Breaking News

ਅੱਜ ਪੰਜਾਬ ਚ ਕੋਰੋਨਾ ਨਾਲ 38 ਮੌਤਾਂ ਹੋਈਆਂ ਅਤੇ ਆਏ ਏਨੇ ਪੌਜੇਟਿਵ ਮਰੀਜ

ਆਈ ਤਾਜਾ ਵੱਡੀ ਖਬਰ

ਚਾਈਨਾ ਤੋਂ ਸ਼ੁਰੂ ਹੋਇਆ ਕੋਰੋਨਾ ਹਜੇ ਵੀ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹਰ ਰੋਜ ਵੱਡੀ ਗਿਣਤੀ ਦੇ ਵਿਚ ਕੋਰੋਨਾ ਦੇ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਅਗੇ ਨਾਲੋਂ ਥੋੜੇ ਘਟ ਜਰੂਰ ਹੋ ਗਏ ਹਨ ਨਵੇਂ ਕੇਸ ਪਰ ਫਿਰ ਵੀ ਕੋਰੋਨਾ ਦਾ ਪ੍ਰਕੋਪ ਜਾਰੀ ਹੈ। ਅੱਜ ਵੀ ਕਾਫੀ ਗਿਣਤੀ ਦੇ ਵਿਚ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ।

ਪੰਜਾਬ ਦੇ ਵਿਚ ਪਿਛਲੇ 24 ਘੰਟਿਆ ਦੌਰਾਨ ਕੋਰੋਨਾ ਦੇ 1062 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਤੇ 38 ਹੋਰ ਲੋਕਾਂ ਦੀ ਕੋਰੋਨਾ ਵਾਰਿਸ ਦੇ ਕਾਰਨ ਮੌਤ ਹੋ ਗਈ। ਅੱਜ ਤੱਕ ਪੰਜਾਬ ‘ਚ ਕੋਰੋਨਾ ਨਾਲ 3641 ਮੌਤਾਂ ਹੋ ਚੁਕੀਆਂ ਹਨ। ਅੱਜ ਸੂਬੇ ‘ਚ 22335 ਸੈਂਪਲ ਲਏ ਗਏ ਜਿਨ੍ਹਾਂ ‘ਚੋਂ 1062 ਕੋਰੋਨਾ ਟੈਸਟ ਪੌਜ਼ੇਟਿਵ ਪਾਏ ਗਏ।

ਪੰਜਾਬ ‘ਚ ਹੁਣ ਤੱਕ 1973958 ਲੋਕਾਂ ਦਾ ਸੈਂਪਲ ਲਿਆ ਜਾ ਚੁੱਕਾ ਹੈ। ਜਿਸ ਵਿੱਚੋਂ ਕੁੱਲ 119186 ਲੋਕ ਕੋਰੋਨਾ ਦੇ ਪੌਜੇਟਿਵ ਆ ਚੀਕੀ ਹਨ । ਚੰਗੀ ਗੱਲ ਇਹ ਹੈ ਕਿ 102648 ਲੋਕ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਇਸ ਵੇਲੇ ਪੰਜਾਬ ‘ਚ 12897 ਐਕਟਿਵ ਕੇਸ ਹਨ। 291 ਲੋਕ ਆਕਸੀਜਨ ਸਪੋਰਟ ‘ਤੇ ਹਨ ਅਤੇ 47 ਲੋਕ ਵੈਂਟੀਲੇਟਰ ‘ਤੇ ਹਨ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …