ਆਈ ਤਾਜਾ ਵੱਡੀ ਖਬਰ
ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਵੱਲੋਂ ਆਪਣੀਆਂ ਸਰਹੱਦਾਂ ਤੇ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ ਅਤੇ ਅੰਤਰਰਾਸ਼ਟਰੀ ਉਡਾਨਾਂ ਉਪਰ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਅਤੇ ਡੈਲਟਾ ਵੈਰੀਐਂਟ ਦੇ ਕੇਸਾਂ ਨੂੰ ਦੇਖਦੇ ਹੋਏ ਵੀ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਉਪਰ ਅਣਮਿਥੇ ਸਮੇਂ ਲਈ ਰੋਕ ਲਗਾ ਦਿਤੀ ਗਈ ਸੀ। ਜਿਸ ਕਾਰਨ ਵਿਦੇਸ਼ਾਂ ਵਿਚ ਜਾਣ ਵਾਲੇ ਬਹੁਤ ਸਾਰੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕੁਝ ਖਾਸ ਸਮਝੌਤਿਆਂ ਦੇ ਤਹਿਤ ਕੁਝ ਖਾਸ ਉਡਾਨਾਂ ਨੂੰ ਹੀ ਚਾਲੂ ਰੱਖਿਆ ਗਿਆ ਹੈ।
ਹੁਣ ਇਸ ਦੇਸ਼ ਵੱਲੋਂ ਵੀ ਭਾਰਤ ਲਈ 21 ਸਤੰਬਰ ਤੱਕ ਇਹ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸ ਬਾਰੇ ਇਹ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਕੈਨੇਡਾ ਵੱਲੋਂ ਆਪਣੀਆਂ ਸਰਹੱਦਾਂ ਤੇ ਚੌਕਸੀ ਨੂੰ ਵਧੇਰੇ ਵਧਾਇਆ ਗਿਆ ਹੈ। ਉਥੇ ਹੀ ਅਮਰੀਕਾ ਤੋਂ ਗ਼ੈਰ-ਜ਼ਰੂਰੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਜਿਨ੍ਹਾਂ ਦਾ ਕਰੋਨਾ ਟੀਕਾਕਰਨ ਹੋਇਆ ਹੋਵੇਗਾ। ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਜਿੱਥੇ ਕੈਨੇਡਾ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਉਪਰ ਰੋਕ ਲਗਾਈ ਸੀ,ਉਥੇ ਹੀ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਉਪਰ ਲੱਗੀ ਹੋਈ ਪਾਬੰਦੀ ਨੂੰ 21 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ।
ਕਰੋਨਾ ਦੀ ਦੂਜੀ ਲਹਿਰ ਅਤੇ ਡੈਲਟਾ ਵੈਰੀਐਂਟ ਕਾਰਨ ਇਹ ਪਾਬੰਦੀ ਪਹਿਲਾਂ 22 ਅਪ੍ਰੈਲ ਨੂੰ ਲਗਾਈ ਗਈ ਸੀ ਜਿਸ ਨੂੰ ਕਈ ਵਾਰ ਵਧਾਇਆ ਜਾ ਚੁੱਕਿਆ ਹੈ। ਇਸ ਪਾਬੰਦੀ ਨੂੰ ਵਿੱਚੋਂ ਕਈ ਵਾਰ ਹਟਾ ਵੀ ਦਿੱਤਾ ਗਿਆ ਸੀ ਲੇਕਿਨ ਹੁਣ ਫੇਰ ਪੰਜਵੀਂ ਵਾਰ ਇਹ ਪਾਬੰਦੀ ਵਧਾ ਦਿੱਤੀ ਗਈ ਹੈ। ਕੈਨੇਡਾ ਸਿੱਧੀਆ ਜਾਣ ਵਾਲੀਆਂ ਉਡਾਨਾਂ ਉੱਪਰ ਪਾਬੰਦੀ 21 ਅਗਸਤ ਤਕ ਲਾਗੂ ਰੱਖੀ ਗਈ ਸੀ ਜਿਸ ਨੂੰ ਹੁਣ ਇੱਕ ਮਹੀਨੇ ਲਈ ਹੋਰ ਵਧਾ ਕੇ 21 ਸਤੰਬਰ ਤੱਕ ਕਰ ਦਿੱਤਾ ਗਿਆ ਹੈ।
ਕੈਨੇਡਾ ਦੀ ਜਨਤਕ ਸੇਧ ਏਜੰਸੀ ਦੀ ਸਿਹਤ ਸਲਾਹ ਦੇ ਆਧਾਰ ਤੇ ਭਾਰਤ ਤੋਂ ਕੈਨੇਡਾ ਲਈ ਸਾਰੀਆਂ ਸਿੱਧੀਆ ਕਮਰਸ਼ੀਅਲ ਅਤੇ ਨਿੱਜੀ ਉਡਾਨਾਂ ਤੇ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਇਸ ਬਾਰੇ ਜਾਣਕਾਰੀ ਕੈਨੇਡਾ ਦੇ ਟਰਾਂਸਪੋਰਟ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਹੈ। ਇਹ ਪਾਬੰਦੀਆਂ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਵਧਾਈਆਂ ਗਈਆਂ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …