ਆਈ ਤਾਜਾ ਵੱਡੀ ਖਬਰ
ਪੂਰੀ ਦੁਨੀਆਂ ਦੇ ਵਿਚ ਕੋਰੋਨਾ ਵਾਇਰਸ ਨੇ ਆਪਣਾ ਕਹਿਰ ਬਰਸਾਇਆ ਹੋਇਆ ਹੈ | ਆਏ ਦਿਨ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਨਾਲ ਲੋਕਾਂ ‘ਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਜੇਕਰ ਗੱਲ ਕੀਤੀ ਜਾਵੇ ਮਹਾਰਾਸ਼ਟਰ ਦੀ ਤਾਂ ਦੇਸ਼ ‘ਚ ਇਸ ਸੂਬੇ ਦਾ ਨਾਂਅ ਸੱਭ ਤੋਂ ਪਹਿਲਾਂ ਆਉਂਦਾ ਹੈ ਜਿਥੇ ਕੋਰੋਨਾ ਦੇ ਮਾਮਲੇ ਦੇਖਣ ਨੂੰ ਮਿਲਦੇ ਹਨ | ਪੰਜਾਬ ਦੂਜੇ ਨੰਬਰ ਤੇ ਆ ਰਿਹਾ ਹੈ ਜਿਥੇ ਆਏ ਦਿਨ ਇਹ ਮਾਮਲੇ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਚਿੰਤਾ ‘ਚ ਪਿਆ ਹੋਇਆ ਹੈ |
ਪੰਜਾਬ ‘ਚ ਹੁਣ ਫਿਰ ਮਾਮਲੇ ਸਾਹਮਣੇ ਆ ਗਏ ਨੇ ਜਿਸ ਨਾਲ ਫਿਰ ਹੜਕੰਪ ਮੱਚ ਗਿਆ ਹੈ | ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਚ 3,176 ਕੇਸ ਸਾਹਮਣੇ ਆਏ ਹਨ | ਰਾਜ ਵਿਚ ਤਾਜ਼ਾ ਕੋਰੋਨਾ ਵਾਇਰਸ ਦੇ 3,176 ਕੇਸ ਦਰਜ ਹੋਏ ਹਨ ਉੱਥੇ ਹੀ 56 ਮੌਤਾਂ ਹੋਈਆਂ ਹਨ, ਜਿਸ ਨਾਲ ਲੋਕਾਂ ‘ਚ ਡੱਰ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ | ਪ੍ਰਸ਼ਾਸਨ ਲੋਕਾਂ ਨੂੰ ਇਹ ਅਪੀਲ ਕਰ ਰਿਹਾ ਹੈ ਕਿ ਉਹ ਮਾਸਕ ਅਤੇ ਹੋਰ ਸਾਵਧਾਨੀਆਂ ਦੀ ਵਰਤੋਂ ਕਰਨ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ |
ਪੰਜਾਬ ਵਿਚ 3,176 ਕੇਸ ਅੱਜ ਸਾਹਮਣੇ ਆਉਣ ਨਾਲ ਪੰਜਾਬ ‘ਚ ਅੱਜ ਫਿਰ ਰਿਕਾਰਡ ਤੋੜ ਵਾਧਾ ਦਰਜ ਕਰ ਲਿਆ ਗਿਆ ਹੈ | ਜਿਸ ਤੋਂ ਬਾਅਦ ਸੂਬੇ ‘ਚ ਹੜਕੰਪ ਮੱਚ ਚੁੱਕਾ ਹੈ | ਇਹ ਇਸ ਸਮੇ ਦੀ ਵੱਡੀ ਅਤੇ ਤਾਜਾ ਖ਼ਬਰ ਹੈ ਜਿਥੇ ਪੰਜਾਬ ਵਿਚ 3,176 ਕੇਸ ਸਾਹਮਣੇ ਆਉਣ ਨਾਲ ਇਹ ਇਸ ਸਾਲ ਦਾ ਸੱਭ ਤੋਂ ਵੱਡਾ ਰਿਕਾਰਡ ਬਣ ਗਿਆ ਹੈ | ਪੰਜਾਬ ਸਰਕਾਰ ਲਗਾਤਾਰ ਲੋਕਾਂ ਨੂੰ ਅਹਿਤਿਆਤ ਵਰਤਣ ਲਈ ਕਹਿ ਰਹੀ ਹੈ ,ਇਸੇ ਨੂੰ ਮੱਦੇਨਜ਼ਰ
ਰੱਖ ਕੇ ਰਾਤ ਦਾ ਕਰਫਿਊ ਵੀ ਪੰਜਾਬ ‘ਚ ਲਗਾਇਆ ਗਿਆ ਹੈ ਤਾਂ ਜੋ ਇਹ ਮਾਮਲੇ ਘਟ ਜਾਣ | ਪਰ ਅੱਜ ਜੋ ਇਹ ਅੰਕੜਾ ਸਾਹਮਣੇ ਆਇਆ ਹੈ ਇਸ ਦੇ ਆਉਣ ਨਾਲ ਸੂਬੇ ‘ਚ ਜਿੱਥੇ ਹੜਕੰਪ ਮੱਚਿਆ ਹੈ ਉੱਥੇ ਹੀ ਚਿੰਤਾ ਵੀ ਵੱਧ ਗਈ ਹੈ | ਲਗਾਤਰ ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਦੇ ਨਾਲ ਨਾਲ ਸਰਕਾਰ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਚੁੱਕੀ ਹੈ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …