Breaking News

ਅੱਜ ਜਲੰਧਰ ‘ਚ ਹੁਣ ਤੱਕ ਦੇ ਸਭ ਤੋਂ ਜਿਆਦਾ ਕੋਰੋਨਾ ਕੇਸ ਆਏ – ਮਚੀ ਹਾਹਾਕਾਰ

ਹੁਣ ਤੱਕ ਦੇ ਸਭ ਤੋਂ ਜਿਆਦਾ ਕੋਰੋਨਾ ਕੇਸ ਆਏ

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

ਪੰਜਾਬ ‘ਚ ਕੋਰੋਨਾ ਸੰਕ੍ਰਮਣ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ। ਜਲੰਧਰ ‘ਚ ਕੋਰੋਨਾ ਦਾ ਪ੍ਰਕੋਪ ਅੱਜ ਵੀ ਜਾਰੀ ਰਿਹਾ। ਜ਼ਿਲ੍ਹੇ ‘ਚ ਅੱਜ ਕੋਰੋਨਾ ਦੇ ਨਵੇਂ ਕੇਸਾਂ ਨੇ ਮੁੜ ਦਸਤਕ ਦਿੱਤੀ ਹੈ। ਅੱਜ ਜ਼ਿਲ੍ਹੇ ‘ਚ ਪਹਿਲਾਂ ਕੋਰੋਨਾ ਦੇ 34 ਕੇਸ ਪਾਜ਼ੀਟਿਵ ਆਏ ਸਨ । 34 ਕੇਸਾਂ ਤੋਂ ਬਾਅਦ ਹੁਣੇ-ਹੁਣੇ ਜਲੰਧਰ ‘ਚ 63 ਹੋਰ ਪਾਜ਼ੀਟਿਵ ਕੇਸਾਂ ਨੇ ਜਲੰਧਰ ਵਾਸੀਆਂ ਦੇ ਸਾਹ ਸੁਕਾ ਦਿੱਤੇ ਹਨ।

ਅੱਜ ਪਹਿਲੀ ਵਾਰ ਜਲੰਧਰ ‘ਚ ਕੋਰੋਨਾ ਦੇ 100 ਕੇਸ ਦਰਜ ਹੋਏ ਹਨ। ਅੱਜ ਜਲੰਧਰ ‘ਚ ਨਵੇਂ ਕੇਸਾਂ ਨੂੰ ਦੇਖਦੇ ਹੋਏ ਜ਼ਿਲ੍ਹੇ ‘ਚ ਕੋਰੋਨਾ ਦੇ ਪਾਜ਼ੀਟਿਵ ਕੇਸਾਂ ਦੀ ਗਿਣਤੀ 2262 ਤੱਕ ਪਹੁੰਚ ਗਈ ਹੈ। ਦੱਸ ਦੇਈਏ ਕਿ ਕੱਲ੍ਹ ਵੀ ਜਲੰਧਰ ‘ਚ 47 ਕੇਸ ਆਏ ਸਨ।

ਸਿਵਲ ਹਸਪਤਾਲ ‘ਚ ਲੱਗੀ ਟਰੂਨੇਟ ਮਸ਼ੀਨ ਹੋਈ ਖਰਾਬ
ਜੂਨ ਦੇ ਦੂਜੇ ਹਫਤੇ ਸਿਵਲ ਹਸਪਤਾਲ ‘ਚ ਸਥਾਪਤ ਕੀਤੀ ਗਈ ਟਰੂਨੇਟ ਮਸ਼ੀਨ ਬੁੱਧਵਾਰ ਨੂੰ ਖਰਾਬ ਹੋ ਗਈ ਹੈ। ਵਰਣਨਯੋਗ ਹੈ ਕਿ ਇਸ ਮਸ਼ੀਨ ‘ਤੇ ਹਰ ਰੋਜ਼ 8 ਜਾਂ 10 ਲੋਕਾਂ ਦੇ ਨਮੂਨੇ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਟੈਸਟ ਕੀਤੇ ਜਾਂਦੇ ਹਨ। ਸਿਰਫ ਡੇਢ ਮਹੀਨਾ ਚੱਲਣ ਦੇ ਬਾਅਦ ਹੀ ਮਸ਼ੀਨ ਖਰਾਬ ਹੋ ਗਈ ਹੈ। ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਵਿੰਦਰਪਾਲ ਨੇ ਦੱਸਿਆ ਕਿ ਮਸ਼ੀਨ ਨੂੰ ਜਲਦ ਹੀ ਠੀਕ ਕਰਵਾਇਆ ਜਾ ਰਿਹਾ ਹੈ।

787 ਦੀ ਰਿਪੋਰਟ ਆਈ ਸੀ ਨੈਗੇਟਿਵ ਅਤੇ 65 ਨੂੰ ਮਿਲੀ ਸੀ ਛੁੱਟੀ
ਸਿਹਤ ਮਹਿਕਮੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ 787 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ‘ਚੋਂ 65 ਹੋਰਨਾਂ ਨੂੰ ਛੁੱਟੀ ਮਿਲ ਗਈ। ਸਿਹਤ ਮਹਿਕਮੇ ਨੇ 894 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ।

Check Also

ਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ …