Breaking News

ਅੰਮ੍ਰਿਤਸਰ ਏਅਰਪੋਰਟ ਤੋਂ ਆਈ ਇਹ ਵੱਡੀ ਖਬਰ – ਲੋਕਾਂ ਚ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਸਮੇਂ ਦੌਰਾਨ ਦੇਸ਼ ਅੰਦਰ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ, ਹਵਾਈ ਆਵਾਜਾਈ ਨੂੰ ਰੋਕ ਦਿੱਤਾ ਗਿਆ ਸੀ। ਜਿਸ ਕਾਰਨ ਬਹੁਤ ਸਾਰੇ ਯਾਤਰੀ ਪ੍ਰਭਾਵਿਤ ਹੋਏ ਸਨ ਅਤੇ ਦੂਸਰੇ ਦੇਸ਼ਾਂ ਵਿੱਚ ਫਸੇ ਯਾਤਰੀਆਂ ਨੂੰ ਮੁੜ ਆਪਣੇ ਦੇਸ਼ਾਂ ਵਿੱਚ ਵਰਤਣ ਲਈ ਭਾਰੀ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪਿਆ ਸੀ। ਸਭ ਦੇਸ਼ਾਂ ਨੂੰ ਬੰਦ ਕੀਤੀ ਗਈ ਹਵਾਈ ਆਵਾਜਾਈ ਕਾਰਨ ਭਾਰੀ ਆਰਥਿਕ ਮੰਦੀ ਵਿੱਚੋ ਗੁਜ਼ਰਨਾ ਪਿਆ ਹੈ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਵੇਖਦੇ ਹੋਏ ਮੁੜ ਤੋਂ ਹਵਾਈ ਆਵਾਜਾਈ ਨੂੰ ਸ਼ੁਰੂ ਕੀਤਾ ਗਿਆ ਸੀ।

ਉਥੇ ਹੀ ਇੰਗਲੈਂਡ ਵਿੱਚ ਆਏ ਕਰੋਨਾ ਦੇ ਨਵੇਂ ਸਟਰੇਨ ਕਾਰਨ ਫਿਰ ਤੋਂ ਇਸ ਹਵਾਈ ਆਵਾਜਾਈ ਉੱਪਰ ਗੰਭੀਰ ਅਸਰ ਪਿਆ ਹੈ। ਉੱਥੇ ਹੀ ਹੁਣ ਅੰਮ੍ਰਿਤਸਰ ਏਅਰਪੋਰਟ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਛਾ ਗਈ ਹੈ। ਅੰਮ੍ਰਿਤਸਰ ਦੇ ਏਅਰਪੋਰਟ ਤੋਂ ਕੀਤੀ ਜਾ ਰਹੀ ਇੱਕ ਸਿੱਧੀ ਉਡਾਣ ਕਾਰਨ ਲੋਕਾਂ ਵਿੱਚ ਵਧੇਰੇ ਖੁਸ਼ੀ ਹੈ। ਇਹ ਉਡਾਣ ਅੰਮ੍ਰਿਤਸਰ ਤੋਂ ਰੋਮ ਲਈ ਸਿੱਧੀ ਜਾਰੀ ਕੀਤੀ ਗਈ ਹੈ। ਕੱਲ 1 ਫਰਵਰੀ ਨੂੰ ਰੋਮ ਲਈ ਏਅਰ ਇੰਡੀਆ ਦੀ ਪਹਿਲੀ ਸਿੱਧੀ ਉਡਾਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਈ ਹੈ।

ਇਸ ਵਿੱਚ 242 ਯਾਤਰੀ ਸਵਾਰ ਸਨ। ਹੁਣ ਮੁੜ ਕੇ ਵੀ ਇਹ ਸਿੱਧੀ ਉਡਾਣ ਇਸ ਤਰ੍ਹਾਂ ਹੀ ਆਵੇਗੀ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਪੰਜਾਬੀ ਭਾਈਚਾਰੇ ਵਿੱਚ ਬਹੁਤ ਖੁਸ਼ੀ ਹੈ ਕਿਉਂਕਿ ਇਸ ਕਾਰਨ ਸਮਾ ਬਚ ਜਾਵੇਗਾ। ਪਹਿਲਾ ਰੋਮ ਜਾਣ ਲਈ ਲੋਕਾਂ ਨੂੰ ਦੋਹਾਂ,ਦਿੱਲੀ, ਤਾਸ਼ਕੰਦ, ਅਸ਼ਗਾਬਾਦ ਰਾਹੀਂ ਯਾਤਰਾ ਕਰਨੀ ਪੈਂਦੀ ਸੀ। ਹੁਣ ਸਿੱਧੀ ਉਡਾਣ ਸ਼ੁਰੂ ਕਰਨ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ, ਤੇ ਖੱਜਲ-ਖੁਆਰੀ ਤੋਂ ਵੀ ਬਚ ਜਾਣਗੇ। ਅੰਮ੍ਰਿਤਸਰ ਤੋਂ ਰੋਮ ਲਈ ਸ਼ੁਰੂ ਕੀਤੀ ਗਈ

ਇਸ ਉਡਾਣ ਲਈ ਏਅਰ ਇੰਡੀਆ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਮੰਤਰੀ ਹਰਦੀਪ ਸਿੰਘ ਪੁਰੀ ਦਾ ਲੋਕਾਂ ਵੱਲੋਂ ਧੰਨਵਾਦ ਕੀਤਾ ਗਿਆ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ ਵੱਲੋਂ ਆਖਿਆ ਗਿਆ ਹੈ ਕਿ ਕਰੋਨਾ ਸਮੇਂ ਬਹੁਤ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਦੀ ਮੁਅੱਤਲੀ ਤੋਂ ਬਾਅਦ ਸਾਲ 2021 ਦੇ ਸ਼ੁਰੂ ਵਿਚ ਇਨ੍ਹਾਂ ਉਡਾਣਾਂ ਸ਼ੁਰੂ ਹੋਣਾ ਹਵਾਈ ਅੱਡੇ ਅਤੇ ਭਾਈਚਾਰੇ ਲਈ ਚੰਗੀ ਖ਼ਬਰ ਹੈ। ਪਿਛਲੇ ਮਹੀਨੇ ਏਅਰ ਇੰਡੀਆ ਵੱਲੋਂ 1,11,21,ਫਰਵਰੀ ਤੇ 4,14,24 ਮਾਰਚ ਵਾਸਤੇ ਅੰਮ੍ਰਿਤਸਰ ਤੋਂ ਰੋਮ ਲਈ ਸਿੱਧੀਆਂ ਉਡਾਨਾ ਦਾ ਐਲਾਨ ਕੀਤਾ ਗਿਆ ਸੀ। ਇਹ ਉਡਾਣਾਂ ਅਗਲੇ ਦਿਨ ਵਾਪਸ ਅੰਮ੍ਰਿਤਸਰ ਪਰਤ ਆਉਣਗੀਆਂ। ਏਅਰ ਇੰਡੀਆ ਵੱਲੋਂ 25 ਮਾਰਚ 2021 ਤੱਕ ਇਸ ਦੀ ਬੁਕਿੰਗ ਖੋਲ੍ਹੀ ਗਈ ਹੈ। ਪੰਜਾਬੀ ਭਾਈਚਾਰੇ ਵੱਲੋਂ ਏਅਰ ਇੰਡੀਆ ਨੂੰ ਇਸ ਤਰ੍ਹਾਂ ਹੀ ਅੱਗੇ ਭਵਿੱਖ ਵਿੱਚ ਇਹ ਉਡਾਨਾਂ ਜਾਰੀ ਰੱਖਣ ਦੀ ਅਪੀਲ ਕੀਤੀ ਗਈ ਹੈ।

Check Also

ਕੰਪਨੀ ਦਾ ਵਿਗਿਆਪਨ ਦੇਖ ਹਰੇਕ ਹੋ ਰਿਹਾ ਹੈਰਾਨ , ਦਰੱਖਤ ਨੂੰ ਗਲੇ ਲਗਾਉਣ ਦੇ 1500 ਰੁਪਏ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕੰਮ ਨੂੰ ਪ੍ਰਫੁੱਲਤ ਕਰਨ ਦੇ ਲਈ ਵਿਗਿਆਪਨ ਦਾ ਪ੍ਰਚਾਰ …