Breaking News

ਅੱਜ ਪੰਜਾਬ ਚ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਤਾਜਾ ਵੱਡੀ ਖਬਰ

ਦੇਸ਼ ਦੀ ਸਿਹਤ ਇਸ ਸਮੇਂ ਸਥਿਤੀ ਵਿਚੋਂ ਗੁਜ਼ਰ ਰਹੀ ਹੈ। ਪੂਰੇ ਵਿਸ਼ਵ ਦੇ ਵਿਚ ਇਹ ਲਾਗ ਦੀ ਬਿਮਾਰੀ ਹੁਣ ਖ-ਤ-ਰ-ਨਾ- ਕ ਰੂਪ ਅਪਨਾ ਚੁੱਕੀ ਹੈ। ਦੁਨੀਆਂ ਦੇ ਵਿੱਚ ਬਾਕੀ ਦੀਆਂ ਚਿੰਤਾਵਾਂ ਇਸ ਬਿਮਾਰੀ ਦੇ ਸਾਹਮਣੇ ਛੋਟੀਆਂ ਜਾਪਦੀਆਂ ਹਨ। ਇਸ ਬਿਮਾਰੀ ਦੇ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਬਿਮਾਰੀ ਦਾ ਸਹਿਮ ਲੋਕਾਂ ਵਿਚ ਅਜੇ ਤੱਕ ਕਾਇਮ ਹੈ। ਆਏ ਦਿਨ ਬਹੁਤ ਸਾਰੇ ਲੋਕ ਆਪਣੇ ਸਕੇ-ਸਬੰਧੀਆਂ ਨੂੰ ਇਸ ਬਿਮਾਰੀ ਦੇ ਕਾਰਨ ਗੁਆ ਰਹੇ ਹਨ।

ਪੂਰੇ ਵਿਸ਼ਵ ਦੇ ਨਾਲ ਭਾਰਤ ਵਿੱਚ ਵੀ ਇਸ ਬਿਮਾਰੀ ਕਾਰਨ ਮਰੀਜ਼ਾਂ ਦੀ ਜਨ ਸੰਖਿਆ ਵਿਚ ਨਿਰੰਤਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਭਾਰਤ ਦੇ ਸੂਬੇ ਪੰਜਾਬ ਵਿਚ ਵੀ ਇਸ ਬੀਮਾਰੀ ਦੇ ਗੰਭੀਰ ਹੋਣ ਦੇ ਸੰਕੇਤ ਮਿਲ ਰਹੇ ਹਨ। ਬੀਤੇ ਹੋਏ 24 ਘੰਟਿਆਂ ਦੌਰਾਨ ਪੰਜਾਬ ਵਿੱਚ 726 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜਿਸ ਨਾਲ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਗਿਆ ਹੈ। ਮੌਜੂਦਾ ਸਮੇਂ ਵਿਚ ਪੰਜਾਬ ਅੰਦਰ 154,788 ਲੋਕ ਕੋਰੋਨਾ ਬਿਮਾਰੀ ਨਾਲ ਗ੍ਰਸਤ ਹੋ ਚੁੱਕੇ ਹਨ।

ਇਨ੍ਹਾਂ ਵਿਚੋਂ 142,121 ਲੋਕ ਨੇ ਡਾਕਟਰਾਂ ਦੀ ਮਦਦ ਨਾਲ ਸਿਹਤਮੰਦ ਜ਼ਿੰਦਗੀ ਵਿਚ ਵਾਪਸੀ ਕਰ ਲਈ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅੰਦਰ ਇਸ ਲਾਗ ਦੀ ਬਿਮਾਰੀ ਕਾਰਨ 20 ਲੋਕਾਂ ਦੀ ਮੌਤ ਹੋ ਗਈ ਹੈ ਜਦ ਕਿ 7,785 ਮਰੀਜ਼ ਅਜੇ ਵੀ ਇਸ ਬੀਮਾਰੀ ਦੀ ਮਾਰ ਨੂੰ ਝੱਲ ਰਹੇ ਹਨ। ਸੂਬੇ ਦੇ ਸਿਹਤ ਵਿਭਾਗ ਵੱਲੋਂ ਇਨ੍ਹਾਂ ਐਕਟਿਵ ਮਰੀਜ਼ਾਂ ਉੱਪਰ ਲਗਾਤਾਰ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ ਮੁੜ ਤੋਂ ਸਿਹਤਯਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਪੰਜਾਬ ਸੂਬੇ ਦੇ ਵਿੱਚ ਹਾਲਾਤ ਅਜੇ ਵੀ ਪਹਿਲਾਂ ਵਾਂਗ ਆਮ ਨਹੀਂ ਹੋਏ। ਬਜ਼ਾਰਾਂ ਵਿਚ ਘੱਟ ਭੀੜ ਦੇਖਣ ਨੂੰ ਮਿਲ ਰਹੀ ਹੈ। ਤਾਲਾਬੰਦੀ ਦੇ ਸਮੇਂ ਦੌਰਾਨ ਬੰਦ ਹੋਈਆਂ ਕਈ ਦੁਕਾਨਾਂ ਅਜੇ ਤੱਕ ਵੀ ਨਹੀਂ ਖੁੱਲ੍ਹੀਆਂ। ਲੋਕਾਂ ਵੱਲੋਂ ਜ਼ਿਆਦਾਤਰ ਕੰਮ ਆਨਲਾਇਨ ਮਾਧਿਅਮ ਦੇ ਜਰੀਏ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਮੇਂ ਬੱਚਿਆਂ ਦੀ ਪੜ੍ਹਾਈ ਕੋਰੋਨਾ ਨੂੰ ਦੇਖਦੇ ਹੋਏ ਇੰਟਰਨੈੱਟ ਜ਼ਰੀਏ ਕਰਵਾਈ ਜਾ ਰਹੀ ਹੈ। ਜਿਸ ਦੇ ਚਲਦੇ ਹੋਏ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਵਿੱਚ ਤਬਦੀਲ ਵੀ ਕੀਤਾ ਜਾ ਰਿਹਾ ਹੈ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …