ ਕਰਨ ਲਈ ਮਸ਼ੀਨ ਵੀ ਮੁਫ਼ਤ ਵਿੱਚ ਮੁਹੱਈਆ ਕਰਵਾਉਣ ਲਈ ਆਖਿਆ ਗਿਆ ਹੈ। ਕਿਉਂਕਿ ਦਿੱਲੀ ਵਿੱਚ ਖੇਤੀ ਰਕਬਾ ਘੱਟ ਹੈ ਅਤੇ ਸਿਰਫ 20 ਲੱਖ ਰੁਪਏ ਦੀ ਲਾਗਤ ਦੇ ਨਾਲ ਇਸ ਯੋਜਨਾ ਨੂੰ ਅਪਨਾਇਆ ਜਾ ਸਕਦਾ ਹੈ। ਇਸ ਦਵਾਈ ਦਾ ਉਤਪਾਦਨ 5 ਅਕਤੂਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ ਜਿਸ ਵਿੱਚ ਮੁੱਖ ਮੰਤਰੀ ਪ੍ਰਦੂਸ਼ਣ ਵਿਰੁੱਧ ਇਕ ਅਭਿਆਨ ਦੀ ਸ਼ੁਰੂਆਤ ਵੀ ਕਰਨਗੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …