Breaking News

ਅੰਤਰਾਸ਼ਟਰੀ ਹਵਾਈ ਯਾਤਰੀਆਂ ਲਈ ਆਈ ਵੱਡੀ ਖੁਸ਼ਖਬਰੀ – ਇਥੇ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਭਾਰਤ ਵੱਲੋਂ ਪਿਛਲੇ ਸਾਲ ਕਰੋਨਾ ਦੇ ਚਲਦੇ ਹੋਏ ਮਾਰਚ ਤੋਂ ਹੀ ਅੰਤਰਰਾਸ਼ਟਰੀ ਹਵਾਈ ਉਡਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਤਾਂ ਜੋ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਜ਼ਰੀਏ ਭਾਰਤ ਵਿੱਚ ਕਰੋਨਾ ਦੇ ਕੇਸ ਵਧਣ ਤੋਂ ਰੋਕਿਆ ਜਾ ਸਕੇ। ਉਥੇ ਹੀ ਯਾਤਰੀਆਂ ਦੀਆਂ ਮੁ-ਸ਼-ਕ-ਲਾਂ ਨੂੰ ਦੇਖਦੇ ਹੋਏ ਕੁਝ ਖਾਸ ਸਮਝੌਤਿਆਂ ਤਹਿਤ ਕੁਝ ਖਾਸ ਉਡਾਨਾਂ ਨੂੰ ਹੀ ਸ਼ੁਰੂ ਕੀਤਾ ਗਿਆ ਸੀ ਤਾਂ ਜੋ ਯਾਤਰੀਆਂ ਨੂੰ ਆਉਣ ਜਾਣ ਵਿੱਚ ਪਰੇਸ਼ਾਨੀ ਨਾ ਹੋ ਸਕੇ। ਕਰੋਨਾ ਵਿਚ ਆਈ ਕਮੀ ਨੂੰ ਦੇਖਦੇ ਹੋਏ ਉਡਾਣ ਨੂੰ ਸ਼ੁਰੂ ਕੀਤਾ ਗਿਆ ਸੀ।

ਪਰ ਮੁੜ ਕਰੋਨਾ ਦੀ ਦੂਜੀ ਲਹਿਰ ਕਾਰਨ ਭਾਰਤ ਵਿੱਚ ਆਉਣ ਜਾਣ ਵਾਲੀਆਂ ਹਵਾਈ ਉਡਾਨਾਂ ਉੱਪਰ ਬਹੁਤ ਸਾਰੇ ਦੇਸ਼ਾਂ ਵੱਲੋਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਤਾਂ ਜੋ ਭਾਰਤ ਦਾ ਕਰੋਨਾ ਵੇਰੀਐਟ ਦੂਜੇ ਮੁਲਕਾਂ ਵਿਚ ਨਾ ਜਾ ਸਕੇ। ਅੰਤਰਾਸ਼ਟਰੀ ਹਵਾਈ ਯਾਤਰੀਆਂ ਲਈ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ, ਜਿੱਥੇ ਇਹ ਐਲਾਨ ਹੋ ਗਿਆ ਹੈ। ਹੁਣ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਯੂਰਪੀ ਮੁਲਕ ਨੀਦਰਲੈਂਡ ਵੱਲੋਂ ਭਾਰਤ ਉਪਰ ਆਉਣ ਜਾਣ ਵਾਲੀਆਂ ਉਡਾਣਾਂ ਤੇ ਲਗਾਈ ਗਈ ਪਾਬੰਦੀ ਨੂੰ 1 ਜੂਨ ਤੋਂ ਖਤਮ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਨੀਦਰਲੈਂਡ ਵੱਲੋਂ ਭਾਰਤ ਵਿੱਚ ਆਉਣ ਜਾਣ ਵਾਲੀਆਂ ਉਡਾਣਾਂ ਤੇ ਪਾਬੰਦੀ 6 ਅਪ੍ਰੈਲ ਨੂੰ ਲਾਗੂ ਕੀਤੀ ਗਈ ਸੀ। ਇਹ ਫੈਸਲਾ ਕਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਲਿਆ ਗਿਆ ਸੀ। ਭਾਰਤ ਦੇ ਨਾਲ ਨਾਲ ਨੀਦਰਲੈਂਡ ਵੱਲੋਂ ਦੱਖਣੀ ਅਮਰੀਕਾ, ਮੱਧ ਅਮਰੀਕਾ ਅਤੇ ਦੱਖਣੀ ਅਫਰੀਕਾ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ ਵੀ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਉਥੇ ਹੀ ਨੀਦਰਲੈਂਡ ਵੱਲੋਂ ਸਾਰੇ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ 10 ਦਿਨ ਲਈ ਇਕਾਂਤ ਵਾਸ ਕੀਤਾ ਜਾਣਾ ਲਾਜ਼ਮੀ ਕੀਤਾ ਗਿਆ ਹੈ।

ਉਥੇ ਹੀ 5 ਦਿਨ ਬਾਅਦ ਕਰੋਨਾ ਦਾ ਟੈਸਟ ਕੀਤੇ ਜਾਣ ਉਪਰੰਤ ਅਗਰ ਰਿਪੋਰਟ ਨੈਗਟਿਵ ਆਉਂਦੀ ਹੈ ਤਾਂ 10 ਦਿਨ ਦਾ ਇਕਾਂਤਵਾਸ ਖਤਮ ਕੀਤਾ ਜਾ ਸਕਦਾ ਹੈ। ਕਰੋਨਾ ਦੀ ਵਧੇਰੇ ਚਪੇਟ ਵਿੱਚ ਆਉਣ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਜ਼ਮੀ ਕੀਤਾ ਗਿਆ ਹੈ। ਜਿਨ੍ਹਾਂ ਦੇਸ਼ਾਂ ਵਿੱਚ ਇਸ ਸਮੇਂ ਕਰੋਨਾ ਦੀ ਸਥਿਤੀ ਚਿੰ-ਤਾ-ਜ-ਨ-ਕ ਹੈ। ਉਨ੍ਹਾਂ ਦੇਸ਼ਾਂ ਉੱਪਰ ਪਾਬੰਦੀ ਲਗਾਈ ਗਈ ਹੈ। ਨੀਂਦਰਲੈਡ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਨੂੰ ਜਿਥੇ 1 ਜੂਨ ਤੋਂ ਸ਼ੁਰੂ ਕੀਤਾ ਹੈ। ਉਥੇ ਹੀ ਕਰੋਨਾ ਟੈਸਟ ਕਰਵਾਉਣਾ ਵੀ ਲਾਜ਼ਮੀ ਕੀਤਾ ਗਿਆ ਹੈ। ਕਰੋਨਾ ਦੀ ਰਿਪੋਰਟ ਨੈਗਟਿਵ ਹੋਣ ਤੇ ਹੀ ਯਾਤਰੀਆਂ ਨੂੰ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ।

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …