ਆਈ ਤਾਜਾ ਵੱਡੀ ਖਬਰ
ਇਸ ਵੇਲੇ ਦੀ ਵੱਡੀ ਮਾੜੀ ਖਬਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆ ਰਹੀ ਹੈ ਜਿਸ ਦੇ ਆਉਣ ਨਾਲ ਸੋਗ ਦੀ ਲਹਿਰ ਦੌੜ ਗਈ ਹੈ। ਕਈ ਲੋਕ ਇਸ ਸੰਸਾਰ ਤੇ ਆ ਕੇ ਆਪਣਾ ਜੀਵਨ ਸਫਲ ਕਰ ਜਾਂਦੇ ਹਨ। ਅਤੇ ਲੋਕਾਂ ਦੇ ਦਿੱਲਾਂ ਦੇ ਅੰਦਰ ਆਪਣੀ ਵਿ ਲੱ ਖ ਣ ਜਗ੍ਹਾ ਬਣਾ ਕੇ ਚਲੇ ਜਾਂਦੇ ਹਨ ਅਜਿਹੀ ਇਕ ਮਹਾਨ ਸ਼ਖਸ਼ੀਅਤ ਦੀ ਰਾਤੀ ਮੌਤ ਹੋ ਗਈ ਹੈ। ਜਿਸ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਦੇ ਦਿੱਲਾਂ ਅੰਦਰ ਸੋਗ ਛਾ ਗਿਆ ਹੈ।
ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇ ਸੇਵਕ, ਅੰਮ੍ਰਿਤ ਵੇਲੇ ਤਕਰੀਬਨ 50 ਸਾਲ ਤੋਂ ਗੁਰੂ ਮਹਾਰਾਜ ਨੇ ਸਵਯੇ ਪੜਨ ਦੀ ਸੇਵਾ ਕਰਦੇ ਆ ਰਹੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਸਦੀਵੀ ਵਿਛੋੜਾ ਦੇ ਗਏ ਹਨ। ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦਾ ਦੇਹਾਂਤ ਹੋ ਗਿਆ ਹੈ। ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਬੇ ਸਮੇਂ ਤੋਂ ਅੰਮ੍ਰਿਤ ਵੇਲੇ ਪ੍ਰਕਾਸ਼ ਹੋਣ ਸਮੇਂ ਸਵੈਯੇ ਪੜ੍ਹਨ ਦੀ ਸੇਵਾ ਨਿਭਾਉਂਦੇ ਰਹੇ ਅਤੇ ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਤੇ ਪਟਨਾ ਸਾਹਿਬ ਬੋਰਡ ਦੇ ਮੈਂਬਰ ਵੀ ਸਨ।
ਪਿਛਲੇ ਲੰਮੇ ਸਮੇਂ ਤੋਂ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਕੋਰੋਨਾ ਤੋਂ ਪੀੜਤ ਹੋਏ ਸਨ ਜਿਨ੍ਹਾਂ ਦਾ ਦੇਰ ਰਾਤ ਦੇਹਾਂਤ ਹੋ ਗਇਆ।ਇਸ ਖਬਰ ਦੇ ਆਉਣ ਨਾਲ ਸਾਰੇ ਇਲਾਕੇ ਦੇ ਅੰਦਰ ਸੋਗ ਛਾ ਗਿਆ ਹੈ। ਸੰਗਤਾਂ ਓਹਨਾ ਦੀ ਸ਼ਾਂਤੀ ਦੇ ਵਾਸਤੇ ਗੁਰੂ ਚਰਨਾਂ ਦੇ ਵਿਚ ਅਰਦਾਸ ਕਰ ਰਹੀਆਂ ਹਨ। ਗੁਰੂ ਰਾਮਦਾਸ ਜੀ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਨ ਪ੍ਰਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਨ ਜੀ। ਪੰਜਾਬ ਨਿਊਜ਼ ਅਦਾਰਾ ਭਾਈ ਸਾਹਿਬ ਦੀ ਅਚਾਨਕ ਹੋਈ ਮੌਤ ਤੇ ਦੁੱਖ ਪ੍ਰਗਟ ਕਰਦਾ ਹੈ ਅਤੇ ਉਹਨਾਂ ਦੁਆਰਾ ਕੀਤੀਆਂ ਸੇਵਾਵਾਂ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਦੀ ਸ਼ਾਂਤੀ ਵਾਸਤੇ ਗੁਰੂ ਸਾਹਿਬਾਨ ਦੇ ਚਰਨਾਂ ਵਿਚ ਅਰਦਾਸ ਕਰਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …