ਆਈ ਤਾਜਾ ਵੱਡੀ ਖਬਰ
ਪਿਛਲੇ ਸਾਲ ਤੋਂ ਕੋਰੋਨਾ ਵਾਇਰਸ ਦੀ ਬਿਮਾਰੀ ਨੇ ਅਕਤੂਬਰ ਮਹੀਨੇ ਵਿੱਚ ਚੀਨ ਦੇ ਵੁਹਾਨ ਸ਼ਹਿਰ ਵਿਚ ਦਸਤਕ ਦਿੱਤੀ ਸੀ। ਇੱਥੋਂ ਇਹ ਬਿਮਾਰੀ ਬੇਕਾਬੂ ਹੁੰਦੀ ਹੋਈ ਹੌਲੀ-ਹੌਲੀ ਪੂਰੇ ਸੰਸਾਰ ਵਿਚ ਫੈਲ ਗਈ। ਇਸ ਦਾ ਪਸਾਰ ਇੰਨੀ ਤੇਜ਼ੀ ਦੇ ਨਾਲ ਹੋਇਆ ਕਿ ਕਿਸੇ ਵੀ ਸਿਹਤ ਸੰਸਥਾ ਨੂੰ ਇਸ ਬਾਰੇ ਕੋਈ ਉਘ-ਸੁਘ ਨਹੀਂ ਲੱਗੀ। ਇਸ ਤੋਂ ਬਚਾਅ ਵਾਸਤੇ ਵਿਸ਼ਵ ਪੱਧਰ ਉਤੇ ਵੱਖ-ਵੱਖ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਇਸ ਬਿਮਾਰੀ ਦੀ ਆਈ ਹੋਈ ਦੂਜੀ ਵੱਡੀ ਲਹਿਰ ਨੇ ਕਈ ਦੇਸ਼ਾਂ ਦੇ ਵਿਚ ਆਪਣਾ ਕਹਿਰ ਵਰਸਾ ਦਿੱਤਾ ਹੈ।
ਪਰ ਬ੍ਰਿਟੇਨ ਦੇ ਵਿਚ ਇਸ ਲਹਿਰ ਦਾ ਸਭ ਤੋਂ ਵੱਧ ਅਸਰ ਦੇਖਿਆ ਜਾ ਰਿਹਾ ਹੈ ਜਿਥੇ ਕੋਰੋਨਾ ਵਾਇਰਸ ਕਾਬੂ ਤੋਂ ਬਾਹਰ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਬ੍ਰਿਟੇਨ ਦੇ ਸਿਹਤ ਸਕੱਤਰ ਮੈਟ ਹੈਨਕੌਕ ਨੇ ਕੀਤੀ ਹੈ। ਇਸ ਨੂੰ ਦੇਖਦੇ ਹੋਏ ਹੁਣ ਬਹੁਤ ਸਾਰੇ ਦੇਸ਼ਾਂ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਹਵਾਈ ਉਡਾਣਾਂ ਉਪਰ ਪਾਬੰਦੀ ਲਗਾ ਦਿੱਤੀ ਹੈ ਅਤੇ ਹੁਣ ਭਾਰਤ ਨੇ ਵੀ ਬ੍ਰਿਟੇਨ ਤੋਂ ਆਉਣ ਵਾਲੀਆਂ ਫਲਾਈਟਾਂ ਨੂੰ ਰੱਦ ਕਰ ਦਿੱਤਾ ਹੈ। ਭਾਰਤ ਨੇ ਯੂ ਕੇ ਤੋਂ ਆਉਣ ਵਾਲੀਆਂ ਤਮਾਮ ਹਵਾਈ ਉਡਾਨਾਂ ਨੂੰ 31 ਦਸੰਬਰ 2020 ਤੱਕ ਮੁਅੱਤਲ ਕਰ ਦਿੱਤਾ ਹੈ।
ਇਹ ਪਾਬੰਦੀ ਅੱਜ ਰਾਤ ਦੇ 12 ਵਜੇ ਤੋਂ ਬਾਅਦ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਹੁਣ ਤੱਕ ਭਾਰਤ ਆ ਰਹੇ ਯਾਤਰੀਆਂ ਦੇ ਲਈ ਆਰਟੀਪੀਸੀਆਰ ਟੈਸਟ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਸਾਰਾ ਕੁੱਝ ਬ੍ਰਿਟੇਨ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਕੀਤਾ ਗਿਆ। ਇਸ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੇਂਦਰ ਸਰਕਾਰ ਨੂੰ ਇਕ ਟਵੀਟ ਵੀ ਕੀਤਾ ਗਿਆ ਸੀ ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ਬ੍ਰਿਟੇਨ ਵਿੱਚ ਕੋਰੋਨਾ ਦੀ ਨਵੀਂ ਲਹਿਰ ਦਾ ਪਤਾ ਲੱਗਾ ਹੈ
ਜੋ ਕਿ ਇੱਕ ਸੁਪਰ ਸਪਰੈਡਰ ਹੈ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਯੂ ਕੇ ਤੋਂ ਸਾਰੀਆਂ ਉਡਾਨਾਂ ਉੱਤੇ ਤੁਰੰਤ ਪਾਬੰਦੀ ਲਗਾਈ ਜਾਵੇ। ਇਸ ਤੋਂ ਪਹਿਲਾਂ ਹੋਰ ਬਹੁਤ ਸਾਰੇ ਦੇਸ਼ਾਂ ਵੱਲੋਂ ਵੀ ਬ੍ਰਿਟੇਨ ਤੋਂ ਆਉਣ ਵਾਲੀਆਂ ਹਵਾਈ ਉਡਾਨਾਂ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ। ਯੂਰਪ ਦੇ ਕਈ ਦੇਸ਼ਾਂ ਨੇ ਬ੍ਰਿਟੇਨ ਨਾਲ ਜੁੜੀਆਂ ਹੋਈਆਂ ਹਵਾਈ ਸੇਵਾਵਾਂ ਨੂੰ ਰੱਦ ਕਰ ਦਿੱਤਾ ਹੈ। ਇਹਨਾਂ ਦੇਸ਼ਾਂ ਵਿਚ ਬੈਲਜੀਅਮ, ਇਟਲੀ, ਅਤੇ ਨੀਦਰਲੈਂਡ ਨੇ ਯੂਨਾਈਟਡ ਕਿੰਗਡਮ ਤੋਂ ਆਉਣ ਵਾਲੀਆਂ ਉਡਾਨਾਂ ਉੱਪਰ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਵੀ ਖ਼ਬਰ ਸੁਣਨ ਵਿਚ ਆ ਰਹੀ ਨੇ ਕਿ ਯੂਰਪੀਅਨ ਦੇਸ਼ਾਂ ਤੋਂ ਇਲਾਵਾ ਫ਼ਰਾਂਸ, ਜਰਮਨੀ ਅਤੇ ਆਸਟਰੀਆ ਵੀ ਬ੍ਰਿਟੇਨ ਦੇ ਨਾਲ ਹਵਾਈ ਸੇਵਾਵਾਂ ਨੂੰ ਰੱਦ ਕਰਨ ਬਾਰੇ ਤਿਆਰੀ ਕਰ ਰਹੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …