Breaking News

ਅੱਜ ਕਰਨ ਜਾ ਰਹੇ ਪ੍ਰਧਾਨ ਮੰਤਰੀ ਮੋਦੀ ਇਹ ਕੰਮ ਹੁਣੇ ਹੁਣੇ ਖੁਦ ਟਵੀਟ ਕਰਕੇ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ

ਕੇਂਦਰ ਦੀ ਮੋਦੀ ਸਰਕਾਰ ਖੇਤੀ ਕਨੂੰਨਾਂ ਦਾ ਕਰਕੇ ਹੁਣ ਪੰਜਾਬ ਅਤੇ ਦੇਸ਼ ਦੁਨੀਆਂ ਵਿਚ ਸੁਰਖੀਆਂ ਚ ਛਾਈ ਹੋਈ ਹੈ ਦੇਸ਼ ਦੇ ਕਿਸਾਨ ਲੱਖਾਂ ਦੀ ਗਿਣਤੀ ਦੇ ਵਿਚ ਧਰਨੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਕੇ ਖੇਤੀ ਕਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਪਰ ਕੇਂਦਰ ਸਰਕਾਰ ਆਪਣੇ ਅੜੀਅਲ ਸੁਭਾ ਕਰਕੇ ਅਜਿਹਾ ਨਹੀਂ ਕਰ ਰਹੀ। ਇਥੋਂ ਤੱਕ ਕੇ ਇੰਡੀਆ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਿਸਾਨਾਂ ਦੇ ਬਾਰੇ ਵਿਚ ਕੋਈ ਗਲ੍ਹ ਤੱਕ ਨਹੀ ਕਰ ਰਹੇ ਅਤੇ ਕਿਸੇ ਵੀ ਮੀਟਿੰਗ ਵਿਚ ਖੁਦ ਕਿਸਾਨਾਂ ਨਾਲ ਸਾਹਮਣਾ ਨਹੀ ਕਰ ਰਹੇ।

ਪਰ ਹੋਰਾਂ ਕੰਮਾਂ ਦੇ ਲਈ ਪ੍ਰਧਾਨ ਮੰਤਰੀ ਸਮਾਂ ਕੱਢ ਰਹੇ ਹਨ। ਹੁਣ ਇੱਕ ਵੱਡੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆ ਰਹੀ ਹੈ ਜਿਸ ਦੀ ਜਾਣਕਾਰੀ ਓਹਨਾ ਨੇ ਖੁਦ ਆਪਣੇ ਟਵੀਟਰ ਅਕਾਊਂਟ ਤੋਂ ਟਵੀਟ ਕਰ ਕੇ ਦਿੱਤੀ ਹੈ ਜਿਸ ਵਿਚ ਓਹਨਾ ਨੇ ਜਾਣਕਾਰੀ ਦਿੱਤੀ ਹੈ ਕੇ ਉਹ ਅੱਜ ਇੱਕ ਵੱਡਾ ਕੰਮ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਅੱਜ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਸਟੈਚੂ ਆਫ਼ ਯੂਨਿਟੀ, ਕੇਵੜੀਆ ਨੂੰ ਇੰਡੀਆ ਦੇ ਵੱਖ ਵੱਖ ਸ਼ਹਿਰਾਂ ਨੂੰ ਜੋੜਨ ਦੇ ਲਈ 8 ਰੇਲਾਂ ਨੂੰ ਹਰੀ ਝੰਡੀ ਦਿਖਾਉਣਗੇ। ਕੇਵਡੀਆ ਦੇ ਵਿਚ ਜੋ ਰੇਲਵੇ ਸਟੇਸ਼ਨ ਬਣ ਰਿਹਾ ਹੈ

ਉਸ ਦੇ ਬਾਰੇ ਵਿਚ ਪੀ.ਐੱਮ.ਓ. ਨੇ ਜਾਣਕਾਰੀ ਦਿੱਤੀ ਹੈ ਕੇ ਇਸ ਵਿਚ ਅਤੀ ਆਧੁਨਿਕ ਸੁਵਿਧਾਵਾਂ ਹੋਣਗੀਆਂ ਅਤੇ ਇਹ ਰੇਲਵੇ ਸਟੇਸ਼ਨ ਗਰੀਨ ਬਿਲਡਿੰਗ ਸਰਟੀਫਿਕੇਟ ਵਾਲਾ ਸਾਡੇ ਦੇਸ਼ ਦਾ ਪਹਿਲਾ ਰੇਲਵੇ ਸਟੇਸ਼ਨ ਹੋਵੇਗਾ। ਜਿਸਦੀ ਖੂਬਸੂਰਤੀ ਵੀ ਦੇਖਣ ਵਾਲੀ ਹੋਵੇਗੀ ਇਸ ਸਾਰੇ ਪ੍ਰੋਗਰਾਮ ਦੇ ਬਾਰੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟਰ ਅਕਾਊਂਟ ਤੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਬਾਰੇ ਵਿਚ ਹੋਰ ਜਾਣਕਾਰੀ ਦਿੰਦੇ ਹੋਏ ਪੀ.ਐੱਮ.ਓ ਨੇ ਦੱਸਿਆ

ਹੈ ਕੇ ਸਭ ਤੋਂ ਵੱਡੀ ਦੇਸ਼ ਦੀ ਮੂਰਤੀ ਸਟੈਚੂ ਆਫ਼ ਯੂਨਿਟੀ ਨੂੰ ਇਸ ਦੇ ਨਾਲ ਹੀ ਭਾਰਤੀ ਰੇਲਵੇ ਦੇ ਨਕਸ਼ੇ ਤੇ ਜਗ੍ਹਾ ਮਿਲ ਜਾਵੇਗੀ। ਅਤੇ ਇਹਨਾਂ ਰੇਲਾਂ ਦੇ ਸ਼ੁਰੂ ਹੋ ਜਾਂ ਦੇ ਨਾਲ ਟੂਰਿਸਟ ਪ੍ਰੋਗਰਾਮ ਨੂੰ ਵੀ ਕਾਫੀ ਫਾਇਦਾ ਪਹੁੰਚੇਗਾ ਅਤੇ ਯਾਤਰੀਆਂ ਨੂੰ ਹੋਰ ਵੀ ਵਧੀਆ ਸੁਖ ਸਹੂਲਤਾਂ ਮੁਹਈਆ ਹੋ ਜਾਂ ਗੀਆਂ।

Check Also

ਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ …