Breaking News

ਅੱਜ ਪੰਜਾਬ ਚ ਆਏ 1930 ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਆਈ ਤਾਜਾ ਵੱਡੀ ਖਬਰ

ਚਾਈਨਾ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਪੰਜਾਬ ਦੇ ਪਿੰਡ ਤੱਕ ਪਹੁੰਚ ਗਿਆ ਹੈ ਰੋਜਾਨਾ ਹੀ ਪੰਜਾਬ ਚ ਵੱਡੀ ਗਿਣਤੀ ਦੇ ਵਿਚ ਕੋਰੋਨਾ ਦੇ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ ਅਤੇ ਕਈ ਲੋਕਾਂ ਦੀ ਇਸ ਵਾਇਰਸ ਦੀ ਵਜ੍ਹਾ ਨਾਲ ਮੌਤ ਹੋ ਰਹੀ ਹੈ। ਪੰਜਾਬ ਸਰਕਾਰ ਇਸ ਵਾਇਰਸ ਨੂੰ ਰੋਕਣ ਦੇ ਕਈ ਉਪਰਾਲੇ ਕਰ ਰਹੀ ਹੈ ਪਰ ਇਹ ਵਾਇਰਸ ਰੁਕਣ ਦਾ ਨਾਮ ਹੀ ਨਹੀ ਲੈ ਰਿਹਾ। ਅੱਜ ਵੀ ਪੰਜਾਬ ਚ ਵੱਡੀ ਗਿਣਤੀ ਦੇ ਵਿਚ ਕੋਰੋਨਾ ਦੇ ਪੌਜੇਟਿਵ ਕੇਸ ਸਾਹਮਣੇ ਆਏ ਹਨ।

ਪਿਛਲੇ 24 ਘੰਟਿਆ ਦੌਰਾਨ 68 ਹੋਰ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਅਤੇ 1930 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।ਅੱਜ ਸਭ ਤੋਂ ਵੱਧ 256 ਕੇਸ ਜਲੰਧਰ ਤੋਂ ਸਾਹਮਣੇ ਆਏ ਹਨ। ਸ਼ੁਕਰਵਾਰ ਨੂੰ ਸੂਬੇ ਅੰਦਰ 30929 ਸੈਂਪਲ ਲਏ ਗਏ ਜਿਸ ਵਿਚੋਂ 1930 ਟੈਸਟ ਪੌਜ਼ੇਟਿਵ ਪਾਏ ਗਏ।ਅੱਜ ਲੁਧਿਆਣਾ ‘ਚ 171, ਪਟਿਆਲਾ 118, ਮੁਹਾਲੀ 160, ਅੰਮ੍ਰਿਤਸਰ 176, ਬਠਿੰਡਾ 163 ਅਤੇ ਪਠਾਨਕੋਟ ਤੋਂ 117 ਨਵੇਂ ਕੇਸ ਸਾਹਮਣੇ ਆਏ ਹਨ।ਅੱਜ ਸਭ ਤੋਂ ਵੱਧ 11 ਮੌਤਾਂ ਅੰਮ੍ਰਿਤਸਰ ‘ਚ ਹੋਈਆਂ ਹਨ।ਇਸ ਦੇ ਨਾਲ ਹੀ ਹੁਸ਼ਿਆਰਪੁਰ 8, ਲੁਧਿਆਣਾ 7, ਬਠਿੰਡਾ 6, ਜਲੰਧਰ 6, ਪਟਿਆਲਾ 5, ਫਾਜ਼ਿਲਕਾ 3, ਮੋਗਾ 2, ਮੁਕਤਸਰ 2, ਰੋਪੜ 2, ਤਰਨਤਾਰਨ 2, ਫਤਿਹਗੜ੍ਹ ਸਾਹਿਬ 1, ਗੁਰਦਾਸਪੁਰ 1 ਅਤੇ ਪਠਾਨਕੋਟ ਇੱਕ ਵਿਅਕਤੀ ਦੀ ਮੌਤ ਹੋਈ ਹੈ।

ਰਾਜ ਅੰਦਰ ਹੁਣ ਤੱਕ 1713652 ਲੋਕਾਂ ਦਾ ਸੈਂਪਲ ਲਿਆ ਜਾ ਚੁੱਕਾ ਹੈ। ਜਿਸ ਵਿੱਚੋਂ ਕੁੱਲ੍ਹ 107096 ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁਕੇ ਹਨ।ਰਾਹਤ ਭਰੀ ਗੱਲ ਇਹ ਹੈ ਕਿ 84025 ਲੋਕ ਕੋਰੋਨਾ ਨੂੰ ਮਾਤ ਦੇ ਸਿਹਤਯਾਬ ਵੀ ਹੋ ਚੁੱਕੇ ਹਨ।ਇਸ ਵਕਤ ਪੰਜਾਬ ‘ਚ 19937 ਐਕਟਿਵ ਕੋਰੋਨਾ ਕੇਸ ਹਨ।ਇਸ ਵਕਤ 435 ਲੋਕ ਆਕਸੀਜਨ ਸਪੋਰਟ ਤੇ ਹਨ ਅਤੇ 73 ਲੋਕ ਵੈਂਟੀਲੇਟਰ ਤੇ ਹਨ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …