Breaking News

ਅੱਜ ਪੰਜਾਬ ਚ ਕੋਰੋਨਾ ਨਾਲ ਹੋਈ 75 ਲੋਕਾਂ ਦੀ ਮੌਤ ,ਪਰ ਕੇਸ ਆਏ ਅਗੇ ਨਾਲੋਂ ਵੀ ਏਨੇ ਘੱਟ

ਆਈ ਤਾਜਾ ਵੱਡੀ ਖਬਰ

ਚਾਈਨਾ ਤੋਂ ਸ਼ੁਰੂ ਹੋਇਆ ਕੋਰੋਨਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹਰ ਰੋਜ ਵੱਡੀ ਗਿਣਤੀ ਦੇ ਵਿਚ ਕੋਰੋਨਾ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਅੱਜ ਪੰਜਾਬ ਚ ਕੋਰੋਨਾ ਦੇ ਕਹਿਰ ਨਾਲ 75 ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਸਰਕਾਰ ਵੀ ਇਸ ਵਾਇਰਸ ਨੂੰ ਰੋਕਣ ਲਈ ਅੱਡੀ ਚੋ ਟੀ ਦਾ ਜ਼ੋ ਰ ਲਗਾ ਰਹੀ ਹੈ ਪਰ ਇਹ ਵਾਇਰਸ ਰੁਕਣ ਦਾ ਨਾਮ ਹੀ ਨਹੀ ਲੈ ਰਿਹਾ।

ਪੰਜਾਬ ‘ਚ ਕੋਰੋਨਾ ਵਾਇਸ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆ ਦੌਰਾਨ 75 ਹੋਰ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਅਤੇ 1100 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਅੱਜ ਸਭ ਤੋਂ ਵੱਧ 180 ਕੇਸ ਲੁਧਿਆਣਾ ਤੋਂ ਸਾਹਮਣੇ ਆਏ ਹਨ।

ਮੰਗਲਵਾਰ ਨੂੰ ਸੂਬੇ ਅੰਦਰ 23459 ਸੈਂਪਲ ਲਏ ਗਏ ਜਿਸ ਵਿਚੋਂ 1100 ਟੈਸਟ ਪੌਜ਼ੇਟਿਵ ਪਾਏ ਗਏ।ਅੱਜ ਲੁਧਿਆਣਾ ‘ਚ 180, ਪਟਿਆਲਾ 71, ਮੁਹਾਲੀ 109, ਅੰਮ੍ਰਿਤਸਰ 95, ਬਠਿੰਡਾ 55 ਅਤੇ ਜਲੰਧਰ ਤੋਂ 145 ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਸਭ ਤੋਂ ਵੱਧ 12 ਮੌਤਾਂ ਲੁਧਿਆਣਾ ‘ਚ ਹੋਈਆਂ ਹਨ।ਇਸ ਦੇ ਨਾਲ ਹੀ ਅੰਮ੍ਰਿਤਸਰ -7, ਗੁਰਦਾਸਪੁਰ -7, ਐਸ.ਏ.ਐਸ.ਨਗਰ -5, ਐਸਬੀਐਸ ਨਗਰ -5, ਪਠਾਨਕੋਟ -5, ਫਿਰੋਜ਼ਪੁਰ -4, ਹੁਸ਼ਿਆਰਪੁਰ- 4, ਜਲੰਧਰ -4, ਬਰਨਾਲਾ -3, ਕਪੂਰਥਲਾ -3, ਮੁਕਤਸਰ -3, ਬਠਿੰਡਾ -2, ਫਰੀਦਕੋਟ -2, ਪਟਿਆਲਾ -2, ਰੋਪੜ -2, ਤਰਨਤਾਰਨ -2, ਫਤਿਹਗੜ੍ਹ ਸਾਹਿਬ -1, ਮੋਗਾ -1 ਅਤੇ ਸੰਗਰੂਰ ਵੀ ਇੱਕ ਵਿਅਕਤੀ ਦੀ ਮੌਤ ਹੋਈ ਹੈ।

ਰਾਜ ਅੰਦਰ ਹੁਣ ਤੱਕ 1810086 ਲੋਕਾਂ ਦਾ ਸੈਂਪਲ ਲਿਆ ਜਾ ਚੁੱਕਾ ਹੈ। ਜਿਸ ਵਿੱਚੋਂ ਕੁੱਲ੍ਹ 112460 ਲੋਕ ਕੋਰੋਨਾ ਵਾਇਰਸ ਦੇ ਪੌਜੇਟਿਵ ਹੋ ਚੁਕੇ ਹਨ। ਰਾਹਤ ਭਰੀ ਗੱਲ ਇਹ ਹੈ ਕਿ 92277 ਲੋਕ ਕੋਰੋਨਾ ਨੂੰ ਮਾਤ ਦੇ ਸਿ ਹ ਤ ਯਾ ਬ ਵੀ ਹੋ ਚੁੱਕੇ ਹਨ।ਇਸ ਵਕਤ ਪੰਜਾਬ ‘ਚ 16824 ਐਕਟਿਵ ਕੋਰੋਨਾ ਕੇਸ ਹਨ।ਇਸ ਵਕਤ 396 ਲੋਕ ਆਕਸੀਜਨਤੇ ਹਨ ਅਤੇ 65 ਲੋਕ ਵੈਂਟੀਲੇਟਰ ਤੇ ਹਨ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …